''ਗੂਗਲ ਇੰਡੀਆ'' 8 ਹਜ਼ਾਰ ਪੱਤਰਕਾਰਾਂ ਨੂੰ ਦੇਵੇਗੀ ਟ੍ਰੇਨਿੰਗ

Wednesday, Jun 20, 2018 - 01:17 PM (IST)

''ਗੂਗਲ ਇੰਡੀਆ'' 8 ਹਜ਼ਾਰ ਪੱਤਰਕਾਰਾਂ ਨੂੰ ਦੇਵੇਗੀ ਟ੍ਰੇਨਿੰਗ

ਕੁਰਾਲੀ (ਬਠਲਾ) : ਪੱਤਰਕਾਰਾਂ ਨੂੰ ਝੂਠੀਆਂ ਖ਼ਬਰਾਂ ਦੇ ਸ਼ਿਕਾਰ ਹੋਣ ਤੋਂ ਬਚਾਉਣ ਲਈ 'ਗੂਗਲ ਇੰਡੀਆ' ਨੇ ਕਿਹਾ ਕਿ ਉਹ ਅਗਲੇ ਇਕ ਸਾਲ ਵਿਚ ਅੰਗਰੇਜ਼ੀ ਤੇ ਛੇ ਹੋਰ ਭਾਰਤੀ ਭਾਸ਼ਾਵਾਂ ਵਿਚ 8 ਹਜ਼ਾਰ ਪੱਤਰਕਾਰਾਂ ਨੂੰ ਸਿਖਲਾਈ ਦੇਵੇਗੀ। ਇਸ ਲਈ ਗੂਗਲ ਨਿਊਜ਼ ਇਨੀਸ਼ਿਏਟਿਵ ਇੰਡੀਆ ਟਰੇਨਿੰਗ ਨੈੱਟਵਰਕ ਪੂਰੇ ਭਾਰਤ ਦੇ ਸ਼ਹਿਰਾਂ ਤੋਂ 200 ਪੱਤਰਕਾਰਾਂ ਦੀ ਚੋਣ ਕਰੇਗਾ, ਜੋ ਪੰਜ ਦਿਨਾਂ ਦੇ ਟ੍ਰੇਨਿੰਗ ਕੈਂਪਾਂ ਦੌਰਾਨ ਉਨ੍ਹਾਂ ਦੀ ਤਸੱਲੀ ਤੇ ਸਿਖਲਾਈ ਨੂੰ ਨਿਖਾਰ ਦੇਵੇਗਾ। 
ਇਹ ਨੈੱਟਵਰਕ ਬਾਅਦ 'ਚ ਨੈੱਟਵਰਕ ਵਲੋਂ ਆਯੋਜਿਤ ਦੋ ਦਿਨਾ, ਇਕ ਰੋਜ਼ਾ ਤੇ ਅੱਧਾ ਦਿਨ ਵਰਕਸ਼ਾਪਾਂ ਵਿਚ ਹੋਰ ਪੱਤਰਕਾਰਾਂ ਨੂੰ ਸਿਖਲਾਈ ਦੇਵੇਗਾ। ਗੂਗਲ ਇੰਡੀਆ ਨੇ ਇਕ ਬਿਆਨ ਵਿਚ ਕਿਹਾ ਕਿ ਪੂਰੇ ਭਾਰਤ ਵਿਚ ਸਿਖਲਾਈ ਵਰਕਸ਼ਾਪਾਂ ਅੰਗਰੇਜ਼ੀ, ਹਿੰਦੀ, ਤਮਿਲ, ਤੇਲਗੂ, ਬੰਗਾਲੀ, ਮਰਾਠੀ ਤੇ ਕੰਨੜ ਵਿਚ ਆਯੋਜਿਤ ਕੀਤੀਆਂ ਜਾਣਗੀਆਂ।


Related News