ਗੂਗਲ ਤੋਂ ਬੈਂਕ ਦੇ ਕਸਟਮਰ ਕੇਅਰ ਦਾ ਨੰਬਰ ਲੈਣ ਵਾਲੇ ਹੋ ਜਾਣ ਸਾਵਧਾਨ, ਤੁਹਾਡੇ ਨਾਲ ਵੀ ਹੋ ਸਕਦੀ ਹੈ ਅਜਿਹੀ ਠੱਗੀ
Friday, Jun 04, 2021 - 11:29 PM (IST)
ਜਲੰਧਰ (ਜ. ਬ.)– ਗੂਗਲ ’ਤੇ ਵੀ ਠੱਗਾਂ ਨੇ ਹੂ-ਬ-ਹੂ ਬੈਂਕਾਂ ਦੀ ਵੈੱਬਸਾਈਟ ਵਰਗੀ ਫਰਜ਼ੀ ਵੈੱਬਸਾਈਟ ਬਣਾ ਕੇ ਠੱਗੀ ਮਾਰਨ ਦਾ ਨਵਾਂ ਰਸਤਾ ਚੁਣ ਲਿਆ ਹੈ। ਇਸੇ ਤਰ੍ਹਾਂ ਦੀ ਠੱਗੀ ਜਲੰਧਰ ਵਿਚ ਬੀ. ਐੱਸ. ਐੱਫ. ਕਰਮਚਾਰੀ ਨਾਲ ਹੋਈ, ਜਿਸ ਦੇ ਬੈਂਕ ਖਾਤੇ ਵਿਚੋਂ 50 ਹਜ਼ਾਰ ਰੁਪਏ ਉਡਾ ਲਏ ਗਏ। ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: GNA ਯੂਨੀਵਰਸਿਟੀ ਕਰੇਗੀ ਤੁਹਾਡੇ ਸੁਫ਼ਨੇ ਪੂਰੇ, ਕੁਕਿੰਗ ਦੇ ਕੋਰਸਾਂ ਦੇ ਸ਼ੌਕੀਨ ਜ਼ਰੂਰ ਪੜ੍ਹਨ ਇਹ ਖ਼ਬਰ
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਫਰੰਟੀਅਰ ਹੈੱਡਕੁਆਰਟਰ ਦੀ ਬਿਜਲੀ ਸ਼ਾਖਾ ਵਿਚ ਬਤੌਰ ਇੰਜੀਨੀਅਰ ਤਾਇਨਾਤ ਰੋਹਿਤ ਦਿਵਾਕਰ ਨੇ ਦੱਸਿਆ ਕਿ ਉਸ ਨੇ ਇਕ ਨਿੱਜੀ ਬੈਂਕ ਤੋਂ ਕ੍ਰੈਡਿਟ ਕਾਰਡ ਲਿਆ ਸੀ। ਉਸ ਨੇ ਬੈਂਕ ਸਟੇਟਮੈਂਟ ਲਈ ਗੂਗਲ ’ਤੇ ਜਾ ਕੇ ਬੈਂਕ ਦੇ ਕਸਮਟਰ ਕੇਅਰ ਦਾ ਨੰਬਰ ਲਿਆ ਜਿਹੜਾ ਕਿ 7050300500 ਸੀ।
ਇਹ ਵੀ ਪੜ੍ਹੋ: ਜਲੰਧਰ: ਬੇਸੁੱਧ ਹਾਲਤ ’ਚ ਸੜਕ ’ਤੇ ਡਿੱਗਿਆ ਮਿਲਿਆ ਏ. ਐੱਸ. ਆਈ.
ਰੋਹਿਤ ਨੇ ਕਿਹਾ ਕਿ ਇਹ ਨੰਬਰ ਕਿਸੇ ਰਾਹੁਲ ਨਾਂ ਦੇ ਨੌਜਵਾਨ ਦਾ ਸੀ। ਰਾਹੁਲ ਨੇ ਖ਼ੁਦ ਨੂੰ ਬੈਂਕ ਕਰਮਚਾਰੀ ਦੱਸਦਿਆਂ ਉਸ ਦੇ ਕ੍ਰੈਡਿਟ ਕਾਰਡ ਦੀ ਡਿਟੇਲ ਲਈ ਅਤੇ ਬਾਅਦ ਵਿਚ 2 ਵਾਰ ਓ. ਟੀ. ਪੀ. ਨੰਬਰ ਵੀ ਲੈ ਲਿਆ ਅਤੇ ਵੇਖਦੇ ਹੀ ਵੇਖਦੇ ਰੋਹਿਤ ਦੇ ਬੈਂਕ ਖਾਤੇ ਵਿਚੋਂ 50 ਹਜ਼ਾਰ ਰੁਪਏ ਕਿਸੇ ਹੋਰ ਖਾਤੇ ਵਿਚ ਟਰਾਂਸਫਰ ਹੋ ਗਏ। ਇਸ ਤੋਂ ਬਾਅਦ ਖ਼ੁਦ ਨੂੰ ਬੈਂਕ ਕਰਮਚਾਰੀ ਦੱਸਣ ਵਾਲੇ ਨੌਜਵਾਨ ਨੇ ਫੋਨ ਕੱਟ ਦਿੱਤਾ। ਬੀ. ਐੱਸ. ਐੱਫ. ਕਰਮਚਾਰੀ ਰੋਹਿਤ ਨੇ ਇਸਦੀ ਸ਼ਿਕਾਇਤ ਪੁਲਸ ਨੂੰ ਦਿੱਤੀ।
ਇਹ ਵੀ ਪੜ੍ਹੋ: ਜਲੰਧਰ: ਗੈਂਗਰੇਪ ਮਾਮਲੇ 'ਤੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਬੇਬਾਕ ਬੋਲ, ਕਹੀ ਇਹ ਵੱਡੀ ਗੱਲ
ਜਾਂਚ ਵਿਚ ਪਤਾ ਲੱਗਾ ਕਿ ਜਿਸ ਬੈਂਕ ਖਾਤੇ ਵਿਚ ਪੈਸੇ ਟਰਾਂਸਫਰ ਹੋਏ ਹਨ, ਉਹ ਰਾਜਸਥਾਨ, ਬਿਹਾਰ ਅਤੇ ਵੈਸਟ ਬੰਗਾਲ ਦੇ ਲੋਕਾਂ ਦੇ ਨਾਂ ’ਤੇ ਸਨ। ਪੁਲਸ ਨੇ ਜਾਂਚ ਵਿਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ ਮੈਸੇਜ ਵੀ ਭੇਜੇ ਪਰ ਉਨ੍ਹਾਂ ਦਾ ਕੋਈ ਜਵਾਬ ਨਹੀਂ ਆਇਆ। ਫੋਨ ’ਤੇ ਗੱਲ ਕਰਨ ਵਾਲੇ ਨੌਜਵਾਨ ਬਾਰੇ ਅਜੇ ਕੋਈ ਇਨਪੁਟ ਨਹੀਂ ਮਿਲ ਸਕੇ। ਪੁਲਸ ਨੇ ਉਕਤ ਲੋਕਾਂ ’ਤੇ ਥਾਣਾ ਨਵੀਂ ਬਾਰਾਦਰੀ ਵਿਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਦਾ ਐਲਾਨ, ਇਸ ਮਹੀਨੇ ਤੋਂ ਧੀਆਂ ਨੂੰ ਮਿਲੇਗਾ 51 ਹਜ਼ਾਰ ਰੁਪਏ ਦਾ ਸ਼ਗਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ