ਗੂਗਲ ਤੋਂ ਲਏ ਟੋਲ ਫ੍ਰੀ ਨੰਬਰ ''ਤੇ ਕੀਤੀ ਕਾਲ, ਬੈਠੇ-ਬਿਠਾਏ ਵੱਜੀ 50 ਹਜ਼ਾਰ ਦੀ ਠੱਗੀ
Tuesday, May 12, 2020 - 04:40 PM (IST)
ਬੰਗਾ (ਚਮਨ ਲਾਲ /ਰਾਕੇਸ਼ ਅਰੋੜਾ) : ਥਾਣਾ ਸਿਟੀ ਬੰਗਾ ਪੁਲਸ ਵੱਲੋਂ ਗੂਗਲ 'ਤੇ ਮਿਲੇ ਟੋਲ ਫ੍ਰੀ ਨੰਬਰ 'ਤੇ ਗੱਡੀ 'ਤੇ ਆਪਣੇ ਲੱਗੇ ਫਾਸਟ ਟੈਗ ਸਬੰਧੀ ਸੇਵਾਵਾ ਲੈਣ ਲਈ ਕੀਤੀ ਗੱਲਬਾਤ ਉਪੰਰਤ ਖਾਤੇ 'ਚੋਂ ਤਿੰਨ ਵਾਰੀ ਕਰਕੇ ਨਿਕਲੀ 50ਹਜ਼ਾਰ ਦੀ ਰਾਸ਼ੀ ਦੀ ਆਈ ਸ਼ਿਕਾਇਤ 'ਤੇ ਬੰਗਾ ਥਾਣਾ ਸਿਟੀ ਪੁਲਸ ਵਲੋਂ ਅਣਪਛਾਤੇ ਵਿਅਕਤੀ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਬੰਗਾ ਦੇ ਡੀ. ਐੱਸ. ਪੀ. ਬੰਗਾ ਨੂੰ ਦਿੱਤੀ ਸ਼ਿਕਾਇਤ ਵਿਚ ਕਰਨਵੀਰ ਸਿੰਘ ਮਰਵਾਹਾ ਪੁੱਤਰ ਮਨਜੀਤ ਸਿੰਘ ਵਾਸੀ 36 ਕ੍ਰਿਸ਼ਨਾ ਸਕੇਅਰ-2 ਬਟਾਲਾ ਰੋਡ ਅ੍ਰਮਿੰਤਸਰ ਨੇ ਦੱਸਿਆ ਕਿ ਉਹ ਸੀ. ਐੱਚ. ਸੀ. ਬਹਿਰਾਮਪੁਰਾ ਵਿਖੇ ਬਤੌਰ ਮੈਡੀਕਲ ਅਫਸਰ ਸੇਵਾ ਨਿਭਾਅ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਵਾਪਸ ਆਪਣੇ ਘਰ ਜਾ ਰਹੇ ਸਨ ਤਾਂ ਜਿਵੇਂ ਹੀ ਉਹ ਬੰਗਾ ਨਜ਼ਦੀਕ ਪੁੱਜੇ ਤਾਂ ਉਨ੍ਹਾਂ ਨੇ ਆਪਣੀ ਗੱਡੀ ਨੰਬਰ ਪੀ. ਬੀ. 02 ਡੀ. ਐੱਸ. 5595 'ਤੇ ਲੱਗੇ ਫਾਸਟ ਟੈਗ ਸਬੰਧੀ ਸੇਵਾਵਾਂ ਲੈਣ ਲਈ ਗੂਗਲ 'ਤੇ ਫਾਸਟ ਟੈਗ ਨਾਲ ਸਬੰਧਤ ਟੋਲ ਫ੍ਰੀ ਨੰਬਰ 1800 123 5662 'ਤੇ ਫੋਨ ਕੀਤਾ ।ਜਿਸ ਨੂੰ ਉਨ੍ਹਾਂ ਦੇ ਗ੍ਰਾਹਕ ਅਧਿਕਾਰੀ ਨੇ ਸੁਣਿਆ।
ਇਹ ਵੀ ਪੜ੍ਹੋ : ਗੁਰੂ ਨਾਨਕ ਦੇਵ ਹਸਪਤਾਲ 'ਚ ਦਾਖਲ ਕੋਰੋਨਾ ਪਾਜ਼ੇਟਿਵ ਕੈਦੀ ਫਰਾਰ, 4 ਪੁਲਸ ਮੁਲਾਜ਼ਮ ਵੀ ਗਾਇਬ
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਉਕਤ ਅਧਿਕਾਰੀ ਨੂੰ ਆਪਣੀ ਗੱਡੀ ਦੇ ਲੱਗੇ ਫਾਸਟ ਟੈਗ ਨੂੰ ਡੀ-ਐਕਟਿਵ 'ਤੇ ਆਪਣੀ ਹੀ ਮਰਜ਼ੀ ਨਾਲ ਐਕਟਿਵ ਕਰਨ ਵਾਰੇ ਜਾਣਕਾਰੀ ਮੰਗੀ ਤਾਂ ਉਕਤ ਅਧਿਕਾਰੀ ਨੇ ਉਨ੍ਹਾਂ ਨੂੰ ਉਕਤ ਸੇਵਾਵਾਂ ਲੈਣ ਲਈ ਚੱਲ ਰਹੀ ਗੱਲਬਾਤ ਦੌਰਾਨ ਕਿਹਾ ਕਿ ਉਹ ਉਨ੍ਹਾਂ ਨੂੰ ਇਕ ਫਾਰਮ ਭੇਜ ਰਿਹਾ ਹੈ ਜੋ ਉਹ ਆਨ ਲਾਈਨ ਭਰ ਦੇਣ ਤਾਂ ਉਹ ਇਹ ਸੇਵਾਵਾਂ ਲੈ ਸਕਦੇ ਹਨ।ਉਨ੍ਹਾਂ ਦੱਸਿਆ ਉਸ ਵਲੋਂ ਭੇਜੇ ਆਨ ਲਾਈਨ ਫਾਰਮ ਨੂੰ ਉਨ੍ਹਾਂ ਨੇ ਭਰ ਉਕਤ ਵਿਅਕਤੀ ਨੂੰ ਭੇਜ ਦਿੱਤਾ।
ਇਹ ਵੀ ਪੜ੍ਹੋ : ਕੰਬਲਾਂ ਦੀ ਰੱਸੀ ਬਣਾ ਸੈਂਟਰਲ ਜੇਲ 'ਚੋਂ 3 ਹਵਾਲਾਤੀਆਂ ਵੱਲੋਂ ਫਰਾਰ ਹੋਣ ਦਾ ਯਤਨ
ਉਨ੍ਹਾਂ ਦੱਸਿਆ ਕਿ ਕਾਲ ਦੀ ਸਮਾਪਤੀ ਹੁੰਦੇ ਹੀ ਮੇਰੇ ਫੋਨ 'ਤੇ ਇਕ ਟੀ. ਪੀ. ਦਾ ਮੈਸੇਜ ਆਇਆ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਨੇ ਉਨ੍ਹਾਂ ਨੂੰ ਫੋਨ ਕਰਕੇ ਆਏ ਟੀ. ਪੀ. ਜੋ ਉਨ੍ਹਾਂ ਦੇ ਫੋਨ 'ਤੇ ਆਇਆ ਸੀ ਬਾਰੇ ਖੁਦ ਉਹ ਨੰਬਰ ਦੱਸ ਇਸ ਨੂੰ ਸਹੀ ਜਾ ਗਲਤ ਕਰਨ ਦੀ ਪੁਸ਼ਟੀ ਬਾਰੇ ਕਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਉਸ ਵਲੋਂ ਦੱਸੇ ਟੀ. ਪੀ. ਨੰਬਰਾਂ ਨੂੰ ਸਹੀ ਬਾਰੇ ਜਾਣਕਾਰੀ ਦਿੰਦੇ ਹੀ ਉਕਤ ਵਿਅਕਤੀ ਦੇ ਕਾਲ ਕੱਟਦੇ ਹੀ ਉਨ੍ਹਾਂ ਦੇ ਖਾਤੇ ਵਿਚੋ 20 ਹਜ਼ਾਰ, 25 ਹਜ਼ਾਰ ਤੇ 5 ਹਜ਼ਾਰ ਨਿਕਲਣ ਦਾ ਮੈਸੇ ਆਇਆ ਜਿਸ ਨੂੰ ਵੇਖ ਉਹ ਹੈਰਾਨ ਪ੍ਰੇਸ਼ਾਨ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਧੋਖੇ ਤੋਂ ਬਾਅਦ ਤੁਰੰਤ ਇਸ ਦੀ ਜਾਣਕਾਰੀ ਸਬੰਧਤ ਬੈਂਕ ਅਧਿਕਾਰੀਆ ਨੂੰ ਦਿੱਤੀ ਅਤੇ ਆਪਣਾ ਖਾਤੇ ਨੂੰ ਤੁਰੰਤ ਫ੍ਰੀਜ਼ ਕਰਨ ਬਾਰੇ ਕਿਹਾ ਅਤੇ ਇਸ ਵਾਰੇ ਬੰਗਾ ਦੇ ਡੀ. ਐੱਸ. ਪੀ. ਨੂੰ ਜਾਣਕਾਰੀ ਦਿੱਤੀ, ਜਿਨ੍ਹਾਂ ਨੇ ਥਾਣਾ ਸਿਟੀ ਦੇ ਐੱਸ. ਐੱਚ.ਓ. ਹਰਪ੍ਰੀਤ ਸਿੰਘ ਦੇਹਲ ਨੂੰ ਸਾਰੇ ਮਾਮਲੇ ਦੀ ਜਾਂਚ ਕਰਕੇ ਮਾਮਲਾ ਦਰਜ ਕਰਨ ਬਾਰੇ ਕਿਹਾ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਕਾਰਨ ਅੰਮ੍ਰਿਤਸਰ ਜ਼ਿਲੇ ਵਿਚ ਚੌਥੀ ਮੌਤ, ਸੂਬੇ 'ਚ 33 ਤਕ ਪੁੱਜਾ ਅੰਕੜਾ