ਰੇਲਵੇ ਵਿਭਾਗ ਦਾ ਵੱਡਾ ਉਪਰਾਲਾ, ਟ੍ਰੇਨਾਂ 'ਚ ਹੁਣ ਜੋੜੇ ਜਾਣਗੇ ਜ਼ਿਆਦਾ ਸੀਟਾਂ ਵਾਲੇ ਡੱਬੇ

Monday, Oct 21, 2024 - 05:54 AM (IST)

ਰੇਲਵੇ ਵਿਭਾਗ ਦਾ ਵੱਡਾ ਉਪਰਾਲਾ, ਟ੍ਰੇਨਾਂ 'ਚ ਹੁਣ ਜੋੜੇ ਜਾਣਗੇ ਜ਼ਿਆਦਾ ਸੀਟਾਂ ਵਾਲੇ ਡੱਬੇ

ਚੰਡੀਗੜ੍ਹ (ਲਲਨ) : ਰੇਲਵੇ ਨੇ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਚੱਲਣ ਵਾਲੀਆਂ ਸਾਰੀਆਂ ਰੇਲ ਗੱਡੀਆਂ ’ਚ ਲਿੰਕ ਹਾਫਮੈਨ ਬੁਸ਼ (ਐੱਲ.ਐੱਚ.ਬੀ.) ਡੱਬੇ ਲਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਰੇਲਵੇ ਨੇ ਇਸ ਸਬੰਧੀ ਅੰਬਾਲਾ ਡਿਵੀਜ਼ਨ ਦੇ ਉੱਚ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਹੈ। ਰੇਲਵੇ ਬੋਰਡ ਜਾਣਨਾ ਚਾਹੁੰਦਾ ਹੈ ਕਿ ਚੰਡੀਗੜ੍ਹ ਤੋਂ ਚੱਲਣ ਵਾਲੀਆਂ ਕਿੰਨੀਆਂ ਰੇਲਾਂ ’ਚ ਆਈ.ਸੀ.ਐੱਫ. ਤੇ ਐੱਲ.ਐੱਚ.ਬੀ. ਡੱਬੇ ਲੱਗੇ ਹੋਏ ਹਨ। ਇਨ੍ਹਾਂ ਡੱਬਿਆਂ ਦੀ ਗਿਣਤੀ ਦੇ ਅਨੁਪਾਤ ’ਚ ਹੀ ਚੰਡੀਗੜ੍ਹ ਤੋਂ ਚੱਲਣ ਵਾਲੀਆਂ ਰੇਲਾਂ ਲਈ ਐੱਲ.ਐੱਚ.ਬੀ. ਡੱਬੇ ਦਿੱਤੇ ਜਾਣਗੇ। 

ਇਹ ਨਵੇਂ ਡੱਬੇ ਲਾਉਣ ਦੇ ਬਹੁਤ ਸਾਰੇ ਫ਼ਾਇਦੇ ਹਨ। ਇਨ੍ਹਾਂ ’ਚ ਸਲੀਪਰ ਦੀਆਂ 80 ਤੇ ਥਰਡ ਏ.ਸੀ. ’ਚ 72 ਸੀਟਾਂ ਹੋ ਜਾਣਗੀਆਂ। ਰੇਲਵੇ ਦਾ ਦਾਅਵਾ ਹੈ ਕਿ ਐੱਲ.ਐੱਚ.ਬੀ. ਡੱਬੇ ਲਾਉਣ ਨਾਲ ਜ਼ਿਆਦਾ ਯਾਤਰੀਆਂ ਨੂੰ ਸਫ਼ਰ ਦੀਆਂ ਸਹੂਲਤਾਂ ਦੇਣ ਦੇ ਨਾਲ-ਨਾਲ ਇਨ੍ਹਾਂ ਡੱਬਿਆਂ ਦੇ ਰੱਖ-ਰਖਾਅ ਦਾ ਖ਼ਰਚਾ ਵੀ ਘਟ ਜਾਂਦਾ ਹੈ। ਇੱਥੋਂ ਤੱਕ ਕਿ ਕਿਸੇ ਹਾਦਸੇ ਦੀ ਸੂਰਤ ’ਚ ਵੀ ਇਹ ਡੱਬੇ ਇਕ ਦੂਜੇ ਉੱਪਰ ਨਹੀਂ ਚੜ੍ਹਦੇ।

ਇਹ ਵੀ ਪੜ੍ਹੋ- ਕੈਦੀ ਔਰਤਾਂ ਨੇ ਜੇਲ੍ਹ 'ਚ ਰੱਖਿਆ ਕਰਵਾਚੌਥ ਦਾ ਵਰਤ, ਸਲਾਖਾਂ 'ਚੋਂ ਚੰਨ ਦੇਖ ਪਤੀ ਦੀ ਲੰਬੀ ਉਮਰ ਦੀ ਕੀਤੀ ਕਾਮਨਾ

ਫ਼ਿਲਹਾਲ 4 ਰੇਲਾਂ ’ਚ ਨਹੀਂ ਹਨ ਐੱਲ.ਐੱਚ.ਬੀ. ਕੋਚ
ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਚੱਲਣ ਵਾਲੀਆਂ 4 ਰੇਲ ਗੱਡੀਆਂ ’ਚ ਹਾਲੇ ਐੱਲ.ਐੱਚ.ਬੀ. ਕੋਚ ਨਹੀਂ ਲਾਏ ਗਏ। ਇਨ੍ਹਾਂ ਰੇਲਾਂ ’ਚ ਰੇਲਵੇ ਨਵੇਂ ਡੱਬੇ ਲਾਉਣ ਦੀ ਤਿਆਰੀ ਕਰ ਰਿਹਾ ਹੈ। ਜਾਣਕਾਰੀ ਅਨੁਸਾਰ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਚੱਲਣ ਵਾਲੀ ਚੰਡੀਗੜ੍ਹ-ਲਖਨਊ ਸਦਭਾਵਨਾ ਐਕਸਪ੍ਰੈੱਸ, ਚੰਡੀਗੜ੍ਹ-ਪ੍ਰਯਾਗਰਾਜ ਊਚਾਹਾਰ ਐਕਸਪ੍ਰੈੱਸ, ਚੰਡੀਗੜ੍ਹ-ਫ਼ਿਰੋਜ਼ਪੁਰ ਐਕਸਪ੍ਰੈੱਸ ਤੇ ਚੰਡੀਗੜ੍ਹ-ਰਾਮਨਗਰ ਐਕਸਪ੍ਰੈੱਸ ’ਚ ਇਹ ਡੱਬੇ ਲਾਏ ਜਾਣਗੇ।

ਪਹਿਲਾਂ ਸਿਰਫ਼ ਸੁਪਰਫਾਸਟ ਰੇਲਾਂ ’ਚ ਹੀ ਲਾਏ ਜਾਂਦੇ ਸਨ ਇਹ ਡੱਬੇ
ਪਹਿਲਾਂ ਐੱਲ.ਐੱਚ.ਬੀ. ਡੱਬੇ ਸਿਰਫ਼ ਹਾਈ ਸਪੀਡ ਵਾਲੀਆਂ ਰੇਲਾਂ ’ਚ ਲਾਏ ਜਾਂਦੇ ਸਨ। ਗਤੀਮਾਨ ਐਕਸਪ੍ਰੈੱਸ, ਸ਼ਤਾਬਦੀ ਐਕਸਪ੍ਰੈੱਸ ਤੇ ਰਾਜਧਾਨੀ ਐਕਸਪ੍ਰੈੱਸ ਦੀਆਂ ਰੇਲਾਂ ’ਚ ਇਹ ਡੱਬੇ ਹੁੰਦੇ ਸਨ। ਹੁਣ ਰੇਲਵੇ ਬੋਰਡ ਸਾਰੀਆਂ ਰੇਲਗੱਡੀਆਂ ’ਚ ਐੱਲ.ਐੱਚ.ਬੀ. ਡੱਬੇ ਲਾਉਣ ਦੀ ਤਿਆਰੀ ਕਰ ਰਿਹਾ ਹੈ।

5 ਸਾਲ ਜ਼ਿਆਦਾ ਚੱਲਦੇ ਹਨ ਇਹ ਡੱਬੇ
ਰੇਲਵੇ ’ਚ ਨੀਲੇ ਰੰਗ ਦੇ ਡੱਬਿਆਂ ਨੂੰ ਇੰਟੀਗਰਲ ਕੋਚ ਫੈਕਟਰੀ (ਆਈ.ਸੀ.ਐੱਫ.) ਕਿਹਾ ਜਾਂਦਾ ਹੈ। ਇਹ ਲੋਹੇ ਦੇ ਬਣੇ ਹੁੰਦੇ ਹਨ, ਜਿਸ ਕਾਰਨ ਉਨ੍ਹਾਂ ਦੀ ਉਮਰ 25 ਸਾਲ ਹੁੰਦੀ ਹੈ। ਲਾਲ ਰੰਗ ਦੇ ਡੱਬੇ ਲਿੰਕ ਹਾਫਮੈਨ ਬੁਸ਼ (ਐੱਲ.ਐੱਚ.ਬੀ.) ਹੁੰਦੇ ਹਨ, ਜੋ ਸਟੇਨਲੈੱਸ ਸਟੀਲ ਦੇ ਬਣੇ ਹੁੰਦੇ ਹਨ। ਇਨ੍ਹਾਂ ਦੀ ਉਮਰ 30 ਸਾਲ ਹੁੰਦੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News