ਸਿਨੇਮਾ ਪ੍ਰੇਮੀਆਂ ਲਈ ਖ਼ੁਸ਼ਖਬਰੀ, 1 ਫਰਵਰੀ ਤੋਂ ਸਿਨੇਮਾ ਘਰਾਂ ’ਚ ਲੱਗਣਗੀਆਂ ਰੌਣਕਾਂ

Sunday, Jan 31, 2021 - 12:37 PM (IST)

ਚੰਡੀਗੜ੍ਹ : ਸਿਨੇਮਾ ਪ੍ਰੇਮੀਆਂ ਲਈ ਇੱਕ ਖੁਸ਼ਖਬਰੀ ਹੈ। ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ 1 ਫਰਵਰੀ ਤੋਂ ਦੇਸ਼ ਭਰ ਵਿਚ 100 ਪ੍ਰਤੀਸ਼ਤ ਸਮਰੱਥਾ ਦੇ ਨਾਲ ਸਿਨੇਮਾ ਹਾਲ ਖੋਲ੍ਹਣ ਲਈ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰ ਵੱਲੋਂ ਜਾਰੀ ਕੀਤੀ ਗਈ ਸਟੈਂਡਰਡ ਓਪਰੇਟਿੰਗ ਵਿਧੀ (SOP)ਮੁਤਾਬਿਕ ਸਿਨੇਮਾ ਘਰਾਂ ਵਿਚ ਮੌਜੂਦਾ ਸਮੇਂ ਲੋਕਾਂ ਦੀ ਸਮਰਥਾ ਨੂੰ 50 ਪ੍ਰਤੀਸ਼ਤ ਤੋਂ ਵਧਾ ਕੇ 100 ਪ੍ਰਤੀਸ਼ਤ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।

ਮੰਤਰਾਲੇ ਵੱਲੋਂ ਜਾਰੀ ਐਸ. ਓ. ਪੀ. ਤਹਿਤ ਆਡੀਟੋਰੀਅਮ ਤੇ ਸਾਂਝੇ ਖੇਤਰਾਂ ਵਿਚ ਘੱਟੋ-ਘੱਟ 6 ਫੁੱਟ ਦੀ ਦੂਰੀ ਬਣਾਈ ਰੱਖਣਾ ਲਾਜ਼ਮੀ ਹੋਵੇਗਾ। ਸਿਨੇਮਾ ਹਾਲ ਵਿਚ ਦਾਖਲ ਹੋਣ ਤੇ ਬਾਹਰ ਜਾਣ ਵਾਲੇ ਲੋਕਾਂ ਲਈ ਸੈਨੀਟਾਈਜ਼ਰ ਦਾ ਪ੍ਰਬੰਧ ਲਾਜ਼ਮੀ ਹੈ। ਸਿਨੇਮਾ ਹਾਲ ਵਿਚ ਥੁੱਕਣ ਦੀ ਸਖ਼ਤ ਮਨਾਹੀ ਹੋਵੇਗੀ। ਸਿਨੇਮਾਘਰਾਂ ਵਿੱਚ ਆਉਣ ਵਾਲੇ ਲੋਕਾਂ ਲਈ ਮੋਬਾਈਲ 'ਚ ਅਰੋਗਿਆ ਸੇਤੂ ਐਪ ਰੱਖਣਾ ਲਾਜ਼ਮੀ ਹੋਵੇਗਾ।

PunjabKesari

ਪਿਛਲੇ ਸਾਲ ਮਾਰਚ ਵਿਚ ਦੇਸ਼ 'ਚ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਦੇ ਨਾਲ ਸਿਨੇਮਾ ਹਾਲ, ਥੀਏਟਰ ਤੇ ਮਲਟੀਪਲੈਕਸਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਸਰਕਾਰ ਨੇ ਅਨਲੌਕ 5 ਤਹਿਤ ਅਕਤੂਬਰ ਵਿਚ ਥੀਏਟਰ ਖੋਲ੍ਹਣ ਦੀ ਆਗਿਆ ਦੇ ਦਿੱਤੀ ਸੀ। ਇਸ ਤੋਂ ਬਾਅਦ, ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਮੱਧ ਪ੍ਰਦੇਸ਼, ਗੁਜਰਾਤ, ਆਂਧਰਾ ਪ੍ਰਦੇਸ਼ ਤੇ ਕਰਨਾਟਕ ਵਰਗੇ ਰਾਜਾਂ ਨੇ 50% ਦਰਸ਼ਕ ਸਮਰੱਥਾ ਤੋਂ ਬਾਅਦ ਥੀਏਟਰਾਂ ਦੀ ਸ਼ੁਰੂਆਤ ਕੀਤੀ ਸੀ।

 

ਨੋਟ — ਇਸ ਖ਼ਬਰ ’ਤੇ ਕੀ ਹੈ ਤੁਹਾਡੀ ਰਾਏ? ਆਪਣਾ ਸੁਝਾਅ ਕੁਮੈਂਟ ਬਾਕਸ ’ਚ ਜ਼ਰੂਰ ਦਿਓ।


sunita

Content Editor

Related News