ਚੰਡੀਗੜ੍ਹ ''ਚ ਹਾਊਸਿੰਗ ਬੋਰਡ ਦੇ ਮਕਾਨਾਂ ''ਚ ਰਹਿ ਰਹੇ ਲੋਕਾਂ ਲਈ ਵੱਡੀ ਖੁਸ਼ਖਬਰੀ, ਸਾਲਾਂ ਪੁਰਾਣੀ ਮੰਗ ਹੋਈ ਪੂਰੀ (ਵੀਡੀਓ)

Saturday, Aug 19, 2017 - 01:07 PM (IST)

ਚੰਡੀਗੜ੍ਹ (ਰਾਏ) : ਸ਼ਹਿਰ ਦੀਆਂ ਰਿਹਾਇਸ਼ੀ ਲੀਜ਼ ਹੋਲਡ ਪ੍ਰਾਪਰਟੀਆਂ ਨੂੰ ਹੁਣ ਫ੍ਰੀ ਹੋਲਡ ਕਰਵਾਇਆ ਜਾ ਸਕੇਗਾ। ਲਗਭਗ 4 ਸਾਲਾਂ ਬਾਅਦ ਫਿਰ ਸ਼ਹਿਰ ਵਿਚ ਰਿਹਾਇਸ਼ੀ ਲੀਜ਼ ਹੋਲਡ ਪ੍ਰਾਪਰਟੀ ਨੂੰ ਫ੍ਰੀ ਹੋਲਡ ਕਰਵਾਉਣ ਦਾ ਰਸਤਾ ਖੁੱਲ੍ਹ ਗਿਆ ਹੈ। ਚੰਡੀਗੜ੍ਹ ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਰਿਹਾਇਸ਼ੀ ਲੀਜ਼ ਹੋਲਡ ਪ੍ਰਾਪਰਟੀ ਨੂੰ ਫ੍ਰੀ ਹੋਲਡ ਵਿਚ ਬਦਲਵਾਉਣ ਦੀ ਮਨਜ਼ੂਰੀ ਦੇ ਦਿੱਤੀ ਅਤੇ ਹਫਤੇ ਦੇ ਅੰਦਰ ਕਨਵਰਜਨ ਚਾਰਜਿਸ ਦਾ ਨੋਟੀਫਿਕੇਸ਼ਨ ਜਾਰੀ ਹੋਣ ਦੇ ਬਾਅਦ ਸ਼ਹਿਰ ਦੇ ਲੋਕ ਆਪਣੀ ਲੀਜ਼ ਹੋਲਡ ਪ੍ਰਾਪਰਟੀ ਨੂੰ ਫ੍ਰੀ ਹੋਲਡ ਪ੍ਰਾਪਰਟੀ ਵਿਚ ਬਦਲਣ ਲਈ ਅਰਜ਼ੀ ਦੇ ਸਕਣਗੇ। ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਨੇ ਸ਼ੁੱਕਰਵਾਰ ਨੂੰ ਯੂ. ਟੀ. ਗੈਸਟ ਹਾਊਸ ਵਿਚ ਪੱਤਰਕਾਰਾਂ ਨੂੰ ਇਸਦੀ ਜਾਣਕਾਰੀ ਦਿੱਤੀ। ਇਸ ਫੈਸਲੇ ਨਾਲ ਸ਼ਹਿਰ ਦੇ 30 ਹਜ਼ਾਰ ਤੋਂ ਵੱਧ ਲੋਕਾਂ ਨੂੰ ਫਾਇਦਾ ਮਿਲੇਗਾ। ਖੇਰ ਨੇ ਕਿਹਾ ਕਿ ਹਾਲਾਂਕਿ ਅਜੇ ਇੰਡਸਟਰੀਅਲ ਪ੍ਰਾਪਰਟੀ ਨੂੰ ਲੀਜ਼ ਹੋਲਡ ਤੋਂ ਫ੍ਰੀ ਹੋਲਡ ਵਿਚ ਤਬਦੀਲ ਕਰਵਾਉਣ ਦੀ ਮਨਜ਼ੂਰੀ ਨਹੀਂ ਮਿਲੀ ਹੈ। ਉਨ੍ਹਾਂ ਦੱਸਿਆ ਕਿ ਹੁਣ ਅਗਲੀ ਕੋਸ਼ਿਸ਼ ਇੰਡਸਟਰੀਅਲ ਪ੍ਰਾਪਰਟੀ ਲਈ ਹੋਵੇਗੀ। ਸ਼ਹਿਰ ਵਿਚ ਰਿਹਾਇਸ਼ੀ ਪ੍ਰਾਪਰਟੀ ਨੂੰ ਫ੍ਰੀ ਹੋਲਡ ਵਿਚ ਬਦਲਣ ਲਈ 1996 ਦੇ ਚੰਡੀਗੜ੍ਹ ਕਨਵਰਜਨ ਆਫ ਰੈਜ਼ੀਡੈਂਸ਼ੀਅਲ ਲੀਜ਼ ਹੋਲਡ ਲੈਂਡ ਟਨਿਓਰ ਇੰਟੂ ਫ੍ਰੀ ਹੋਲਡ ਲੈਂਡ ਟਨਿਓਰ ਰੂਲਜ਼ ਲਾਗੂ ਹੋਣਗੇ। ਇਸਦੇ ਤਹਿਤ ਲੰਮੇ ਸਮੇਂ ਤੋਂ ਮਾਲਕਾਨਾ ਹੱਕ ਦੇਣ ਦੀ ਮੰਗ ਵੀ ਪੂਰੀ ਹੋ ਜਾਏਗੀ। ਖੇਰ ਨੇ ਕਿਹਾ ਕਿ ਜਦੋਂ ਵੀ ਉਹ ਕਿਸੇ ਕਾਲੋਨੀ ਜਾਂ ਮੌਲੀ ਜਾਗਰਾਂ ਵਿਚ ਜਾਂਦੀ ਸੀ ਤਾਂ ਉਨ੍ਹਾਂ ਨੂੰ ਇਹੋ ਮੰਗ ਕੀਤੀ ਜਾਂਦੀ ਸੀ ਕਿ ਲੋਕਾਂ ਨੂੰ ਪ੍ਰਾਪਰਟੀ ਦੇ ਮਾਲਕਾਨਾ ਹੱਕ ਮਿਲ ਜਾਣ। 
ਡਿਪਟੀ ਮੇਅਰ ਅਨਿਲ ਦੂਬੇ ਨੇ ਖੇਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਾਲਿਕਾਨਾ ਹੱਕ ਦੇਣ ਦੀ ਮੰਗ ਪੂਰੀ ਹੋਣ ਨਾਲ ਹਜ਼ਾਰਾਂ ਲੋਕਾਂ ਨੂੰ ਲਾਭ ਮਿਲੇਗਾ। ਕੌਂਸਲਰ ਦੇਵੇਸ਼ ਮੌਦਗਿਲ ਅਤੇ ਹੀਰਾ ਨੇਗੀ ਨੇ ਖੇਰ ਦਾ ਧੰਨਵਾਦ ਕੀਤਾ। ਐੱਲ. ਆਈ. ਜੀ., ਐੱਮ. ਆਈ. ਜੀ., ਐੱਚ. ਆਈ. ਜੀ., ਈ. ਡਬਲਯੂ. ਐੱਸ., ਚੀਫ, ਹਾਊਸਿਸ ਦੇ ਕਨਵਰਜਨ ਚਾਰਜਿਸ ਜ਼ਮੀਨ ਦੀਆਂ ਕੀਮਤਾਂ ਵਿਚ ਹੋਏ ਵਾਧੇ ਪ੍ਰੋ-ਰਾਟਾ ਦੇ ਆਧਾਰ 'ਤੇ ਤੈਅ ਕੀਤੇ ਜਾਣਗੇ। ਇਕ ਨਵਾਂ ਫੰਡ ਅਰਬਨ ਡਿਵੈੱਪਲਮੈਂਟ ਕ੍ਰਿਏਟ ਹੋਵੇਗਾ, ਜਿਸ ਵਿਚ ਕਨਵਰਜਨ ਚਾਰਜਿਸ ਜਮ੍ਹਾ ਹੋਣਗੇ। ਖੇਰ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਇਸ ਮੰਗ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
2013 ਤੋਂ ਲੱਗੀ ਹੈ ਰੋਕ
ਸ਼ਹਿਰ ਵਿਚ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਨੂੰ ਲੀਜ਼ ਹੋਲਡ ਤੋਂ ਫ੍ਰੀ ਹੋਲਡ ਕਰਨ 'ਤੇ ਵੀ ਪਿਛਲੇ 3 ਸਾਲਾਂ ਤੋਂ ਅਨਐਲਾਨੀ ਰੋਕ ਲੱਗੀ ਹੋਈ ਹੈ। ਪ੍ਰਸ਼ਾਸਨ ਦੇ ਅਫਸਰਾਂ ਨੇ 2013 ਵਿਚ ਇਹ ਕਹਿ ਕੇ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਨੂੰ ਫ੍ਰੀ ਹੋਲਡ ਕਰਨ 'ਤੇ ਰੋਕ ਲਾ ਦਿੱਤੀ ਸੀ ਕਿ ਪ੍ਰਸ਼ਾਸਨ ਇਸ ਲਈ ਨਵਾਂ ਰੇਟ ਤੈਅ ਕਰ ਰਿਹਾ ਹੈ। ਸ਼ਹਿਰ ਵਿਚ ਹਾਊਸਿੰਗ ਬੋਰਡ, ਹਾਊਸਿੰਗ ਸੁਸਾਇਟੀਆਂ ਦੇ ਫਲੈਟਾਂ ਸਮੇਤ 50 ਹਜ਼ਾਰ ਤੋਂ ਵੱਧ ਲੀਜ਼ ਹੋਲਡ ਰੈਜ਼ੀਡੈਂਸ਼ੀਅਲ ਪ੍ਰਾਪਰਟੀਆਂ ਹਨ। ਪ੍ਰਸ਼ਾਸਨ ਨੇ ਐੱਮ. ਐੱਚ. ਏ. ਨੂੰ ਪੱਤਰ ਭੇਜ ਕੇ ਸਪੱਸ਼ਟ ਕੀਤਾ ਸੀ ਕਿ ਲੰਮੇ ਸਮੇਂ ਤੋਂ ਨਵਾਂ ਰੇਟ ਫਿਕਸ ਨਹੀਂ ਹੋ ਸਕਿਆ ਹੈ। ਚੰਡੀਗੜ੍ਹ ਹਾਊਸਿੰਗ ਬੋਰਡ ਅਤੇ ਅਸਟੇਟ ਆਫਿਸ 2013 ਤਕ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਨੂੰ ਫ੍ਰੀ ਹੋਲਡ ਕਰ ਰਹੇ ਸਨ। ਹਾਊਸਿੰਗ ਬੋਰਡ ਦੇ 95 ਫੀਸਦੀ ਫਲੈਟ ਸ਼ਹਿਰ ਵਿਚ ਲੀਜ਼ ਹੋਲਡ ਹਨ। ਲੀਜ਼ ਹੋਲਡ ਪ੍ਰਾਪਰਟੀ ਨੂੰ ਫ੍ਰੀ ਹੋਲਡ ਕਰਨ ਲਈ 1710 ਰੁਪਏ ਪ੍ਰਤੀ ਵਰਗ ਗਜ਼ ਦੇ ਹਿਸਾਬ ਨਾਲ ਕਨਵਰਜਨ ਫੀਸ ਲਈ ਜਾ ਰਹੀ ਸੀ। ਲੀਜ਼ ਮਨੀ 99 ਸਾਲ ਲਈ ਦੇਣੀ ਹੁੰਦੀ ਹੈ।


Related News