ਪੰਜਾਬ ਵਿਧਾਨ ਸਭਾ ''ਚ E-20 ਪੈਟਰੋਲ ਬਾਰੇ ਮਤਾ ਪੇਸ਼
Tuesday, Aug 04, 2026 - 01:57 PM (IST)
ਚੰਡੀਗੜ੍ਹ (ਵੈੱਬ ਡੈਸਕ): ਅੱਜ ਪੰਜਾਬ ਵਿਧਾਨ ਸਭਾ ਵਿਚ E-20 ਪੈਟਰੋਲ ਨੂੰ ਲੈ ਕੇ ਮਤਾ ਪੇਸ਼ ਕੀਤਾ ਗਿਆ। ਇਸ ਮਤੇ ਵਿਚ ਕੇਂਦਰ ਸਰਕਾਰ ਵੱਲੋਂ ਈ-20 ਦੀ ਲਾਜ਼ਮੀ ਸਪਲਾਈ ਲਾਗੂ ਕਰਨ ਦੇ ਫ਼ੈਸਲੇ ਤੇ ਚਿੰਤਾ ਪ੍ਰਗਟ ਕੀਤੀ ਗਈ। ਇਸ ਮਤੇ ਰਾਹੀਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਜਦੋਂ ਤਕ ਵਾਹਨ ਅਨੁਕੂਲਤਾ ਸਣੇ ਸਾਰੀਆਂ ਚਿੰਤਾਵਾਂ ਦਾ ਨਿਬੇੜਾ ਨਹੀਂ ਹੁੰਦਾ, ਉਦੋਂ ਤਕ ਈ-20 ਦੀ ਲਾਜ਼ਮੀ ਸਪਲਾਈ ਦੇ ਫ਼ੈਸਲੇ ਨੂੰ ਮੁਅੱਤਲ ਕੀਤਾ ਜਾਵੇ। ਇਸ ਦੇ ਨਾਲ ਹੀ ਖਪਤਕਾਰਾਂ ਨੂੰ ਈ-20 ਅਤੇ ਬਿਨਾਂ ਬਲੈਂਡਿੰਗ ਵਾਲੇ ਪੈਟਰੋਲ ਵਿਚ ਚੋਣ ਕਰਨ ਦਾ ਹੱਕ ਦੇਣ ਦੀ ਵੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਈ-20 ਪੈਟਰੋਲ ਦੀ ਕੀਮਤ ਸ਼ੁੱਧ ਪੈਟਰੋਲ ਤੋਂ ਘੱਟ ਰੱਖਣ ਦੀ ਵੀ ਮੰਗ ਕੀਤੀ ਗਈ।
