100 ਸਾਲਾਂ ਤੋਂ ਇਸ ਬਗੀਚੇ ''ਚੋਂ ਸ੍ਰੀ ਦਰਬਾਰ ਸਾਹਿਬ ਜਾ ਰਹੇ ਨੇ ਫੁੱਲ (ਵੀਡੀਓ)
Tuesday, Jan 08, 2019 - 11:45 AM (IST)
ਅੰਮ੍ਰਿਤਸਰ (ਸੁਮਿਤ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸ੍ਰੀ ਦਰਬਾਰ ਸਾਹਿਬ ਨੂੰ ਖਾਸ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ, ਜਿਸ ਦੇ ਲਈ 33 ਤਰ੍ਹਾਂ ਦੇ ਫੁੱਲ ਖਾਸ ਤੌਰ 'ਤੇ ਲਗਾਏ ਜਾ ਰਹੇ ਹਨ। ਇਨ੍ਹਾਂ ਫੁੱਲਾਂ ਨੂੰ ਅੰਮ੍ਰਿਤਸਰ ਦੇ ਲਾਰੇਂਸ ਰੋਡ 'ਤੇ ਬਣੇ ਭਾਈ ਵੀਰ ਸਿੰਘ ਹਾਲ 'ਚ ਚਾਰ ਏਕੜ ਜ਼ਮੀਨ 'ਚ ਲਗਾਇਆ ਗਿਆ ਹੈ ਅਤੇ ਇਥੋਂ ਹੀ ਫੁੱਲਾਂ ਦਾ ਗੁਲਦਸਤਾ ਬਣ ਕੇ ਰੋਜ ਸਵੇਰੇ ਤਿੰਨ ਵਜੇ ਸ੍ਰੀ ਹਰਿਮੰਦਰ ਸਾਹਿਬ ਭੇਜਿਆ ਜਾਂਦਾ ਹੈ।

ਜਾਣਕਾਰੀ ਅਨੁਸਾਰ ਭਾਈ ਵੀਰ ਸਿੰਘ ਇਕ ਵੱਡੇ ਕਵੀ ਤੇ ਸਾਹਿਤਕਾਰ ਸਨ, ਜਿਨ੍ਹਾਂ ਨੇ ਆਪਣੇ ਜੀਵਨ 'ਚ ਵਾਤਾਵਰਣ ਲਈ ਕੰਮ ਕੀਤਾ ਹੈ। ਉਨ੍ਹਾਂ ਦੇ ਘਰ 'ਚ ਬਣੇ ਬਗੀਚੇ 'ਚ ਇਨ੍ਹਾਂ ਫੁੱਲਾਂ ਨੂੰ ਲਗਾਇਆ ਗਿਆ ਹੈ ਅਤੇ ਪਿਛਲੇ 100 ਸਾਲਾਂ ਤੋਂ ਇਥੋਂ ਹੀ ਫੁੱਲ ਸ੍ਰੀ ਦਰਬਾਰ ਸਾਹਿਬ ਜਾ ਰਹੇ ਹਨ।
