ਸੋਨੇ ਦੀਆਂ ਕੀਮਤਾਂ ਨੇ ਫਿੱਕੀ ਪਾਈ ਵਿਆਹਾਂ ਦੀ ਚਮਕ

11/08/2019 3:11:34 PM

ਲੁਧਿਆਣਾ (ਖੁਰਾਣਾ) : ਸੋਨੇ ਦੀਆਂ ਅੱਗ ਉਗਲਦੀਆਂ ਕੀਮਤਾਂ ਨੇ ਵਿਆਹਾਂ ਦਾ ਸੀਜ਼ਨ ਹੋਣ ਦੇ ਬਾਵਜੂਦ ਤਿਓਹਾਰਾਂ ਅਤੇ ਸਮਾਗਮਾਂ ਦੀ ਚਮਕ ਫਿੱਕੀ ਕਰ ਦਿੱਤੀ ਹੈ। ਆਲਮ ਇਹ ਬਣਿਆ ਹੋਇਆ ਹੈ ਕਿ ਜਿਨ੍ਹਾਂ ਘਰਾਂ 'ਚ ਬੱਚਿਆਂ ਦੇ ਵਿਆਹ ਤੈਅ ਵੀ ਕੀਤੇ ਗਏ ਹਨ, ਉਹ ਪਰਿਵਾਰ ਸੋਨੇ ਦੇ ਗਹਿਣਿਆਂ ਦੀ ਖਰੀਦਦਾਰੀ ਕਰਨ ਦੀ ਹਿੰਮਤ ਤੱਕ ਨਹੀਂ ਜੁਟਾ ਪਾ ਰਹੇ। ਜ਼ਿਆਦਾਤਰ ਪਰਾਰ ਜਿੱਥੇ ਸੋਨੇ ਦੀਆਂ ਕੀਮਤਾਂ ਡਿਗਣ 'ਤੇ ਖਰੀਦਦਾਰੀ ਕਰਨ ਦੀ ਗੱਲ ਕਰ ਰਹੇ ਹਨ, ਉੱਥੇ ਹੀ ਕੁਝ ਪਰਿਵਾਰ ਆਪਣੇ ਬੱਚਿਆਂ ਨੂੰ ਤੈਅ ਤੋਂ ਘੱਟ ਸੋਨਾ ਪਾ ਕੇ ਸਮਾਂ ਨੂੰ ਧੱਕਾ ਦਿੰਦੇ ਦਿਖਾਈ ਦੇ ਰਹੇ ਹਨ।

ਕਾਰੋਬਾਰੀ ਮਾਹਰਾਂ 'ਚ ਮੰਦੇ ਕਾਰਨ ਹਾਲਾਤ ਇਸ ਕਦਰ ਤਰਸਯੋਗ ਬਣੇ ਹੋਏ ਹਨ ਕਿ ਪਿਛਲੇ ਸਾਲ ਦੇ ਮੁਤਾਬਸ ਮੌਜੂਦਾ ਸੀਜ਼ਨ 'ਚ ਕਾਰੋਬਾਰ ਕਰੀਬ 60 ਫੀਸਦੀ ਲੁੜਕ ਕੇ ਥੱਲੇ ਆ ਡਿਗਿਆ ਹੈ। ਇਕ ਰਿਪੋਰਟ ਦੇ ਮੁਤਾਬਕ ਜੋ ਸੋਨਾ ਪਿਛਲੇ ਸਾਲ ਮੌਜੂਦਾ ਦਿਨਾਂ 'ਚ ਕਰੀਬ 29 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਵਿਕ ਰਿਹਾ ਸੀ, ਉਹ ਛਾਲ ਮਾਰ ਕੇ 40 ਹਜ਼ਾਰ ਰੁਪਏ ਤੋਲੇ ਦਾ ਆਂਕੜਾ ਪਾਰ ਕਰ ਚੁੱਕਾ ਹੈ, ਜਦੋਂ ਕਿ ਜਨਵਰੀ, 2019 'ਚ 22 ਕੈਰਟ ਸੋਨੇ ਦੀ ਘੱਟ ਤੋਂ ਘੱਟ ਕੀਮਤ 30,170 ਰੁਪਏ ਪ੍ਰਤੀ 10 ਗ੍ਰਾਮ ਅਤੇ ਵੱਧ ਤੋਂ ਵੱਧ 31,770 ਰੁਪਏ ਬਣੀ ਹੋਈ ਸੀ।


Babita

Content Editor

Related News