ਕੇ.ਸੀ. ਸਕੂਲ ਦੇ 7 ਵਿਦਿਆਰਥੀਆਂ ਨੇ ਹਾਸਲ ਕੀਤੇ ਗੋਲਡ ਮੈਡਲ

Thursday, Apr 12, 2018 - 08:21 AM (IST)

ਕੇ.ਸੀ. ਸਕੂਲ ਦੇ 7 ਵਿਦਿਆਰਥੀਆਂ ਨੇ ਹਾਸਲ ਕੀਤੇ ਗੋਲਡ ਮੈਡਲ

ਨਵਾਂਸ਼ਹਿਰ  (ਤ੍ਰਿਪਾਠੀ) - ਕੇ.ਸੀ. ਪਬਲਿਕ ਸਕੂਲ 'ਚ ਐੱਸ.ਓ.ਐੱਫ. (ਇੰਟਰਨੈਸ਼ਨਲ ਇੰਗਲਿਸ਼ ਓਲੰਪੀਆਡ ਫਾਊਂਡੇਸ਼ਨ) ਦੀ ਆਰ.ਈ.ਓ. (ਇੰਟਰਨੈਸ਼ਨਲ ਇੰਗਲਿਸ਼ ਓਲੰਪੀਆਡ) ਪ੍ਰੀਖਿਆ ਵਿਚ ਹਿੱਸਾ ਲੈਣ ਵਾਲੇ (ਕਲਾਸ ਦੂਸਰੀ ਤੋਂ +2 ਤੱਕ) 44 ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ।
ਪਿੰ੍ਰਸੀਪਲ ਡਾ. ਮਧੂ ਚੋਪੜਾ ਨੇ ਦੱਸਿਆ ਕਿ ਐੱਸ.ਓ.ਐੱਫ. 8ਵੀਂ ਨੈਸ਼ਨਲ ਇੰਗਲਿਸ਼ ਓਲੰਪੀਆਡ ਕੰਪੀਟੀਸ਼ਨ 2017-18 (ਨਿਊ ਦਿੱਲੀ ਗੁੜਗਾਓਂ) ਦਾ ਪੇਪਰ ਅਕਤੂਬਰ 2017 ਨੂੰ ਹੋਇਆ ਸੀ, ਜਿਸ 'ਚ ਉਨ੍ਹਾਂ ਦੇ ਸਕੂਲ ਦੀ ਸੁਖਮਨ ਕੌਰ ਢੀਂਡਸਾ (ਸੱਤਵੀਂ), ਅਵਨੀਤ ਕੌਰ, ਗੁਰਪ੍ਰੀਤ ਕੌਰ, ਲੀਜ਼ਾ, ਪਵਨਪ੍ਰੀਤ ਕੌਰ, ਜੈਸਮੀਨ ਕੌਰ (ਸਾਰੇ +1) ਅਤੇ ਹਰਜੀਤ ਕੌਰ (+2) ਨੂੰ ਗੋਲਡ ਮੈਡਲ ਮਿਲਿਆ ਹੈ। ਵਿਨਾਇਕ (+1) ਅਤੇ ਗੁਰਪ੍ਰੀਤ (+1) ਨੂੰ ਬਰਾਊਂਜ਼ ਮੈਡਲ, ਜਦਕਿ ਗੁਰਜਿੰਦਰ ਕੌਰ ਨੂੰ ਸਿਲਵਰ ਮੈਡਲ ਮਿਲਿਆ ਹੈ।
ਇਸ ਤੋਂ ਇਲਾਵਾ ਹੋਰਨਾਂ ਨੂੰ ਦਿੱਲੀ ਗੁੜਗਾਓਂ ਤੋਂ ਭੇਜੇ  ਸਰਟੀਫਿਕੇਟ ਦਿੱਤੇ ਗਏ ਹਨ। ਡਾ. ਚੋਪੜਾ ਨੇ ਦੱਸਿਆ ਕਿ ਇਨ੍ਹਾਂ 'ਚੋਂ ਜਿਨ੍ਹਾਂ ਨੂੰ ਗੋਲਡ ਮੈਡਲ ਮਿਲਿਆ ਸੀ, ਉਹ ਦੂਜੇ ਲੈਵਲ ਦੇ ਪੇਪਰ ਦੇਣ ਲਈ ਰਿਆਤ ਇੰਟਰਨੈਸ਼ਨਲ ਸਕੂਲ 'ਚ ਜਨਵਰੀ 'ਚ ਗਏ ਸਨ, ਉਸ 'ਚ ਲੀਜ਼ਾ ਨੂੰ ਐਵਾਰਡ ਆਫ ਸਟਰੀਫਿਕੇਟ ਜ਼ੋਨਲ ਐਕਸੀਲੈਂਸ ਦਿੱਤਾ ਗਿਆ ਹੈ। ਜਦਕਿ ਹੋਰਨਾਂ ਨੂੰ ਉਥੇ ਮੈਰਿਟ ਪ੍ਰਮਾਣ ਪੱਤਰ ਮਿਲੇ ਹਨ। ਇਹ ਮੈਡਲ ਪੂਰੇ ਭਾਰਤ 'ਚ ਐੱਸ.ਓ.ਐੱਫ. ਵੱਲੋਂ ਇੰਟਰਨੈਸ਼ਨਲ ਇੰਗਲਿਸ਼ ਓਲੰਪੀਆਡ ਪ੍ਰੀਖਿਆ ਦੇਣ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਹੀ ਮਿਲਦੇ ਹਨ। ਕੇ.ਸੀ. ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ ਨੇ ਦੱਸਿਆ ਕਿ ਗੋਲਡ ਮੈਡਲ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਸਕੂਲ 'ਚ ਖਾਸ ਧਿਆਨ ਰੱਖਿਆ ਜਾਵੇਗਾ। ਇਸ ਮੌਕੇ ਕੇ.ਸੀ. ਸਕੂਲ ਦੇ ਸੀ.ਈ.ਓ. ਰਿਟਾ. ਕਰਨਲ ਐੱਸ.ਐੱਸ. ਮਿਨਹਾਸ, ਐੱਸ.ਓ.ਐੱਫ. ਇੰਚਾਰਜ ਹਰਪ੍ਰੀਤ ਕੌਰ, ਪੀ.ਆਰ.ਓ. ਵਿਪਨ ਕੁਮਾਰ ਆਦਿ ਹਾਜ਼ਰ ਰਹੇ।


Related News