GST ਵਿਭਾਗ ਵੱਲੋਂ ਫੜੀ ਗਈ ਵੱਡੀ ਗੋਲਡ ਤੇ ਡਾਇਮੰਡ ਖੇਪ ਦੀ ਵੈਰੀਫਿਕੇਸ਼ਨ ਜਾਰੀ

Friday, Oct 29, 2021 - 11:43 PM (IST)

ਲੁਧਿਆਣਾ(ਸੇਠੀ)- ਸਟੇਟ ਜੀ. ਐੱਸ. ਟੀ. ਵਿਭਾਗ ਦੇ ਮੋਬਾਇਲ ਵਿੰਗ ਨੇ ਸਥਾਨਕ ਮੋਹਾਲੀ ਏਅਰਪੋਰਟ ਦੇ ਬਾਹਰੋਂ 2 ਲੋਜਿਸਟਿਕ ਕੰਪਨੀਆਂ ਦੀ ਵੈਨ (ਮਿੰਨੀ ਟਰੱਕ) ਜਿਸ ਵਿਚ ਗੋਲਡ ਅਤੇ ਡਾਇਮੰਡ ਜਿਊਲਰੀ ਦੇ ਪਾਰਸਲ ਬਰਾਮਦ ਕੀਤੇ ਗਏ। ਇਸ ਵਿਚ ਕਈ ਫਰਮਾਂ ਦੇ ਵੱਖ-ਵੱਖ ਪਾਰਸਲ ਮੌਜੂਦ ਸਨ, ਜਿਸ ਦੀ ਬਾਰੀਕੀ ਨਾਲ ਜਾਂਚ ਕਰਨ ਲਈ ਲੁਧਿਆਣਾ ਮੋਬਾਇਲ ਵਿੰਗ ਨੇ ਮਾਲ ਜ਼ਬਤ ਕਰ ਕੇ ਲੁਧਿਆਣਾ ਲਿਆਂਦਾ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਵੱਲੋਂ ਪੁਲਸ ਵਿਭਾਗ ਦੇ 57 DSP ਦੇ ਤਬਾਦਲੇ
ਇਸ ਦੌਰਾਨ ਸਾਰੇ ਪਾਰਸਲ ਚੰਗੀ ਤਰ੍ਹਾਂ ਚੈੱਕ ਕੀਤੇ ਗਏ। ਇਸ ਦੇ ਨਾਲ ਹੀ ਇਕ-ਇਕ ਕਰ ਕੇ ਸਾਰੇ ਕਾਰੋਬਾਰੀਆਂ ਦੇ ਸਾਹਮਣੇ ਉਨ੍ਹਾਂ ਦੇ ਪਾਰਸਲ ਖੋਲ੍ਹੇ ਗਏ ਅਤੇ ਮਾਲ ਦੀ ਚੈਕਿੰਗ ਕਰ ਕੇ ਉਕਤ ਦਰਸਾਏ ਬਿੱਲਾਂ ਦੇ ਨਾਲ ਮਿਲਾ ਕੇ ਵਾਪਸ ਸੀਲ ਕੀਤਾ ਗਿਆ। ਵੈਰੀਫਿਕੇਸ਼ਨ ਦੌਰਾਨ ਪਾਰਸਲ ’ਚ ਮੌਜੂਦ ਗੋਲਡ ਵੇਟ ਕੀਤਾ ਗਿਆ ਅਤੇ ਬਿੱਲ ’ਤੇ ਮੌਜੂਦ ਵੇਟ ਨਾਲ ਮਿਲਾਨ ਕੀਤਾ ਗਿਆ।

ਅਧਿਕਾਰੀਆਂ ਨੇ ਦੱਸਿਆ ਕਿ ਜਿਨ੍ਹਾਂ ਪਾਰਸਲਾਂ ’ਚ ਗੜਬੜ ਪਾਈ ਜਾਵੇਗੀ, ਉਨ੍ਹਾਂ ’ਤੇ ਬਣਦੀ ਕਾਰਵਾਈ ਕਰ ਕੇ ਟੈਕਸ ਦੇ ਨਾਲ ਹੀ ਪੈਨਲਟੀ ਵੀ ਲਗਾਈ ਜਾਵੇਗੀ। ਇਹ ਕਾਰਵਾਈ ਡਾਇਰੈਕਟਰ ਇਨਵੈਸਟੀਗੇਸ਼ਨ ਪੰਜਾਬ ਐੱਚ. ਪੀ. ਐੱਸ. ਗੋਤਰਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕੀਤੀ ਗਈ, ਜਦੋਂਕਿ ਸਟੇਟ ਟੈਕਸ ਅਫਸਰ ਬਲਦੀਪ ਕਰਨ ਅਤੇ ਸੁਮਿਤ ਥਾਪਰ ਅਤੇ ਹੋਰ ਅਧਿਕਾਰੀ ਵੀ ਸ਼ਾਮਲ ਸਨ।

ਇਹ ਵੀ ਪੜ੍ਹੋ- ਲੋਕਾਂ ਨੂੰ ਟ੍ਰੈਫ਼ਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ 14 ਨਵੰਬਰ ਨੂੰ ਮਨਾਇਆ ਜਾਵੇਗਾ "ਨੋ ਚਲਾਨ ਡੇਅ"

ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ’ਚ ਨਾਮੀ ਲੁਧਿਆਣਾ ਦੇ ਜਿਊਲਰ ਕਾਰੋਬਾਰੀਆਂ ਦਾ ਵੀ ਮਾਲ ਸ਼ਾਮਲ ਹੈ। ਬੀ. ਵੀ. ਸੀ. ਲੋਜਿਸਟਿਕ ਅਤੇ ਅੰਬੇ ਐਕਸਪ੍ਰੈੱਸ ਲੋਸਜਿਸਟਿਕ ਕੰਪਨੀ ਜ਼ਰੀਏ ਮਾਲ ਨੂੰ ਮੰਜ਼ਿਲ ਤੱਕ ਪੰਹੁਚਾਇਆ ਜਾਣਾ ਸੀ। ਬੀ. ਵੀ. ਸੀ. ਲੋਜਿਸਟਿਕ ਦੇ 2 ਡੱਬੇ ਹਨ, ਜਦੋਂਕਿ ਇੰਨੇ ਹੀ ਐਕਸਪ੍ਰੈੱਸ ਲੋਜਿਸਟਿਕ ਦੇ ਵੀ ਹਨ। ਦੱਸ ਦਿੱਤਾ ਜਾਵੇ ਕਿ ਦੋਵੇਂ ਕੰਪਨੀਆਂ ਲੋਜਿਸਟਿਕ ਸਰਵਿਸ ਦਿੰਦੀਆਂ ਹਨ।


Bharat Thapa

Content Editor

Related News