ਹਰੀਕੇ ਪੱਤਣ ’ਚ ਵੱਡੀ ਵਾਰਦਾਤ, 13 ਲੱਖ ਕੈਸ਼ ਤੇ 50 ਲੱਖ ਦਾ ਸੋਨਾ ਚੋਰੀ ਕਰਕੇ ਲੈ ਗਿਆ ਚੋਰ
Monday, May 15, 2023 - 05:43 PM (IST)
ਹਰੀਕੇ ਪੱਤਣ (ਲਵਲੀ) : ਕਸਬਾ ਹਰੀਕੇ ਵਿਖੇ ਦਿਨ-ਦਿਹਾੜੇ ਇਕ ਚੋਰ ਵੱਲੋਂ 13 ਲੱਖ ਰੁਪਏ ਨਗਦੀ, 850 ਗ੍ਰਾਮ ਸੋਨੇ ਗਹਿਣੇ ਅਤੇ ਇਕ ਲਾਇਸੰਸੀ ਪਿਸਤੌਲ ਚੋਰੀ ਕਰ ਲੈ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਸੰਬੰਧੀ ਮਿਲੀ ਜਾਣਕਾਰੀ ਅਨੁਸਾਰ ਦਿਨ ਦਿਹਾੜੇ ਇਕੱਲਾ ਚੋਰ ਘਰ ਵਿਚ ਦਾਖਲ ਹੋਇਆ ਘਰ ਵਿਚ 13 ਲੱਖ ਨਗਦੀ ਅਤੇ 850 ਗ੍ਰਾਮ ਦੇ ਗਹਿਣੇ ਜਿਸ ਦੀ ਕੀਮਤ ਲਗਭਗ 50 ਲੱਖ ਬਣਦੀ ਹੈ, ਇਕ ਪਿਸਤੌਲ ਚੋਰੀ ਕਰਕੇ ਲੈ ਗਿਆ।
ਇਹ ਸਾਰੀ ਘਟਨਾ ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ। ਇਸ ਸੰਬਧੀ ਜਾਣਕਾਰੀ ਦਿੰਦਿਆਂ ਜਿਊਲਰ ਤੇਜਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਘਰੋਂ ਬਾਹਰ ਗਿਆ ਸੋਂ ਜਦੋਂ ਸ਼ਾਮ 5 ਵਜੇ ਆ ਕਿ ਦੇਖਿਆ ਤਾਂ ਘਰ ਦੇ ਦਰਵਾਜ਼ੇ ਟੁੱਟੇ ਹੋਏ ਸਨ ਘਰ ਵਿਚੋਂ 13 ਲੱਖ ਨਕਦੀ ਅਤੇ 850 ਗ੍ਰਾਮ ਸੋਨਾ ਜਿਸ ਦੀ ਕੀਮਤ 50 ਲੱਖ ਬਣਦੀ ਹੈ ਅਤੇ ਪਿਸਤੌਲ ਵੀ ਚੋਰੀ ਕਰ ਲਿਆ ਗਿਆ ਸੀ। ਇਸ ਘਟਨਾ ਦਾ ਪਤਾ ਲਗਦੇ ਥਾਣਾ ਮੁਖੀ ਸੁਨੀਤਾ ਬਾਵਾ ਤੇ ਡੀ. ਐੱਸ. ਪੀ ਸਤਨਾਮ ਸਿੰਘ ਮੌਕੇ ’ਤੇ ਪਹੁੰਚੇ ਅਤੇ ਚੋਰੀ ਦੀ ਸਾਰੀ ਘਟਨਾ ਦੀ ਜਾਣਕਾਰੀ ਲਈ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ।