ਗੋਲ ਡਿੱਗਰਸ ਨੇ ਸ਼ਹਿਰ ''ਚ ਕਰਵਾਇਆ ਓਪਨ ਮਾਈਕ ਸਟੇਜ
Sunday, Apr 07, 2019 - 10:45 PM (IST)
ਜਲੰਧਰ- ਜੀ.ਐਨ.ਡੀ.ਯੂ. ਕਾਲਜ ਲਾਡੋਵਾਲੀ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੱਤਰਕਾਰਿਤਾ ਅਤੇ ਜਨ ਸੰਚਾਰ ਵਿਭਾਗ ਰੀਜ਼ਨਲ ਕੈਂਪਸ ਲੱਦੇਵਾਲੀ ਦੇ ਵਿਦਿਆਰਥੀਆਂ (ਗੋਲ ਡਿੱਗਰਸ) ਨੇ ਓ.ਐਸ.ਡੀ. ਕਮਲੇਸ਼ ਸਿੰਘ ਦੁੱਗਲ, ਪ੍ਰੋ. ਮਨਜੀਤ ਸਿੰਘ ਢਾਲ ਅਤੇ ਕਾਲਜ ਦੇ ਹੋਰ ਪ੍ਰੋਫੈਸਰਾਂ ਦੇ ਆਸ਼ੀਰਵਾਦ ਤੋਂ ਲਾਡੋਵਾਲੀ ਕੰਪਲੈਕਸ ਵਿਚ ਇਕ ਓਪਨ ਮਾਈਕ ਸਟੇਜ ਦਾ ਆਯੋਜਨ ਕੀਤਾ ਗਿਆ। ਇਸ ਵਿਚ ਕਵਿਤਾ ਗਾਇਨ, ਗੀਤ ਗਾਉਣ, ਡਾਂਸ ਪ੍ਰਫਾਰਮਿੰਗ, ਸਟੋਰੀ ਟੇਲਿੰਗ, ਕਾਮੇਡੀ ਦੀਆਂ ਵੱਖ-ਵੱਖ ਪ੍ਰਦਰਸ਼ਨੀਆਂ ਦਾ ਸਾਰਿਆਂ ਨੇ ਆਨੰਦ ਮਾਣਿਆ।