ਜੀ. ਐੱਨ. ਡੀ. ਯੂ. ਦੀਆਂ ਸਾਰੀਆਂ ਕਲਾਸਾਂ ਅਤੇ ਪ੍ਰੀਖਿਆਵਾਂ 31 ਤੱਕ ਮੁਲਤਵੀ

Saturday, Mar 20, 2021 - 10:13 AM (IST)

ਅੰਮ੍ਰਿਤਸਰ (ਜ.ਬ) - ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀ. ਐੱਨ. ਡੀ. ਯੂ.) ਵੱਲੋਂ ਸਾਰੀਆਂ ਕਲਾਸਾਂ ਅਤੇ ਪ੍ਰੀਖਿਆਵਾਂ 31 ਮਾਰਚ ਤੱਕ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਡੀਨ ਵਿੱਦਿਅਕ ਮਾਮਲੇ ਡਾ. ਸਰਬਜੋਤ ਸਿੰਘ ਬਹਿਲ ਨੇ ਇਸ ਸਬੰਧੀ ਜਾਣਕਾਰੀ ਦੇਣ ਲਈ ਇਕ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਉਨ੍ਹਾਂ ਨੇ ਜਾਰੀ ਕੀਤੀ ਨੋਟੀਫਿਕੇਸ਼ਨ ’ਚ ਕਿਹਾ ਕਿ ਯੂਨੀਵਰਸਿਟੀ ਕੈਂਪਸ, ਰੀਜਨਲ ਕੈਂਪਸ ਅਤੇ ਯੂਨੀਵਰਸਿਟੀ ਕਾਲਜਿਜ਼ ਅਤੇ ਐਫੀਲੇਟਿਡ ਕਾਲਜਾਂ ’ਚ ਪੜ੍ਹਾਉਣ ਦਾ ਕੰਮ ਬੰਦ ਰਹੇਗਾ, ਜਦਕਿ ਵਿਦਿਆਰਥੀਆਂ ਦੀ ਆਨਲਾਈਨ ਪੜ੍ਹਾਈ ਜਾਰੀ ਰਹੇਗੀ ।

ਪੜ੍ਹੋ ਇਹ ਵੀ ਖ਼ਬਰ - ਪ੍ਰਕਾਸ਼ ਸਿੰਘ ਬਾਦਲ ਨੇ ਵੀਡੀਓ ਕਾਲ ਰਾਹੀਂ ਜਾਣਿਆ ਆਪਣੇ ਪੁੱਤਰ ਸੁਖਬੀਰ ਬਾਦਲ ਦਾ ਹਾਲ

ਪੜ੍ਹੋ ਇਹ ਵੀ ਖ਼ਬਰ - ਮੁੱਖ ਮੰਤਰੀ ਦੀ ਜਨਰਲ ਬਾਜਵਾ ਨੂੰ ਨਸੀਹਤ : ‘ਅਮਨ ਦੇ ਮੁੱਦੇ ’ਤੇ ਫੋਕੇ ਵਾਅਦਿਆਂ ਵਾਲੀ ਬਿਆਨਬਾਜ਼ੀ ਛੱਡੋ, ਅਮਲ ਕਰੋ’

ਡਾ.ਮਨੋਜ ਕੁਮਾਰ, ਪ੍ਰੋਫ਼ੈਸਰ ਇੰਚਾਰਜ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਆਦੇਸ਼ਾਂ ’ਚ ਸੂਚਿਤ ਕੀਤਾ ਜਾਂਦਾ ਹੈ ਕਿ ਕੋਰੋਨਾ ਵਾਇਰਸ ਦੇ ਦਿਨ-ਬ-ਦਿਨ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਲਏ ਗਏ ਫ਼ੈਸਲੇ ਅਨੁਸਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ 20-03-2021 ਤੋਂ 31-03-2021 ਮਾਰਚ ਤੱਕ ਹੋਣ ਵਾਲੀਆਂ ਸਾਰੀਆਂ (ਥਿਊਰੀ) ਪ੍ਰੀਖਿਆਵਾਂ (ਸਮੇਤ ਅੰਡਰ ਕ੍ਰੈਡਿਟ ਬੇਸਡ ਇਵੈਲੂਏਸ਼ਨ ਵਿਵਸਥਾ ਦੀਆਂ ਪ੍ਰੀਖਿਆਵਾਂ) ਅਗਲੇ ਆਦੇਸ਼ਾਂ ਤੱਕ ਮੁਲਤਵੀ ਕੀਤੀਆਂ ਜਾਂਦੀਆਂ ਹਨ।

ਪੜ੍ਹੋ ਇਹ ਵੀ ਖ਼ਬਰ - ਮਾਸਟਰ ਸਲੀਮ ਨੂੰ ਮਾਸਕ ਨਾ ਪਾਉਣਾ ਪਿਆ ਮਹਿੰਗਾ, ਪੁਲਸ ਨੇ ਕੱਟਿਆ ਚਲਾਨ

ਨਵੀਂਆਂ ਤਾਰੀਕਾਂ ਦੀ ਸੂਚਨਾ ਬਾਅਦ ’ਚ ਦਿੱਤੀ ਜਾਵੇਗੀ। ਯੂਨੀਵਰਸਿਟੀ ਦੀ ਵੈੱਬਸਾਈਟ 'ਤੇ ਇਸ ਸਬੰਧ ’ਚ ਸਾਰੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ ਪਰ ਪ੍ਰੀਖਿਆ ਦਾ ਸਮਾਂ ਤੇ ਕੇਂਦਰ ਪਹਿਲਾਂ ਵਾਲੇ ਹੀ ਰਹਿਣਗੇ।

ਪੜ੍ਹੋ ਇਹ ਵੀ ਖ਼ਬਰ - ਮੁੱਖ ਮੰਤਰੀ ਦੀ ਜਨਰਲ ਬਾਜਵਾ ਨੂੰ ਨਸੀਹਤ : ‘ਅਮਨ ਦੇ ਮੁੱਦੇ ’ਤੇ ਫੋਕੇ ਵਾਅਦਿਆਂ ਵਾਲੀ ਬਿਆਨਬਾਜ਼ੀ ਛੱਡੋ, ਅਮਲ ਕਰੋ’


rajwinder kaur

Content Editor

Related News