ਚੰਗੀ ਖ਼ਬਰ : GMCH ਹਸਪਤਾਲ ''ਚ ਸਰਜਰੀ, ਓ. ਪੀ. ਡੀ. ਸਮੇਤ ਗਾਇਨੀ ਸੇਵਾਵਾਂ ਅੱਜ ਤੋਂ ਸ਼ੁਰੂ
Monday, Nov 23, 2020 - 09:28 AM (IST)
ਚੰਡੀਗੜ੍ਹ (ਪਾਲ) : ਸੋਮਵਾਰ ਤੋਂ ਜੀ. ਐੱਮ. ਸੀ. ਐੱਚ. 'ਚ ਸਰਜਰੀ, ਓ. ਪੀ. ਡੀ. ਦੀ ਸੇਵਾ ਸ਼ੁਰੂ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਆਰਥੋਪੈਡਿਕ ਅਤੇ ਗਾਇਨੀ ਸੇਵਾ ਵੀ ਸ਼ੁਰੂ ਹੋਵੇਗੀ। ਫਿਲਹਾਲ ਹਸਪਤਾਲ 'ਚ 9 ਓ. ਪੀ. ਡੀਜ਼ ਚੱਲ ਰਹੀਆਂ ਹਨ।
ਇਹ ਵੀ ਪੜ੍ਹੋ : ਪਤੀ-ਪਤਨੀ ਨੇ 20 ਸਾਲਾਂ ਦੀ ਕੁੜੀ ਨਾਲ ਖੇਡੀ ਗੰਦੀ ਖੇਡ, ਬਾਬੇ ਨਾਲ ਮਿਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ
ਹਸਪਤਾਲ ਨੇ 1 ਨਵੰਬਰ ਤੋਂ ਆਪਣੀ ਸੇਵਾ ਸ਼ੁਰੂ ਕੀਤੀ ਸੀ। ਟੈਲੀ ਕੰਸਲਟੇਸ਼ਨ ਸਰਵਿਸ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ। ਟੈਲੀ ਕੰਸਲਟੇਸ਼ਨ ਰਾਹੀਂ ਹੀ ਮਰੀਜ਼ਾਂ ਨੂੰ ਬੁਲਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : 'ਸ਼ਿਮਲਾ' ਜਾਣ ਵਾਲੇ ਲੋਕਾਂ ਲਈ ਬੇਹੱਦ ਜ਼ਰੂਰੀ ਖ਼ਬਰ, ਇਸ ਦਿਨ ਨਹੀਂ ਮਿਲੇਗੀ ਐਂਟਰੀ
ਆਨਲਾਈਨ ਚੈੱਕ ਕਰਨ ਤੋਂ ਬਾਅਦ ਜਿਨ੍ਹਾਂ ਮਰੀਜ਼ਾਂ ਲਈ ਡਾਕਟਰ ਨੂੰ ਲੱਗ ਰਿਹਾ ਹੈ ਕਿ ਮਰੀਜ਼ ਨੂੰ ਫਿਜ਼ੀਕਲ ਵੀ ਦੇਖਣ ਦੀ ਲੋੜ ਹੈ ਤਾਂ ਉਸ ਨੂੰ ਓ. ਪੀ. ਡੀ. 'ਚ ਬੁਲਾਇਆ ਜਾ ਰਿਹਾ ਹੈ। ਮਰੀਜ਼ ਦੀ ਪੂਰੀ ਤਰ੍ਹਾਂ ਜਾਂਚ ਤੋਂ ਬਾਅਦ ਹੀ ਉਸ ਨੂੰ ਓ. ਪੀ. ਡੀ. 'ਚ ਐਂਟਰੀ ਮਿਲ ਰਹੀ ਹੈ। ਫਿਲਹਾਲ ਕਰੀਬ 300 ਮਰੀਜ਼ ਓ. ਪੀ. ਡੀ. 'ਚ ਆ ਰਹੇ ਹਨ।
ਇਹ ਵੀ ਪੜ੍ਹੋ : ਨਾਬਾਲਗ ਕੁੜੀ ਨਾਲ ਵਿਆਹ ਕਰਵਾ ਕੇ ਕੀਤਾ ਜਬਰ-ਜ਼ਿਨਾਹ
ਇਨ੍ਹਾਂ ਮਹਿਕਮਿਆਂ 'ਚ ਲੈ ਸਕਦੇ ਹੋ ਸੇਵਾਵਾਂ
ਸਾਈਕੈਟਰੀ, ਪਲਮਨਰੀ ਮੈਡੀਸਨ, ਰੇਡੀਓ ਥੈਰੇਪੀ, ਪੀਡਿਆਟ੍ਰਿਕਸ, ਗਾਈਨੀ, ਫਿਜ਼ੀਓਥੈਰੇਪੀ, ਸਕਿੱਨ, ਸਰਜਰੀ, ਆਰਥੋਪੈਡਿਕ।