ਖੰਨਾ ''ਚ ਚੱਲਿਆ ਗਲਾਡਾ ਦਾ ਪੀਲਾ ਪੰਜਾ! ਗੈਰ-ਕਾਨੂੰਨੀ ਕਾਲੋਨੀ ਢਾਹੀ

Thursday, Aug 28, 2025 - 05:05 PM (IST)

ਖੰਨਾ ''ਚ ਚੱਲਿਆ ਗਲਾਡਾ ਦਾ ਪੀਲਾ ਪੰਜਾ! ਗੈਰ-ਕਾਨੂੰਨੀ ਕਾਲੋਨੀ ਢਾਹੀ

ਖੰਨਾ (ਵਿਪਨ): ਖੰਨਾ ਵਿਖੇ ਗਲਾਡਾ ਨੇ ਗੈਰ-ਕਾਨੂੰਨੀ ਕਾਲੋਨੀ ਉੱਪਰ ਕਾਰਵਾਈ ਕੀਤੀ। ਕਰੀਬ ਸਵਾ ਏਕੜ ਜ਼ਮੀਨ 'ਚ ਬਣ ਰਹੀ ਕਾਲੋਨੀ ਨੂੰ ਜੇ.ਸੀ.ਬੀ. ਨਾਲ ਤੋੜਿਆ। ਪੁਲਸ ਫੋਰਸ ਸਮੇਤ ਐਕਸ਼ਨ ਕੀਤਾ ਗਿਆ। ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਦੇ ਨਾਲ ਇਕ ਕਾਲੋਨਾਈਜਰ ਨਾਜਾਇਜ਼ ਕਾਲੋਨੀ ਕੱਟ ਰਿਹਾ ਸੀ, ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਗਲਾਡਾ ਅਤੇ ਹੋਰ ਅਧਿਕਾਰੀਆਂ ਨੂੰ ਕੀਤੀ। ਇਸ ਦੇ ਨਾਲ ਹੀ ਹਾਈ ਕੋਰਟ ਵਿਖੇ ਕੇਸ ਵੀ ਦਾਇਰ ਕੀਤਾ ਗਿਆ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦਾ ਮੁੱਖ ਸ਼ਹਿਰ ਰਹੇਗਾ ਬੰਦ! ਦਲਿਤ ਭਾਈਚਾਰੇ ਨੇ ਕੀਤਾ ਵੱਡਾ ਐਲਾਨ

ਅੱਜ ਗਲਾਡਾ ਦੇ ਅਧਿਕਾਰੀ ਕਾਰਵਾਈ ਕਰਨ ਆਏ ਅਤੇ ਸਾਰੀ ਕਾਲੋਨੀ ਤੋੜ ਗਏ। ਦੂਜੇ ਪਾਸੇ ਬੀ.ਡੀ.ਪੀ.ਓ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਐਕਸ਼ਨ ਗਲਾਡਾ ਵੱਲੋਂ ਕੀਤਾ ਗਿਆ। ਉਨ੍ਹਾਂ ਦੀ ਨਾਲ ਡਿਊਟੀ ਲਗਾਈ ਗਈ ਸੀ। ਦੂਜੇ ਪਾਸੇ ਗਲਾਡਾ ਦੇ ਜੇ.ਈ. ਨੇ ਕਿਹਾ ਕਿ ਦੋ ਮਹੀਨੇ ਪਹਿਲਾਂ ਕਾਲੋਨੀ ਕੱਟਣੀ ਸ਼ੁਰੂ ਕੀਤੀ ਸੀ, ਜਿਸ ਦੀ ਸ਼ਿਕਾਇਤ ਮਿਲਣ ਮਗਰੋਂ ਕਾਰਵਾਈ ਅਮਲ 'ਚ ਲਿਆਂਦੀ ਗਈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News