ਮਾਨਸਾ ’ਚ ਵੱਡੀ ਵਾਰਦਾਤ, ਮਾਂ ਨੇ ਧੀ ਦੇ ਪ੍ਰੇਮੀ ਦਾ ਦੋਸਤਾਂ ਨਾਲ ਮਿਲ ਕੇ ਕੀਤਾ ਬੇਰਹਿਮੀ ਨਾਲ ਕਤਲ

09/22/2022 6:08:31 PM

ਬੁਢਲਾਡਾ (ਬਾਂਸਲ) : ਬੁਢਲਾਡਾ ਦੇ ਸਥਾਨਕ ਇਲਾਕੇ 'ਚ ਮਾਂ ਵੱਲੋਂ ਆਪਣੇ ਧੀ ਦੇ ਪ੍ਰੇਮੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ । ਜਾਣਕਾਰੀ ਮੁਤਾਬਕ ਸਦਰ ਥਾਣਾ ਬੁਢਲਾਡਾ 'ਚ ਦਿੱਤੇ ਬਿਆਨ ਅਨੁਸਾਰ ਮ੍ਰਿਤਕ ਨੌਜਵਾਨ ਦੀ ਮਾਂ ਰੁਕਸਾਨਾ ਪਤਨੀ ਬਿੰਦਰ ਖਾਨ ਨੇ ਦੱਸਿਆ ਕਿ ਉਸ ਦਾ ਪੁੱਤਰ ਅਰਮਾਨ ਖਾਨ (20 ਸਾਲਾ) ਨੇੜਲੇ ਪਿੰਡ ਫਫੜੇ ਭਾਈਕੇ ਦੇ ਮੇਲੇ ਤੋਂ ਘਰ ਵਾਪਸ ਪਰਤਿਆ ਸੀ ਕਿ ਅਚਾਨਕ ਉਸਨੂੰ ਫੋਨ ਆ ਗਿਆ ਤੇ ਉਹ ਘਰੋਂ ਚਲਾ ਗਿਆ। ਕੁਝ ਸਮਾਂ ਬੀਤੇ ਜਾਣ 'ਤੇ ਵੀ ਜਦੋਂ ਉਹ ਘਰ ਨਾ ਆਇਆ ਤਾਂ ਸਾਰੇ ਉਸਦੀ ਭਾਲ 'ਚ ਲੱਗ ਗਏ। ਇਸ ਦੌਰਾਨ ਗੁਰਚਰਨ ਸਿੰਘ ਗੁਰਨੇ ਕਲਾਂ ਦੇ ਖੇਤਾਂ 'ਚੋਂ ਮੋਟਰ ਦੇ ਕੋਲੋਂ ਉਸ ਦੀ ਲਾਸ਼ ਬਰਾਮਦ ਹੋਈ ਅਤੇ ਉਸਦੇ ਸਰੀਰ 'ਤੇ ਤੇਜ਼ਧਾਰ ਹਥਿਆਰ ਨਾਲ ਕੀਤੇ ਹਮਲੇ ਦੇ ਵੀ ਨਿਸ਼ਾਨ ਸਨ । 

ਇਹ ਵੀ ਪੜ੍ਹੋ- ਵਿਧਾਨ ਸਭਾ ਸੈਸ਼ਨ ਰੱਦ ਹੋਣ ਦਾ ਮਾਮਲਾ ਨਹੀਂ ਹੋ ਰਿਹਾ ਠੰਡਾ, ਮਜੀਠੀਆ ਨੇ ਮੁੱਖ ਮੰਤਰੀ ਮਾਨ ਨੂੰ ਦਿੱਤੀ ਇਹ ਸਲਾਹ

ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਉਸਦੇ ਪੁੱਤਰ ਅਰਮਾਨ ਖਾਨ ਅਤੇ ਸੁਮਨਦੀਪ ਕੌਰ ਦੇ ਪ੍ਰੇਮ ਸੰਬੰਧ ਸਨ, ਜੋ ਕਿ ਕੁੜੀ ਦੀ ਮਾਂ ਨੂੰ ਮਨਜ਼ੂਰ ਨਹੀਂ ਸਨ। ਉਨ੍ਹਾਂ ਨੇ ਇੱਕ-ਦੋ ਵਾਰ ਪਹਿਲਾਂ ਵੀ ਸਾਡੇ ਘਰ ਆ ਕੇ ਸਾਨੂੰ ਮਾਰਨ ਦੀ ਧਮਕੀਆਂ ਦਿੱਤੀਆਂ ਸਨ।ਉਸ ਨੇ ਅੱਗੇ ਦੋਸ਼ ਲਗਾਉਂਦਿਆਂ ਕਿਹਾ ਕਿ ਕੁੜੀ ਦੀ ਮਾਂ ਦੇ ਜੀਵਨ ਸਿੰਘ ਨਾਂ ਦੇ ਵਿਅਕਤੀ ਨਾਲ ਨਾਜਾਇਜ਼ ਸੰਬੰਧ ਸਨ, ਜੋ ਉਨ੍ਹਾਂ ਦੇ ਘਰ ਆਉਂਦਾ-ਜਾਂਦਾ ਸੀ, ਨੇ ਇੱਕ ਸਾਥੀ ਬਲਕਰਨ ਸਿੰਘ ਦੀ ਮਦਦ ਨਾਲ ਮੇਰੇ ਪੁੱਤਰ ਦਾ ਕਤਲ ਕੀਤਾ ਹੈ। ਐੱਸ.ਐੱਚ.ਓ. ਸਦਰ ਇੰਸਪੈਕਟਰ ਅੰਗਰੇਜ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਮਾਂ ਦੇ ਬਿਆਨ 'ਤੇ ਇੱਕ ਔਰਤ ਸਮੇਤ 3 ਵਿਅਕਤੀਆਂ ਖਿਲਾਫ ਧਾਰਾ 302 , 120 ਬੀ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਲਾਸ਼ ਪੋਸ਼ਟਮਾਰਟਮ ਲਈ ਸਰਕਾਰੀ ਹਸਤਪਾਲ ਬੁਢਲਾਡਾ ਵਿਖੇ ਭੇਜ ਦਿੱਤੀ ਗਈ ਹੈ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News