12ਵੀਂ ਦੇ ਨਤੀਜਿਆਂ ''ਚ ਵੀ ''ਮੈਰਿਟ ਵਾਲੇ ਮੋਰਚੇ'' ਦੀ ਕੁੜੀਆਂ ਹੱਥ ਕਮਾਨ

Saturday, May 11, 2019 - 12:27 PM (IST)

12ਵੀਂ ਦੇ ਨਤੀਜਿਆਂ ''ਚ ਵੀ ''ਮੈਰਿਟ ਵਾਲੇ ਮੋਰਚੇ'' ਦੀ ਕੁੜੀਆਂ ਹੱਥ ਕਮਾਨ

ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸ਼ਨੀਵਾਰ ਨੂੰ 12ਵੀਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਨ੍ਹਾਂ ਨਤੀਜਿਆਂ 'ਚ 'ਮੈਰਿਟ ਵਾਲੇ ਮੋਰਚੇ' ਦੀ ਕਮਾਨ ਇਕ ਵਾਰ ਫਿਰ ਕੁੜੀਆਂ ਦੇ ਹੱਥ ਆ ਗਈ ਹੈ। ਜਾਣਕਾਰੀ ਮੁਤਾਬਕ ਕੁੱਲ 319 ਵਿਦਿਆਰਥੀ ਮੈਰਿਟ ਲਿਸਟ 'ਚ ਆਏ ਹਨ, ਜਿਨ੍ਹਾਂ 'ਚੋਂ 227 ਕੁੜੀਆਂ ਮੈਰਿਟ 'ਚ ਹਨ, ਜਦੋਂ ਕਿ ਮੈਰਿਟ 'ਚ ਆਉਣ ਵਾਲੇ ਲੜਕਿਆਂ ਦੀ ਗਿਣਤੀ 92 ਹੈ। ਇਸ ਵਾਰ ਨਤੀਜਿਆਂ ਦੀ ਪਾਸ ਫੀਸਦੀ 86 ਰਹੀ ਹੈ। ਪੰਜਾਬ ਬੋਰਡ ਨੇ 1 ਮਾਰਚ ਤੋਂ 29 ਮਾਰਚ ਤੱਕ 12ਵੀਂ ਦੀਆਂ ਪ੍ਰੀਖਿਆਵਾਂ ਆਯੋਜਿਤ ਕੀਤੀਆਂ ਸੀ, ਜਿਨ੍ਹਾਂ 'ਚ ਸਾਢੇ ਤਿੰਨ ਲੱਖ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬ ਬੋਰਡ ਵਲੋਂ ਐਲਾਨੇ ਗਏ 10ਵੀਂ ਜਮਾਤ ਦੇ ਨਤੀਜਿਆਂ 'ਚ ਕੁੜੀਆਂ ਨੇ ਮੁੰਡਿਆਂ ਨੂੰ ਪਛਾੜ ਕੇ ਫਤਿਹ ਹਾਸਲ ਕੀਤੀ ਸੀ। 


author

Babita

Content Editor

Related News