ਲੜਕੀਆਂ ਦਾ ਸਰਕਾਰੀ ਕਾਲਜ ਖੋਲ੍ਹਣ ਦੀ ਮੰਗ ਨੂੰ ਲੈ ਕੇ ਕੀਤਾ ਪ੍ਰਦਰਸ਼ਨ

Friday, Aug 04, 2017 - 02:08 PM (IST)

ਲੜਕੀਆਂ ਦਾ ਸਰਕਾਰੀ ਕਾਲਜ ਖੋਲ੍ਹਣ ਦੀ ਮੰਗ ਨੂੰ ਲੈ ਕੇ ਕੀਤਾ ਪ੍ਰਦਰਸ਼ਨ


ਜਲੰਧਰ(ਸੋਨੂੰ)—ਜਲੰਧਰ ਦੇ ਬੂਟਾ ਮੰਡੀ ਇਲਾਕੇ 'ਚ ਚਾਰਾ ਮੰਡੀ ਨੇੜੇ ਲੜਕੀਆਂ ਦਾ ਸਰਕਾਰੀ ਕਾਲਜ ਖੋਲ੍ਹਣ ਦੀ ਮੰਗ ਨੂੰ ਲੈ ਕੇ ਸ਼ੁੱਕਰਵਾਰ ਧਾਰਮਿਕ ਸੰਸਥਾ ਦੇ ਮੈਂਬਰਾਂ ਅਤੇ ਲੜਕੀਆਂ ਵੱਲੋਂ ਰੋਸ ਪ੍ਰਦਰਸ਼ਨ ਅਤੇ ਭੂਖ ਹੜਤਾਲ ਕਰਨ ਦੀ ਸੂਚਨਾ ਮਿਲੀ ਹੈ।
ਸੂਤਰਾਂ ਅਨੁਸਾਰ ਜਾਣਕਾਰੀ ਮਿਲੀ ਹੈ ਕਿ ਇਹ ਰੋਸ ਰੈਲੀ ਚਾਰਾ ਮੰਡੀ ਤੋਂ ਲੈ ਕੇ ਨਕੋਦਰ ਚੌਕ ਤੱਕ ਕੱਢੀ ਗਈ ਹੈ ਅਤੇ 5 ਲੜਕੀਆਂ ਭੂਖ ਹੜਤਾਲ 'ਤੇ ਬੈਠਿਆ ਹਨ। ਧਰਮ ਸੰਘਰਸ਼ ਕਮੇਟੀ ਦੇ ਮੈਂਬਰ ਜਗਦੀਸ਼ ਨੇ ਕਿਹਾ ਕਿ ਕਈ ਦਿਨਾਂ ਤੋਂ ਉਨ੍ਹਾਂ ਦਾ ਇਹ ਸੰਘਰਸ਼ ਚਲ ਰਿਹਾ ਹੈ ਜਿਸ ਦੀ ਕੋਈ ਸੁਣਵਾਈ ਨਹੀਂ ਹੋਈ, ਜਿਸ ਕਾਰਨ ਉਨ੍ਹਾਂ ਨੂੰ ਅੱਜ ਸੜਕ 'ਤੇ ਉਤਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਾਲਜ ਨਹੀਂ ਖੁੱਲ੍ਹਦਾ ਉਦੋ ਤੱਕ ਰੋਜ਼ਾਨਾ 5 ਲੜਕੀਆਂ ਭੂਖ ਹੜਤਾਲ 'ਤੇ ਬੈਠਣਗੀਆਂ।


Related News