ਪ੍ਰੇਮਿਕਾ ਨੂੰ ਦੋਸਤ ਨਾਲ ਸਰੀਰਕ ਸਬੰਧ ਬਣਾਉਣ ਲਈ ਕਿਹਾ ਤਾਂ ਹੋ ਗਿਆ ਕਲੇਸ਼

Monday, Jun 26, 2023 - 09:48 PM (IST)

ਪ੍ਰੇਮਿਕਾ ਨੂੰ ਦੋਸਤ ਨਾਲ ਸਰੀਰਕ ਸਬੰਧ ਬਣਾਉਣ ਲਈ ਕਿਹਾ ਤਾਂ ਹੋ ਗਿਆ ਕਲੇਸ਼

ਮਾਛੀਵਾੜਾ ਸਾਹਿਬ (ਟੱਕਰ)-ਮਾਛੀਵਾੜਾ ਪੁਲਸ ਵੱਲੋਂ ਇਕ ਵਿਆਹੁਤਾ ਔਰਤ ਰੀਨਾ (ਕਾਲਪਨਿਕ ਨਾਂ) ਦੀ ਸ਼ਿਕਾਇਤ ਦੇ ਆਧਾਰ ’ਤੇ ਉਸ ਨਾਲ ਛੇੜਛਾੜ ਅਤੇ ਕੁੱਟਮਾਰ ਕਰਨ ਦੇ ਕਥਿਤ ਦੋਸ਼ ਹੇਠ 2 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਰੀਨਾ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਪਿੰਡ ਦਾ ਹੀ ਇਕ ਨੌਜਵਾਨ, ਜਿਸ ਨਾਲ ਉਸ ਦੀ ਪਿਛਲੇ ਦੋ-ਢਾਈ ਸਾਲ ਤੋਂ ਗੱਲਬਾਤ ਸੀ, ਜਿਸ ਨਾਲ ਉਸ ਦੇ ਸਰੀਰਕ ਸਬੰਧ ਵੀ ਬਣ ਗਏ। ਲੰਘੀ 21 ਜੂਨ ਨੂੰ ਉਸ ਦਾ ਪ੍ਰੇਮੀ ਰਾਤ ਤਕਰੀਬਨ 12.30 ਵਜੇ ਉਸ ਦੇ ਘਰ ਆਇਆ ਅਤੇ ਆਪਣੇ ਨਾਲ ਇਕ ਹੋਰ ਨੌਜਵਾਨ ਦੋਸਤ ਵੀ ਲੈ ਕੇ ਆਇਆ।

ਇਹ ਖ਼ਬਰ ਵੀ ਪੜ੍ਹੋ : ਪੰਜਾਬਣ ਮੁਟਿਆਰ ਨੇ ਅਮਰੀਕਾ ’ਚ ਚਮਕਾਇਆ ਨਾਂ, ਸਪੈਸ਼ਲ ਈ-ਫੋਰਸ ’ਚ ਹੋਈ ਸ਼ਾਮਲ

ਸ਼ਿਕਾਇਤਕਰਤਾ ਔਰਤ ਅਨੁਸਾਰ ਉਸ ਦੇ ਪ੍ਰੇਮੀ ਨੇ ਕਿਹਾ ਕਿ ਜਿਸ ਤਰ੍ਹਾਂ ਤੂੰ ਮੇਰੇ ਨਾਲ ਸਰੀਰਕ ਸਬੰਧ ਬਣਾਏ ਹਨ, ਉਸੇ ਤਰ੍ਹਾਂ ਮੇਰੇ ਦੋਸਤ ਨਾਲ ਵੀ ਸਬੰਧ ਬਣਾ ਲੈ। ਫਿਰ ਮੇਰੇ ਪ੍ਰੇਮੀ ਨੇ ਮੈਨੂੰ ਮੋਢਿਆਂ ਤੋਂ ਫੜ ਲਿਆ ਅਤੇ ਮੈਨੂੰ ਧੱਕਾ ਮਾਰ ਦਿੱਤਾ, ਜਿਸ ਨਾਲ ਮੇਰੇ ਪਿੱਠ, ਪੱਟ ਤੇ ਸੱਜੇ ਪੈਰ ’ਤੇ ਸੱਟ ਵੱਜੀ। ਮੇਰੇ ਵੱਲੋਂ ਜਦੋਂ ਰੌਲਾ ਪਾਇਆ ਗਿਆ ਤਾਂ ਇਸ ਦੌਰਾਨ ਮੇਰਾ ਪਤੀ ਤੇ ਬੱਚੇ ਵੀ ਉੱਠ ਗਏ, ਜਿਸ ਕਾਰਨ ਇਹ ਮੌਕੇ ਤੋਂ ਭੱਜ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਜਸਵੰਤ ਸਿੰਘ ਨੇ ਦੱਸਿਆ ਕਿ ਪੀੜਤ ਔਰਤਾਂ ਦੇ ਬਿਆਨਾਂ ਦੇ ਆਧਾਰ ’ਤੇ 2 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਪਰ ਇਸ ਸਬੰਧੀ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।

ਇਹ ਖ਼ਬਰ ਵੀ ਪੜ੍ਹੋ : ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਚੁੱਕਣ ਜਾ ਰਹੀ ਇਹ ਕਦਮ


author

Manoj

Content Editor

Related News