ਪੱਥਰ ਦਿਲ ਮਾਂ, ਡੇਢ ਮਹੀਨੇ ਦੀ ਮਾਸੂਮ ਬੱਚੀ ਨੂੰ ਝਾੜੀਆਂ 'ਚ ਸੁੱਟਿਆ
Saturday, Sep 02, 2023 - 11:50 PM (IST)
ਬੀਜਾ/ਖੰਨਾ (ਬਿਪਨ) : ਮਾਂ ਦੀ ਮਮਤਾ ਦੀ ਮਿਸਾਲ ਦੁਨੀਆ 'ਚ ਹਰ ਥਾਂ ਦਿੱਤੀ ਜਾਂਦੀ ਹੈ। ਚਾਹੇ ਉਹ ਮਨੁੱਖ ਦੇ ਜਨਮ ਵਿੱਚ ਹੋਵੇ ਜਾਂ ਪਸ਼ੂ ਦੇ ਜਨਮ 'ਚ। ਇਕ ਮਾਂ ਆਪਣੇ ਬੱਚਿਆਂ ਨੂੰ ਇੰਨਾ ਪਿਆਰ ਕਰਦੀ ਹੈ ਕਿ ਉਹ ਉਨ੍ਹਾਂ ਨੂੰ ਇਕ ਪਲ ਲਈ ਵੀ ਨਹੀਂ ਛੱਡਦੀ ਪਰ ਕਲਯੁੱਗ ਵਿੱਚ ਅਜਿਹੀਆਂ ਔਰਤਾਂ ਵੀ ਹਨ, ਜੋ ਆਪਣੇ ਬੱਚਿਆਂ ਨੂੰ ਝਾੜੀਆਂ 'ਚ ਸੁੱਟ ਰਹੀਆਂ ਹਨ। ਅਜਿਹਾ ਹੀ ਮਾਮਲਾ ਖੰਨਾ 'ਚ ਸਾਹਮਣੇ ਆਇਆ ਹੈ। ਇੱਥੇ ਦਹੇੜੂ ਨੇੜੇ ਡੇਢ ਮਹੀਨੇ ਦੀ ਮਾਸੂਮ ਬੱਚੀ ਨੂੰ ਕੱਪੜੇ ਵਿੱਚ ਲਪੇਟ ਕੇ ਝਾੜੀਆਂ ਵਿੱਚ ਸੁੱਟ ਦਿੱਤਾ ਗਿਆ, ਜਿਸ ਤੋਂ ਬਾਅਦ ਪੁਲਸ ਨੇ ਇਸ ਮਾਸੂਮ ਬੱਚੀ ਨੂੰ ਹਿਰਾਸਤ 'ਚ ਲੈ ਕੇ ਤਲਵੰਡੀ ਧਾਮ ਛੱਡ ਦਿੱਤਾ।
ਇਹ ਵੀ ਪੜ੍ਹੋ : ਲਾਪਤਾ ਹੋਇਆ 7 ਸਾਲਾ ਬੱਚਾ ਪੁਲਸ ਨੇ ਇਕ ਘੰਟੇ 'ਚ ਲੱਭ ਕੀਤਾ ਪਰਿਵਾਰ ਦੇ ਹਵਾਲੇ
ਕੋਟ ਪੁਲਸ ਚੌਕੀ ਦੇ ਇੰਚਾਰਜ ਸੁਖਵਿੰਦਰਪਾਲ ਸਿੰਘ ਨੇ ਦੱਸਿਆ ਕਿ ਰਮਨਦੀਪ ਨਾਂ ਦਾ ਵਿਅਕਤੀ ਦਹੇੜੂ ਨੇੜੇ ਖੇਤਾਂ ਵਿੱਚ ਚਾਰਾ ਲੈਣ ਆਇਆ ਸੀ। ਇਸ ਦੌਰਾਨ ਉਸ ਨੇ ਲਾਲ ਰੰਗ ਦੇ ਕੱਪੜੇ 'ਚ ਲਪੇਟੀ ਇਕ ਮਾਸੂਮ ਬੱਚੀ ਨੂੰ ਦੇਖਿਆ, ਜੋ ਝਾੜੀਆਂ ਵਿੱਚ ਰੋ ਰਹੀ ਸੀ। ਰਮਨਦੀਪ ਨੇ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਏਐੱਸਆਈ ਬਲਜੀਤ ਸਿੰਘ ਮੌਕੇ 'ਤੇ ਪਹੁੰਚੇ। ਏਐੱਸਆਈ ਨੇ ਦੱਸਿਆ ਕਿ ਬੱਚੀ ਨੂੰ ਤਲਵੰਡੀ ਧਾਮ ਬਾਲ ਆਸ਼ਰਮ ਵਿਖੇ ਛੱਡ ਦਿੱਤਾ ਗਿਆ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8