ਚੰਡੀਗੜ੍ਹ ਦੀ ਇਸ 'ਖੂਬਸੂਰਤ ਚੋਰਨੀ' ਨੇ ਉਡਾਈ ਜਿਊਲਰਾਂ ਦੀ ਨੀਂਦ

Thursday, Jul 04, 2019 - 04:29 PM (IST)

ਚੰਡੀਗੜ੍ਹ ਦੀ ਇਸ 'ਖੂਬਸੂਰਤ ਚੋਰਨੀ' ਨੇ ਉਡਾਈ ਜਿਊਲਰਾਂ ਦੀ ਨੀਂਦ

ਚੰਡੀਗੜ੍ਹ : ਅੱਜ-ਕੱਲ੍ਹ ਇਕ ਖੂਬਸੂਰਤ ਚੋਰਨੀ ਨੇ ਸ਼ਹਿਰ ਦੇ ਜਿਊਲਰਾਂ ਦੀ ਨੀਂਦ ਉਡਾਈ ਹੋਈ ਹੈ, ਜੋ ਕਿ ਬੜੇ ਸ਼ਾਤਰ ਢੰਗ ਨਾਲ ਚੋਰੀਆਂ ਕਰਦੀ ਹੈ। ਹੁਣ ਇਸ ਸ਼ਾਤਰ ਚੋਰਨੀ ਦੀਆਂ ਨਵੀਆਂ ਤਸਵੀਰਾਂ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈਆਂ ਹਨ, ਜਿਨ੍ਹਾਂ 'ਚ ਉਹ ਬੜੀ ਚਲਾਕੀ ਨਾਲ ਹੀਰੇ ਦੀ ਅੰਗੂਠੀ ਚੋਰੀ ਕਰ ਰਹੀ ਹੈ। ਜਾਣਕਾਰੀ ਮੁਤਾਬਕ ਉਕਤ ਚੋਰਨੀ ਜਿਊਲਰੀ ਦੀ ਦੁਕਾਨ 'ਤੇ ਆਈ ਅਤੇ ਆਰਾਮ ਨਾਲ ਹੀਰੇ ਦੀ ਅੰਗੂਠੀ ਦੇਖਣ ਲੱਗੀ। ਇਸ ਬਹਾਨੇ ਉਸ ਨੇ ਅਸਲੀ ਹੀਰੇ ਦੀ ਅੰਗੂਠੀ ਚੋਰੀ ਕਰ ਲਈ, ਜਦੋਂ ਕਿ ਉਸ ਦੀ ਥਾਂ ਨਕਲੀ ਅੰਗੂਠੀ ਰੱਖ ਦਿੱਤੀ। ਦੱਸ ਦੇਈਏ ਕਿ ਇਹ ਲੜਕੀ ਇਸ ਤੋਂ ਪਹਿਲਾਂ ਵੀ ਸੈਕਟਰ 20, 22, ਅਤੇ 35 'ਚ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੀ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਹ ਚੋਰਨੀ ਕਦੋਂ ਤੱਕ ਚੰਡੀਗੜ੍ਹ ਪੁਲਸ ਦੇ ਹੱਥ ਆਉਂਦੀ ਹੈ।


author

Babita

Content Editor

Related News