ਕੋਠੀਆਂ ’ਚ ਕੰਮ ਕਰਦੀ ਕੁੜੀ ਨੇ ਕੀਤੀ ਖ਼ੁਦਕੁਸ਼ੀ, ਤੰਗ ਕਰਨ ਵਾਲੇ ਨੌਜਵਾਨ ’ਤੇ ਪਰਚਾ

Monday, Aug 17, 2026 - 11:35 AM (IST)

ਕੋਠੀਆਂ ’ਚ ਕੰਮ ਕਰਦੀ ਕੁੜੀ ਨੇ ਕੀਤੀ ਖ਼ੁਦਕੁਸ਼ੀ, ਤੰਗ ਕਰਨ ਵਾਲੇ ਨੌਜਵਾਨ ’ਤੇ ਪਰਚਾ

ਮੋਹਾਲੀ (ਜੱਸੀ) : ਪਿੰਡ ਸੋਹਾਣਾ ਵਿਖੇ ਇਕ 16 ਸਾਲ ਦੀ ਕੁੜੀ ਵੱਲੋਂ ਇਕ ਮੁੰਡੇ ਵਲੋਂ ਤੰਗ ਪਰੇਸ਼ਾਨ ਕਰਨ ’ਤੇ ਫ਼ਾਹਾ ਲਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਗਈ। ਮ੍ਰਿਤਕਾ ਦੀ ਪਛਾਣ ਦੁਰਗਾ ਵਾਸੀ ਬਿਹਾਰ ਹਾਲ ਵਾਸੀ ਪਿੰਡ ਸੋਹਾਣਾ ਵਜੋਂ ਹੋਈ ਹੈ। ਇਸ ਸਬੰਧੀ ਸ਼ਿਕਾਇਤਕਰਤਾ ਦੇਵੀ ਨੇ ਸੋਹਾਣਾ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੇ ਚਾਰ ਬੱਚੇ ਹਨ। ਉਸ ਦੀ ਧੀ ਦੁਰਗਾ ਕੋਠੀਆਂ ’ਚ ਸਾਫ-ਸਫਾਈ ਦਾ ਕੰਮ ਕਰਦੀ ਸੀ। ਉਸ ਦੀ ਧੀ ਨੂੰ ਰਾਜ ਪਟੇਲ ਵਾਸੀ ਪਿੰਡ ਕੁੰਭੜਾ ਕਾਫੀ ਸਮੇਂ ਤੋਂ ਤੰਗ ਕਰ ਰਿਹਾ ਸੀ, ਜਿਸ ਕਾਰਨ ਉਸ ਦੀ ਧੀ ਕਾਫੀ ਪਰੇਸ਼ਾਨ ਰਹਿੰਦੀ ਸੀ।

ਬੀਤੇ ਦਿਨ ਉਹ ਰੋਜ਼ ਵਾਂਗ ਕੰਮ ’ਤੇ ਚਲੀ ਗਈ ਤੇ ਸਵੇਰੇ 11 ਵਜੇ ਦੇ ਕਰੀਬ ਉਸ ਦੀ ਦੂਜੀ ਕੁੜੀ ਮਨੀਸ਼ਾ ਉਸ ਦੇ ਕੋਲ ਕੰਮ ’ਤੇ ਆਈ ਅਤੇ ਦੱਸਿਆ ਕਿ ਦੁਰਗਾ ਦੀ ਲਾਸ਼ ਕਮਰੇ ’ਚ ਲਟਕੀ ਪਈ ਹੈ। ਉਹ ਤੁਰੰਤ ਆਪਣੇ ਕਮਰੇ ’ਚ ਪਹੁੰਚੀ ਤਾਂ ਦੇਖਿਆ ਕਿ ਕਮਰੇ ’ਚ ਲੱਗੀ ਦੁਰਗਾ ਲਟਕੀ ਹੋਈ ਸੀ। ਉਸ ਨੇ ਲੋਕਾਂ ਦੀ ਮਦਦ ਨਾਲ ਦੁਰਗਾ ਨੂੰ ਹੇਠਾਂ ਉਤਾਰਿਆ ਤੇ ਸਿਵਲ ਹਸਪਤਾਲ ਫੇਜ਼ 6 ਵਿਖੇ ਲਿਆਂਦਾ, ਜਿੱਥੇ ਡਾਕਟਰਾਂ ਨੇ ਦੁਰਗਾ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਸੋਹਾਣਾ ਪੁਲਸ ਨੇ ਮ੍ਰਿਤਕਾ ਦੀ ਮਾਂ ਦੇ ਬਿਆਨਾਂ ’ਤੇ ਰਾਜ ਪਟੇਲ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ।
 


author

Babita

Content Editor

Related News