ਕੁੜੀ ਲੈ ਕੇ ਕੋਠੀ ’ਚ ਵੜੇ ਐੱਸ. ਐੱਚ. ਓ. ਨੂੰ ਲੋਕਾਂ ਨੇ ਪਾਇਆ ਘੇਰਾ, ਖੋਲ੍ਹ ਕੇ ਰੱਖ ’ਤੀ ਗੰਦੀ ਕਰਤੂਤ (ਵੀਡੀਓ)

Wednesday, Apr 12, 2023 - 06:36 PM (IST)

ਕੁੜੀ ਲੈ ਕੇ ਕੋਠੀ ’ਚ ਵੜੇ ਐੱਸ. ਐੱਚ. ਓ. ਨੂੰ ਲੋਕਾਂ ਨੇ ਪਾਇਆ ਘੇਰਾ, ਖੋਲ੍ਹ ਕੇ ਰੱਖ ’ਤੀ ਗੰਦੀ ਕਰਤੂਤ (ਵੀਡੀਓ)

ਹੁਸ਼ਿਆਰਪੁਰ (ਅਮਰੀਕ) : ਹਲਕਾ ਸ਼ਾਮਚੁਰਾਸੀ ਅਧੀਨ ਆਉਂਦੇ ਕਸਬਾ ਬੁੱਲੋਵਾਲ ਵਿਖੇ ਬੀਤੀ ਰਾਤ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਕਿਰਾਏ ਦੀ ਕੋਠੀ ਵਿਜ ਰਹਿ ਰਹੇ ਪੰਜਾਬ ਪੁਲਸ ਦੇ ਐੱਸ. ਐੱਚ. ਓ. ਨੂੰ ਇਕ ਕੁੜੀ ਨਾਲ ਰੰਗ ਰਲੀਆਂ ਮਨਾਉਂਦਿਆਂ ਸਥਾਨਕ ਲੋਕਾਂ ਨੇ ਘੇਰਾ ਪਾ ਲਿਆ। ਮਿਲੀ ਜਾਣਕਾਰੀ ਮੁਤਾਬਕ ਥਾਣਾ ਬੁੱਲੋਵਾਲ ਦੇ ਐੱਸ. ਐੱਚ. ਓ. ਪੰਕਜ ਸ਼ਰਮਾ ਜੋ ਕਿ ਥਾਣੇ ਦੇ ਨਜ਼ਦੀਕ ਹੀ ਸਥਿਤ ਇਕ ਕਲੋਨੀ ’ਚ ਭਾਰਤੀ ਫੌਜ ਦੇ ਜਵਾਨ ਦੀ ਕੋਠੀ ਵਿਚ ਕਿਰਾਏ ’ਤੇ ਰਹਿੰਦਾ ਸੀ, ਨੂੰ ਫੌਜੀ ਅਤੇ ਉਸਦੇ ਪਰਿਵਾਰ ਵਲੋਂ ਕਿਸੇ ਅਣਜਾਣ ਕੁੜੀ ਨਾਲ ਕਾਬੂ ਕਰ ਲਿਆ ਅਤੇ ਦੋਸ਼ ਲਾਇਆ ਕਿ ਐੱਸ. ਐੱਚ. ਓ. ਪੰਕਜ ਸ਼ਰਮਾ ਇਥੇ ਗਲਤ ਕੰਮ ਕਰ ਰਿਹਾ ਸੀ ਪਰੰਤੂ ਹੱਦ ਤਾਂ ਉਦੋ ਹੋ ਗਈ ਜਦੋਂ ਕਈ ਘੰਟਿਆਂ ਤੱਕ ਐੱਸ. ਐੱਚ. ਓ. ਬਾਹਰ ਨਹੀਂ ਨਿਕਲਿਆ। ਜਿਸ ਕਾਰਨ ਪਰਿਵਾਰ ਅਤੇ ਮੌਕੇ ’ਤੇ ਮੌਜੂਦ ਲੋਕ ਵੀ ਪੁਲਸ ਦੀ ਕਾਰਗੁਜ਼ਾਰੀ ’ਤੇ ਭੜਕ ਉਠੇ ਅਤੇ ਕਿਹਾ ਕਿ ਪੁਲਸ ਦੇ ਸੀਨੀਅਰ ਅਧਿਕਾਰੀ ਆਪਣੇ ਐੱਸ. ਐੱਚ. ਓ. ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ।

ਇਹ ਵੀ ਪੜ੍ਹੋ : ਪਤਨੀ ਦੀ ਪ੍ਰੈੱਗਨੈਂਸੀ ਰਿਪੋਰਟ ਦੇਖ ਪਤੀ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ, ਵੀਡੀਓ ਬਣਾ ਕਰ ਲਈ ਖ਼ੁਦਕੁਸ਼ੀ

ਇਸ ਦੌਰਾਨ ਮੌਕੇ ’ਤੇ ਪਹੁੰਚੇ 3 ਡੀ. ਐੱਸ. ਪੀ ਅਤੇ 2 ਥਾਣਿਆਂ ਦੀ ਫੋਰਸ ਆਉਣ ਤੋਂ ਬਾਅਦ ਐੱਸ. ਐੱਚ. ਓ. ਪੰਕਜ ਸ਼ਰਮਾ ਨੂੰ ਮੀਡੀਆ ਤੋਂ ਲੁਕਾਉਣ ਲਈ ਉਸਦਾ ਮੂੰਹ ਪੂਰੀ ਤਰ੍ਹਾਂ ਨਾਲ ਢੱਕ ਕੇ ਬਾਹਰ ਕੱਢਿਆ ਗਿਆ ਤੇ ਪੁਲਸ ਆਪਣੇ ਨਾਲ ਲੈ ਗਈ। ਹੱਦ ਤਾਂ ਉਦੋਂ ਹੋ ਗਈ ਜਦੋਂ ਇਸ ਸਾਰੇ ਵਰਤਾਰੇ ਦੌਰਾਨ ਮੌਕੇ ’ਤੇ ਆਏ ਇਕ ਨੌਜਵਾਨ ਨੇ ਕੁੜੀ ਨੂੰ ਆਪਣੀ ਭੈਣ ਦੱਸਦਿਆਂ ਹੋਇਆਂ ਉਸਨੂੰ ਨਾਲ ਲੈਜਾਣ ਦੀ ਗੱਲ ਕਹੀ ਪਰੰਤੂ ਮੌਕੇ ’ਤੇ ਹੀ ਪਰਿਵਾਰ ਅਤੇ ਲੋਕਾਂ ਵਲੋਂ ਕੁੜੀ ਨੂੰ ਕਾਬੂ ਕਰ ਲਿਆ ਗਿਆ। ਜਾਣਕਾਰੀ ਦਿੰਦਿਆਂ ਭਾਰਤੀ ਫੌਜ ’ਚ ਤੈਨਾਤ ਜਵਾਨ ਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਵਲੋਂ ਬੁੱਲੋਵਾਲ ਭੋਗਪੁਰ ਰੋਡ ’ਤੇ ਸਥਿਤ ਕਲੋਨੀ ’ਚ ਮਕਾਨ ਬਣਾਇਆ ਗਿਆ ਹੈ। ਪਿਛਲੇ ਕੁਝ ਮਹੀਨਿਆਂ ਤੋਂ ਐੱਸ. ਐੱਚ. ਓ. ਪੰਕਜ ਸ਼ਰਮਾ ਇਥੇ ਕਿਰਾਏ ’ਤੇ ਰਹਿੰਦਾ ਹੈ। 

ਇਹ ਵੀ ਪੜ੍ਹੋ : ਇਕ ਛੋਟੀ ਜਿਹੀ ਗਲਤੀ ਨਾਲ ਫੜਿਆ ਗਿਆ ਅੰਮ੍ਰਿਤਪਾਲ ਦਾ ਖਾਸਮ-ਖਾਸ ਪਪਲਪ੍ਰੀਤ

ਉਨ੍ਹਾਂ ਦੱਸਿਆ ਕਿ ਅੱਜ ਜਦੋਂ ਉਹ ਘਰ ਆਏ ਤਾਂ ਉਨ੍ਹਾਂ ਨੂੰ ਘਰ ਅੰਦਰ ਕਿਸੇ ਅਣਜਾਣ ਲੜਕੀ ਦੇ ਹੋਣ ਦਾ ਸ਼ੱਕ ਪਿਆ ਤਾਂ ਜਦੋਂ ਉਨ੍ਹਾਂ ਵਲੋਂ ਦਰਵਾਜ਼ਾ ਖੜਕਾਇਆ ਗਿਆ ਤਾਂ ਕਿਸੇ ਨੇ ਵੀ ਅੰਦਰੋਂ ਦਰਵਾਜ਼ਾ ਨਾ ਖੋਲ੍ਹਿਆ। ਉਨ੍ਹਾਂ ਦੱਸਿਆ ਕਿ ਇਹ ਵਰਤਾਰਾ ਲਗਾਤਾਰ 4 ਤੋ 5 ਘੰਟੇ ਦੇ ਕਰੀਬ ਚੱਲਿਆ ਜਿਸ ਤੋਂ ਬਾਅਦ ਉਨ੍ਹਾਂ ਵਲੋਂ ਡੀ. ਐੱਸ. ਪੀ. ਸੁਰਿੰਦਰ ਪਾਲ ਨੂੰ ਸੂਚਿਤ ਕੀਤਾ ਗਿਆ ਜੋ ਕਿ ਮੌਕੇ ’ਤੇ ਪਹੁੰਚੇ। ਇਸ ਮੌਕੇ ਪਰਿਵਾਰ ਨੇ ਉਚਿਤ ਕਾਰਵਾਈ ਦੀ ਮੰਗ ਕਰਦਿਆਂ ਹੋਇਆਂ ਐੱਸ. ਐੱਚ. ਓ. ਖ਼ਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਡੀ. ਐੱਸ. ਪੀ. ਸੁਰਿੰਦਰਪਾਲ ਦਾ ਕਹਿਣਾ ਹੈ ਕਿ ਪੁਲਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਵੀ. ਆਈ. ਪੀ. ਸੈਕਟਰ ’ਚ ਚੱਲ ਰਿਹਾ ਸੀ ਦੇਹ ਵਪਾਰ ਦਾ ਅੱਡਾ, ਗਾਹਕ ਬਣ ਕੇ ਗਈ ਪੁਲਸ ਦੇ ਉੱਡੇ ਹੋਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News