ਦਰਿੰਦਿਆਂ ਦੀ ਹੈਵਾਨੀਅਤ: ਗੈਂਗਰੇਪ ਤੋਂ ਬਾਅਦ ਵਾਇਰਲ ਕੀਤੀ ਵੀਡੀਓ, ਦੁਖੀ ਪੀੜਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ
Thursday, Oct 01, 2020 - 07:24 PM (IST)
ਗੁਰਦਾਸਪੁਰ/ਪਾਕਿਸਤਾਨ (ਬਿਊਰੋ)— ਪਾਕਿਸਤਾਨ ’ਚ ਜਬਰ-ਜ਼ਿਨਾਹ ਦੀ ਪੀੜਤਾ ਵੱਲੋਂ ਖੂਹ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ 17 ਸਾਲਾ ਹਿੰਦੂ ਕੁੜੀ ਨਾਲ 2019 ‘ਚ ਸਮੂਹਿਕ ਜਬਰ-ਜ਼ਿਨਾਹ ਹੋਇਆ ਸੀ। ਪਿੰਡ ਦੇ ਹੀ ਇਕ ਖੂਹ ‘ਚ ਛਾਲ ਮਾਰ ਕੇ ਇਸ ਲਈ ਖ਼ੁਦਕੁਸ਼ੀ ਕਰ ਲਈ, ਕਿਉਂਕਿ ਉਸ ਨੂੰ ਜ਼ਬਰ-ਜ਼ਿਨਾਹ ਕਰਨ ਵਾਲੇ ਬਲੈਕਮੇਲ ਕਰ ਰਹੇ ਸਨ ਅਤੇ ਬਦਨਾਮ ਕਰ ਰਹੇ ਸਨ।
ਜਾਣਕਾਰੀ ਅਨੁਸਾਰ ਉਕਤ ਹਿੰਦੂ ਲੜਕੀ ਨਾਲ ਸਮੂਹਿਕ ਜਬਰ-ਜ਼ਿਨਾਹ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਪੁਲਸ ਨੇ ਕੇਸ ਵੀ ਦਰਜ ਕੀਤਾ ਸੀ ਪਰ ਉਹ ਅੱਜ ਤੱਕ ਅਦਾਲਤ ਤੋਂ ਜਮਾਨਤ ’ਤੇ ਰਿਹਾਅ ਹੋ ਕੇ ਪਿੰਡ ਵਾਪਸ ਆ ਗਏ ਸਨ। ਪੁਲਸ ਨੇ ਲਾਸ਼ ਨੂੰ ਖੂਹ ਤੋਂ ਕੱਢ ਕੇ ਪੋਸਟਮਾਰਟਮ ਲਈ ਮਿੱਠੀ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ।
ਰੋਡ ਸ਼ੋਅ ਦੌਰਾਨ ਬਿਕਰਮ ਮਜੀਠੀਆ ਨੇ ਕੈਪਟਨ ’ਤੇ ਲਾਏ ਰਗੜ੍ਹੇ
ਇੰਝ ਦਿੱਤਾ ਸੀ ਦੋਸ਼ੀਆਂ ਨੇ ਘਿਨਾਉਣੀ ਵਾਰਦਾਤ ਨੂੰ ਅੰਜਾਮ
ਸਰਹੱਦ ਪਾਰ ਸੂਤਰਾਂ ਦੇ ਅਨੁਸਾਰ ਜੁਲਾਈ 2019 ਨੂੰ ਪਿੰਡ ਦਾਲਨ-ਜੋ-ਤਾਰ ਪਿੰਡ ਦੀ ਰਹਿਣ ਵਾਲੀ ਉਦੋਂ 16 ਸਾਲਾ ਹਿੰਦੂ ਲੜਕੀ ਦੇ ਹੀ ਚਾਰ ਮੁਸਲਿਮ ਨੌਜਵਾਨਾਂ ਨੇ ਅਗਵਾ ਕਰਕੇ ਸਮੂਹਿਤ ਜਬਰ-ਜ਼ਿਨਾਹ ਕੀਤਾ ਸੀ ਅਤੇ ਜਬਰ-ਜ਼ਿਨਾਹ ਕਰਨ ਸਬੰਧੀ ਮੋਬਾਇਲ ’ਤੇ ਵੀਡੀਓ ਵੀ ਬਣਾਈ ਸੀ। ਸਮੂਹਿਕ ਜਬਰ-ਜ਼ਿਨਾਹ ਦੇ ਬਾਅਦ ਦੋਸ਼ੀ, ਜੋ ਪਿੰਡ ਦੇ ਬਹੁਤ ਹੀ ਪ੍ਰਭਾਵਸ਼ਾਲੀ ਪਰਿਵਾਰਾਂ ਦੇ ਲੜਕੇ ਸਨ, ਪੀੜਤਾ ਨੂੰ ਉਸ ਦੇ ਘਰ ਦੇ ਬਾਹਰ ਛੱਡ ਗਏ ਸਨ। ਇਸ ਸਬੰਧੀ ਪੀੜਤਾ ਦੇ ਪਰਿਵਾਰ ਵਾਲਿਆਂ ਨੇ ਚੇਲਾਰ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ ਪਰ ਦੋਸ਼ੀ ਅਗਸਤ 2020 ‘ਚ ਜ਼ਮਾਨਤ ‘ਤੇ ਰਿਹਾਅ ਹੋ ਕੇ ਪਿੰਡ ਵਾਪਸ ਆ ਗਏ।
ਇਹ ਵੀ ਪੜ੍ਹੋ: ਪੰਜਾਬ ਦੇ ਗੈਂਗਸਟਰ ਦਿਲਪ੍ਰੀਤ ਬਾਬਾ ਦੀ ਹਿਮਾਚਲ ’ਚ ਪੂਰੀ ਦਹਿਸ਼ਤ, ਜੇਲ੍ਹ ’ਚੋਂ ਕਰ ਰਿਹੈ ਕਾਰਨਾਮੇ
ਸਰਹੱਦ ਪਾਰ ਸੂਤਰਾਂ ਮੁਤਾਬਕ ਦੋਸ਼ੀ ਹੁਣ ਸਮੂਹਿਕ ਜਬਰ-ਜ਼ਿਨਾਹ ਦੇ ਸਮੇਂ ਬਣਾਈ ਫਿਲਮ ਨੂੰ ਸੋਸ਼ਲ ਮੀਡੀਆ ’ਤੇ ਪਾ ਕੇ ਲੜਕੀ ਨੂੰ ਬਦਨਾਮ ਕਰ ਰਹੇ ਸਨ ਅਤੇ ਕੇਸ ਵਾਪਸ ਲੈਣ ਲਈ ਧਮਕੀਆਂ ਦੇ ਰਹੇ ਸਨ। ਇਸ ਸਾਰੀ ਪ੍ਰੇਸ਼ਾਨੀ ਤੋਂ ਦੁਖੀ ਹੋ ਕੇ ਉਕਤ ਹਿੰਦੂ ਲੜਕੀ ਨੇ ਬੀਤੀ ਸ਼ਾਮ ਪਿੰਡ ਦੇ ਖੂਹ ‘ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ।
ਕੀ ਕਹਿਣਾ ਹੈ ਪੁਲਸ ਦਾ
ਪੁਲਸ ਦਾ ਕਹਿਣਾ ਹੈ ਕਿ ਮ੍ਰਿਤਕਾ ਦੇ ਪਰਿਵਾਰ ਨੇ ਪੁਲਸ ਨੂੰ ਬਲੈਕਮੇਲ ਕਰਨ ਸਬੰਧੀ ਕੋਈ ਸ਼ਿਕਾਇਤ ਨਹੀਂ ਕੀਤੀ ਸੀ। ਜਦ ਪਰਿਵਾਰ ਲਿਖਤੀ ਸ਼ਿਕਾਇਤ ਹੁਣ ਵੀ ਕਰੇਗਾ ਤਾਂ ਫਿਰ ਪੁਲਸ ਕਾਰਵਾਈ ਕਰੇਗੀ। ਦੂਜੇ ਪਾਸੇ ਪੀੜਤਾ ਨਾਲ ਸਮੂਹਿਕ ਜਬਰ-ਜ਼ਿਨਾਹ ਦੇ ਕੇਸ ਦੀ ਪੈਰਵੀ ਕਰਨ ਵਾਲੇ ਵਕੀਲ ਮੋਹਨ ਮਥਰਾਨੀ ਦੇ ਅਨੁਸਾਰ ਕੋਰੋਨਾ ਵਾਇਰਸ ਦੇ ਕਾਰਨ ਕੇਸ ਦੀ ਸੁਣਵਾਈ ਨਹੀਂ ਹੋ ਪਾ ਰਹੀ ਸੀ ਅਤੇ ਅਦਾਲਤ ਨੇ ਅਗਲੀ ਮਿਤੀ 15 ਅਕਤੂਬਰ ਪਾ ਰੱਖੀ ਸੀ, ਪਰ ਅਗਸਤ ਮਹੀਨੇ ‘ਚ ਦੋਸ਼ੀ ਆਪਣੀ ਜ਼ਮਾਨਤ ਕਰਵਾਉਣ ‘ਚ ਸਫ਼ਲ ਹੋ ਗਏ ਸਨ।
ਇਹ ਵੀ ਪੜ੍ਹੋ: ਰੋਸ ਮਾਰਚ ਦੌਰਾਨ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਨੇ ਕੇਂਦਰ ਤੇ ਕਾਂਗਰਸ ’ਤੇ ਕੀਤੇ ਤਿੱਖੇ ਹਮਲੇ
ਇਹ ਵੀ ਪੜ੍ਹੋ: ਨਸ਼ੇ ’ਚ ਟੱਲੀ ਨੌਜਵਾਨਾਂ ਨੇ ਪਤੀ ਦੇ ਸਾਹਮਣੇ ਪਤਨੀ ਨੂੰ ਕੀਤੇ ਭੱਦੇ ਕੁਮੈਂਟ, ਫਿਰ ਜੋ ਹੋਇਆ ਉਹ ਤਾਂ ਹੱਦ ਹੋ ਗਈ