ਟਾਂਡਾ: 6 ਸਾਲਾ ਬੱਚੀ ਨਾਲ ਹੈਵਾਨੀਅਤ ਕਰਨ ਵਾਲੇ ਦੋਵੇਂ ਮੁਲਜ਼ਮ ਪੁੱਜੇ ਜੇਲ

Wednesday, Oct 28, 2020 - 05:45 PM (IST)

ਟਾਂਡਾ: 6 ਸਾਲਾ ਬੱਚੀ ਨਾਲ ਹੈਵਾਨੀਅਤ ਕਰਨ ਵਾਲੇ ਦੋਵੇਂ ਮੁਲਜ਼ਮ ਪੁੱਜੇ ਜੇਲ

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਪਿੰਡ ਜਲਾਲਪੁਰ 'ਚ 6 ਸਾਲ ਦੀ ਬਾਲੜੀ ਨਾਲ ਦਰਿੰਦਗੀ ਕਰਨ ਵਾਲੇ ਮੁਲਜ਼ਮ ਨੌਜਵਾਨ ਅਤੇ ਉਸ ਦੇ ਦਾਦੇ ਨੂੰ ਇਕ ਦਿਨ ਦਾ ਰਿਮਾਂਡ ਖ਼ਤਮ ਹੋਣ ਉਪਰੰਤ ਅੱਜ ਦਸੂਹਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ।

ਇਹ ਵੀ ਪੜ੍ਹੋ: ਭਰਾ ਨਾਲ ਮਾਮੂਲੀ ਝਗੜੇ ਤੋਂ ਬਾਅਦ ਭੈਣ ਨੇ ਪਰਿਵਾਰ ਨੂੰ ਦਿੱਤਾ ਕਦੇ ਨਾ ਭੁੱਲਣ ਵਾਲਾ ਸਦਮਾ

PunjabKesari

ਇਥੋਂ ਅਦਾਲਤ ਨੇ ਦੋਹਾਂ ਨੂੰ ਜੁਡੀਸ਼ੀਅਲ ਰਿਮਾਂਡ 'ਚ ਗੁਰਦਾਸਪੁਰ ਜੇਲ ਭੇਜ ਦਿੱਤਾ ਹੈ। ਮੁਲਜ਼ਮਾਂ ਦੀ 21 ਅਕਤੂਬਰ ਨੂੰ ਗ੍ਰਿਫ਼ਤਾਰੀ ਤੋਂ ਬਾਅਦ ਪੁੱਛਗਿੱਛ ਲਈ ਤੀਜੀ ਵਾਰੀ ਮਿਲੇ 1 ਦਿਨ ਦੇ ਪੁਲਸ ਰਿਮਾਂਡ ਦੇ ਖ਼ਤਮ ਹੋਣ 'ਤੇ ਅੱਜ ਦੁਪਹਿਰ ਭਾਰੀ ਸੁਰੱਖਿਆ 'ਚ ਐੱਸ. ਐੱਚ. ਓ. ਟਾਂਡਾ ਇੰਸਪੈਕਟਰ ਬਿਕਰਮ ਸਿੰਘ ਦੀ ਦੇਖਰੇਖ 'ਚ ਜੱਜ ਰੇਣੁ ਗੋਇਲ ਦੀ ਦਸੂਹਾ ਦੀ ਅਦਾਲਤ 'ਚ ਪੇਸ਼ ਕੀਤਾ।

ਇਹ ਵੀ ਪੜ੍ਹੋ: ਮਧੂ ਮੱਖੀਆਂ ਪਾਲਣ ਦਾ ਧੰਦਾ ਕਰ ਇਹ ਕਿਸਾਨ ਹੋਰਾਂ ਲਈ ਬਣਿਆ ਮਿਸਾਲ, ਕਮਾਏ ਕਰੋੜਾਂ ਰੁਪਏ (ਵੀਡੀਓ)

ਅਦਾਲਤ ਨੇ ਪੁਲਸ ਨੂੰ ਮੁਲਜ਼ਮਾਂ ਸੁਰਪ੍ਰੀਤ ਸਿੰਘ ਅਤੇ ਉਸ ਦੇ ਦਾਦੇ ਸੁਰਜੀਤ ਸਿੰਘ ਨੂੰ 14 ਦਿਨ ਲਈ ਜੁਡੀਸ਼ੀਅਲ ਰਿਮਾਂਡ 'ਤੇ ਗੁਰਦਾਸਪੁਰ ਜੇਲ ਭੇਜਣ ਦੇ ਹੁਕਮ ਦਿੱਤੇ ਹਨ। ਪੁਲਸ 7 ਦਿਨ ਦੀ ਪੁੱਛਗਿੱਛ 'ਤੇ ਤਸੱਲੀ ਜ਼ਾਹਰ ਕਰ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਅਗਲੇ ਦੋ ਦਿਨਾਂ 'ਚ ਹੀ ਕੇਸ ਦਾ ਚਲਾਨ ਅਦਾਲਤ 'ਚ ਪੇਸ਼ ਕੀਤਾ ਜਾ ਸਕਦਾ ਹੈ। ਅਪੁਸ਼ਟ ਸੂਚਨਾ ਮੁਤਾਬਕ ਕੱਲ 29 ਅਕਤੂਬਰ ਦੀ ਦੁਪਹਿਰ ਨੂੰ ਡੀ. ਜੀ. ਪੀ. ਪੰਜਾਬ ਖੁਦ ਪਿੰਡ ਜਲਾਲਪੁਰ ਦਾ ਦੌਰਾ ਕਰਕੇ ਪੀੜਿਤ ਪਰਿਵਾਰ ਨੂੰ ਮਿਲ ਸਕਦੇ ਹਨ।

ਦਰਅਸਲ ਬੀਤੇ ਦਿਨੀਂ ਟਾਂਡਾ ਦੇ ਜਬਾਲਪੁਰ 'ਚ 6 ਸਾਲਾ ਬੱਚੀ ਦਾ ਜਬਰ-ਜ਼ਿਨਾਹ ਕਰਨ ਤੋਂ ਬਾਅਦ ਉਸ ਨੂੰ ਦਰਦਨਾਕ ਮੌਤ ਦੇ ਕੇ ਉਸ ਦੀ ਅੱਧ ਸੜੀ ਲਾਸ਼ ਕਿਸੇ ਕਿਸਾਨ ਦੀ ਹਵੇਲੀ 'ਚ ਸੁੱਟ ਦਿੱਤੀ ਗਈ ਸੀ। ਪੁਲਸ ਵੱਲੋਂ ਉਕਤ ਲਾਸ਼ ਨੂੰ ਬਰਾਮਦ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਜਲੰਧਰ: ਗੁਰੂ ਨਾਨਕ ਆਟੋ ਇੰਟਰਪ੍ਰਾਈਜਿਜ਼ ਦੇ ਮਾਲਕ ਦੇ ਪੁੱਤਰ ਨੇ ਖ਼ੁਦ ਨੂੰ ਮਾਰੀ ਗ਼ੋਲੀ


author

shivani attri

Content Editor

Related News