ਨੌਜਵਾਨ ਨੇ ਸਾਥੀਆਂ ਨਾਲ ਮਿਲ ਕੇ ਲੜਕੀ ਨੂੰ ਬਣਾਇਆ ਹਵਸ ਦਾ ਸ਼ਿਕਾਰ

10/12/2019 8:47:24 PM

ਜੀਰਾ,(ਗੁਰਮੇਲ ਸੇਖਵਾਂ) : ਥਾਣਾ ਜੀਰਾ ਅਧੀਨ ਪੈਂਦੇ ਖੇਤਰ 'ਚ ਇਕ ਨੌਜਵਾਨ ਵਲੋਂ ਆਪਣੇ ਸਾਥੀਆਂ ਨਾਲ ਮਿਲਕੇ ਲੜਕੀ ਨਾਲ ਜਬਰ ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਨੇ ਆਪਣੇ ਸਾਥੀਆਂ ਸਮੇਤ ਪੀੜਤਾ ਨੂੰ ਧਮਕੀਆਂ ਵੀ ਦਿੱਤੀਆਂ ਤੇ ਉਸ ਦੇ ਨਾਲ ਮਾਰ-ਕੁੱਟ ਵੀ ਕੀਤੀ।  ਪੁਲਸ ਨੇ ਉਕਤ ਮਾਮਲਾਂ 'ਚ ਪੀੜਤ ਲੜਕੀ ਦੇ ਬਿਆਨ 'ਤੇ ਦੋਸ਼ੀਆਂ ਖਿਲਾਫ ਜਬਰ ਜ਼ਨਾਹ ਕਰਨ ਤੇ ਮਾਰ-ਕੁੱਟ ਕਰਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।  

ਥਾਣਾ ਜੀਰਾ ਦੀ ਸਹਾਇਕ ਇੰਸਪੈਕਟਰ ਅਮਨਦੀਪ ਕੌਰ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨ 'ਚ ਲੜਕੀ ਨੇ ਦੱਸਿਆ ਕਿ ਉਹ ਆਰਕੈਸਟਰਾ ਦਾ ਕੰਮ ਕਰਦੀ ਹੈ ਤੇ ਉਸ ਦਾ ਬਿਊਟੀ ਪਾਰਲਰ ਵੀ ਹੈ। ਪੀੜਤ ਲੜਕੀ ਨੇ ਦੱਸਿਆ ਕਿ ਉਸ ਦੇ ਸੁਖਚੈਨ ਸਿੰਘ ਦੇ ਨਾਲ ਸੰਬੰਧ ਸਨ ਤੇ ਉਹ ਵਿਆਹ ਦਾ ਝਾਂਸਾ ਦੇ ਕੇ ਉਸ ਦੇ ਨਾਲ ਕਈ ਵਾਰ ਸ਼ਰੀਰਕ ਸੰਬੰਧ ਬਣਾਉਂਦਾ ਰਿਹਾ। ਪੀੜਤ ਨੇ ਦੱਸਿਆ ਕਿ ਗੁਜ਼ਰੇ ਦਿਨ ਜਦੋਂ ਉਹ ਆਪਣੀ ਭਤੀਜੀ ਦੇ ਨਾਲ ਐਕਟਿਵਾ 'ਤੇ ਜਾ ਰਹੀ ਸੀ ਤਾਂ ਦੋਸ਼ੀ ਸੁਖਚੈਨ ਸਿੰਘ, ਰਾਜੂ, ਮੰਨੁ, ਪਾਲੀ, ਫਤਹਿ ਤੇ ਕਮਲ ਨਿਵਾਸੀ ਜ਼ੀਰਾ ਮੋਟਰਸਾਈਕਲ 'ਤੇ ਆਏ ਤੇ ਉਸ ਨੂੰ ਫੜ ਕੇ ਜਬਰਦਸਤੀ ਨਾਲ ਮੋਟਰਸਾਈਕਲ 'ਤੇ ਬਿਠਾਕੇ ਸਨੇਰ ਰੋਡ ਸਮਾਧੀ ਮੁਹੱਲਾ 'ਚ ਲੈ ਗਏ। ਜਿੱਥੇ ਦੋਸ਼ੀ ਸੁਖਚੈਨ ਸਿੰਘ ਨੇ ਜਬਰਦਸਤੀ ਉਸ ਦੇ ਨਾਲ ਕੁਕਰਮ ਕੀਤਾ ਤੇ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਦੇ ਇਲਾਵਾ ਹੋਰ ਦੋਸ਼ੀਆਂ ਨੇ ਉਸ ਦੇ ਨਾਲ ਮਾਰ -ਕੁੱਟ ਕੀਤੀ ਤੇ ਉਸਨੂੰ ਜ਼ਖਮੀ ਕਰ ਦਿੱਤਾ।  ਇਸ ਦੌਰਾਨ ਜਦੋਂ ਉਸ ਨੇ ਰੌਲਾ ਪਾਇਆ ਤਾਂ ਦੋਸ਼ੀ ਉੱਥੇ ਫਰਾਰ ਹੋ ਗਏ।  ਮਾਮਲੇ ਦੀ ਜਾਂਚ ਕਰ ਰਹੀ ਅਮਨਦੀਪ ਕੌਰ ਨੇ ਦੱਸਿਆ ਕਿ ਪੁਲਸ ਨੇ ਉਕਤ ਮਾਮਲੇ 'ਚ ਦੋਸ਼ੀਆਂ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News