ਟਾਂਡਾ: 6 ਸਾਲਾ ਬੱਚੀ ਨਾਲ ਹੈਵਾਨੀਅਤ ਕਰਨ ਵਾਲੇ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਦਾ ਵੱਡਾ ਝਟਕਾ
Saturday, Dec 05, 2020 - 12:42 PM (IST)
ਹੁਸ਼ਿਆਰਪੁਰ (ਅਮਰਿੰਦਰ)— ਟਾਂਡਾ ਕਸਬੇ ਨਾਲ ਲੱੱਗਦੇ ਇਕ ਪਿੰਡ 'ਚ 21 ਅਕਤੂਬਰ ਨੂੰ 6 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਕਰਨ ਤੋਂ ਬਾਅਦ ਉਸ ਨੂੰ ਜਿਊਂਦਾ ਸਾੜ ਦਿੱਤਾ ਸੀ। ਇਸ ਘਟਨਾ ਨੇ ਪੂਰੇ ਪੰਜਾਬ ਦੇ ਦਿਲਾਂ ਨੂੰ ਵਲੂੰਧਰ ਕੇ ਰੱਖ ਦਿੱਤਾ ਸੀ। ਇਸ ਘਿਨਾਉਣੇ ਕਾਂਡ ਦੇ ਦੋਵੇਂ ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਸ਼ੁੱਕਰਵਾਰ ਨੂੰ ਇਸ ਘਿਨਾਉਣੇ ਕਾਂਡ ਦੇ ਮੁਲਜ਼ਮ ਪੋਤਰਾ ਸੁਰਪ੍ਰੀਤ ਸਿੰਘ ਪੁੱਤਰ ਦਿਲਵਿੰਦਰ ਸਿੰਘ ਅਤੇ ਦਾਦਾ ਸੁਰਜੀਤ ਸਿੰਘ ਪੁੱਤਰ ਕਾਕਾ ਸਿੰਘ ਮਾਮਲੇ ਦੀ ਜ਼ਮਾਨਤ ਪਟੀਸ਼ਨ 'ਤੇ ਸੁਮਵਾਈ ਕੀਤੀ ਗਈ, ਜਿੱਥੇ ਅਦਾਲਤ ਵੱਲੋਂ ਦੋਹਾਂ ਨੂੰ ਝਕਟਾ ਦਿੱਤਾ ਦਿੰਦੇ ਹੋਏ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਗਈ।
ਇਹ ਵੀ ਪੜ੍ਹੋ: 'ਕਿਸਾਨ ਅੰਦੋਲਨ' 'ਚ ਦਸੂਹਾ ਦੀ 11 ਸਾਲਾ ਬੱਚੀ ਬਣੀ ਚਰਚਾ ਦਾ ਵਿਸ਼ਾ, ਹੋ ਰਹੀ ਹੈ ਹਰ ਪਾਸੇ ਵਡਿਆਈ
6 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਕਰਨ ਤੋਂ ਬਾਅਦ ਜਿਊਂਦਾ ਸਾੜ ਕੇ ਹੱਤਿਆ ਕਰਨ ਦੇ ਦੋਸ਼ 'ਚ ਮੁਲਜ਼ਮ ਪੋਤਰਾ ਸੁਰਪ੍ਰੀਤ ਸਿੰਘ ਪੁੱਤਰ ਦਿਲਵਿੰਦਰ ਸਿੰਘ ਅਤੇ ਦਾਦਾ ਸੁਰਜੀਤ ਸਿੰਘ ਪੁੱਤਰ ਕਾਕਾ ਸਿੰਘ ਮਾਮਲੇ ਦੀ ਜ਼ਮਾਨਤ ਅਰਜ਼ੀ 'ਤੇ ਅੱਜ ਮਾਣਯੋਗ ਜੱਜ ਨੀਲਮ ਅਰੋੜਾ ਦੀ ਅਦਾਲਤ 'ਚ ਸੁਣਵਾਈ ਹੋਈ। ਇਸ ਮਾਮਲੇ 'ਚ ਅਦਾਲਤ ਨੇ ਦੋਹਾਂ ਪੱਖ ਦੇ ਵਕੀਲਾਂ ਦੀ ਬਹਿਸ ਸੁਣਨ ਦੇ ਬਾਅਦ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ।
ਸ਼ੁੱਕਰਵਾਰ ਨੂੰ ਅਦਾਲਤ ਨੇ ਇਸ ਬਹੁਚਰਚਿਤ ਮਾਮਲੇ 'ਚ ਦੋਹਾਂ ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ ਨੂੰ ਰੱਦ ਕਰਨ ਦਾ ਹੁਕਮ ਦਿੱਤਾ। ਵਰਨਣਯੋਗ ਹੈ ਕਿ ਜ਼ਿਲ੍ਹੇ ਦੇ ਇਸ ਬਹੁਚਰਚਿਤ ਮਾਮਲੇ ਦੀ ਇਸ ਅਦਾਲਤ 'ਚ ਸੁਣਵਾਈ 7 ਦਸੰਬਰ ਨੂੰ ਹੋਣੀ ਹੈ।
ਇਹ ਵੀ ਪੜ੍ਹੋ: ਭਾਰਤੀ ਫ਼ੌਜ 'ਚ ਭਰਤੀ ਹੋਣ ਵਾਲਿਆਂ ਲਈ ਖ਼ੁਸ਼ਖ਼ਬਰੀ, 4 ਜਨਵਰੀ ਤੋਂ ਜਲੰਧਰ ਕੈਂਟ 'ਚ ਭਰਤੀ ਰੈਲੀ ਸ਼ੁਰੂ
ਇਹ ਵੀ ਪੜ੍ਹੋ: ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਸਬੰਧੀ ਕੈਪਟਨ ਵੱਲੋਂ ਲੋਗੋ ਜਾਰੀ
ਨੋਟ: ਬੱਚੀ ਨਾਲ ਹੈਵਾਨੀਅਤ ਕਰਨ ਵਾਲੇ ਦੋਵੇਂ ਮੁਲਜ਼ਮਾਂ ਲਈ ਅਦਾਲਤ ਦੇ ਲਏ ਫ਼ੈਸਲੇ ਸਬੰਧੀ ਕੀ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ