ਪਿਓ-ਭਰਾ ਦਾ ਸ਼ਰਮਨਾਕ ਕਾਰਾ, ਧੀ ਨਾਲ ਕਰਦੇ ਰਹੇ ਬਲਾਤਕਾਰ, ਇੰਝ ਹੋਇਆ ਖੁਲਾਸਾ

Saturday, May 16, 2020 - 07:17 PM (IST)

ਪਿਓ-ਭਰਾ ਦਾ ਸ਼ਰਮਨਾਕ ਕਾਰਾ, ਧੀ ਨਾਲ ਕਰਦੇ ਰਹੇ ਬਲਾਤਕਾਰ, ਇੰਝ ਹੋਇਆ ਖੁਲਾਸਾ

ਹੁਸ਼ਿਆਰਪੁਰ (ਮਿਸ਼ਰਾ)— ਇਥੋਂ ਦੇ ਚੱਬੇਵਾਲ 'ਚ ਪਿਓ-ਭਰਾ ਦੇ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਪਿਤਾ ਅਤੇ ਚਚੇਰੇ ਭਰਾ ਨੇ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਦੇ ਹੋਏ ਆਪਣੀ ਹੀ ਧੀ ਦੇ ਨਾਲ ਸਰੀਰਕ ਸਬੰਧ ਬਣਾਏ। ਇਸ ਸਾਰੀ ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਲੜਕੀ ਦੇ ਗਰਭਵਤੀ ਹੋਣ ਉਪਰੰਤ ਉਸ ਨੇ ਇਕ ਬੱਚੇ ਨੂੰ ਜਨਮ ਦਿੱਤਾ। ਥਾਣਾ ਚੱਬੇਵਾਲ ਦੀ ਪੁਲਸ ਨੇ ਪਿਤਾ ਅਤੇ ਚਚੇਰੇ ਭਰਾ 'ਤੇ ਆਪਣੀ ਹੀ ਬੇਟੀ ਨਾਲ ਸਰੀਰਕ ਸੰਬੰੰਧ ਬਣਾ ਕੇ ਗਰਭਵਤੀ ਕਰਨ ਦਾ ਮਾਮਲਾ ਦਰਜ ਕੀਤਾ ਹੈ।

PunjabKesari

ਹਸਪਤਾਲ ਪੁੱਜਣ 'ਤੇ ਖੁੱਲ੍ਹੀ ਪਿਤਾ-ਭਰਾ ਦੀ ਪੋਲ
ਐੱਸ. ਐੱਚ. ਓ. ਚੱਬੇਵਾਲ ਨਰਿੰਦਰ ਕੁਮਾਰ, ਐੱਸ. ਆਈ. ਚੰਚਲ ਸਿੰਘ ਨੂੰ ਪੀੜਤ ਲਡਕੀ ਨੇ ਆਪਣੇ ਬਿਆਨ 'ਚ ਦੱਸਿਆ ਕਿ ਚੱਬੇਵਾਲ ਦੀ ਰਹਿਣ ਵਾਲੀ ਮਨਵੀਰ ਕੁਮਾਰੀ (20) (ਬਦਲਿਆ ਹੋਇਆ ਨਾਂ) ਦੇ ਨਾਲ ਉਸ ਦੇ ਪਿਤਾ ਸ਼ੰਮੀ ਕਪੂਰ ਪੁੱਤਰ ਮਦਨ ਲਾਲ ਅਤੇ ਤਾਇਆ ਪ੍ਰਵੀਨ ਕੁਮਾਰ ਦਾ ਮੁੰਡਾ ਪ੍ਰਿੰਸ 10 ਮਹੀਨਿਆਂ ਤੱਕ ਗਲਤ ਹਰਕਤਾਂ ਕਰਦਾ ਰਿਹਾ। ਇਸ ਨੂੰ ਲੜਕੀ ਵਾਰ-ਵਾਰ ਮਨ੍ਹਾ ਵੀ ਕਰਦੀ ਰਹੀ ਪਰ ਲੜਕਾ ਨਾ ਮੰਨਿਆ। ਅੱਗੇ ਦੱਸਦੇ ਹੋਏ ਉਸ ਨੇ ਕਿਹਾ ਕਿ ਉਸ ਤੋਂ ਬਾਅਦ ਲੜਕੇ ਨੇ ਉਸ ਦੇ ਨਾਲ ਉਸ ਦੀ ਮਰਜ਼ੀ ਖਿਲਾਫ ਸਰੀਰਕ ਸੰਬੰਧ ਵੀ ਬਣਾਏ ਅਤੇ ਉਸ ਦੇ ਬਾਅਦ ਪਿਤਾ ਸ਼ੰਮੀ ਨੇ ਉਸ ਨਾਲ ਬਲਾਤਕਾਰ ਕੀਤਾ। ਇਸ ਦੌਰਾਨ ਪਿਓ ਅਤੇ ਚਚੇਰਾ ਭਰਾ ਦੋਵੇਂ ਕਿਸੇ ਨੂੰ ਕੁਝ ਵੀ ਨਾ ਦੱਸਣ ਦੀ ਧਮਕੀ ਦਿੰਦੇ ਰਹੇ। ਵੀਰਵਾਰ ਸ਼ਾਮ ਕਰੀਬ 6 ਵਜੇ ਜਦੋਂ ਉਸ ਦੇ ਪੇਟ 'ਚ ਦਰਦ ਹੋਈ ਤਾਂ ਉਸ ਦੇ ਪਿਤਾ ਸ਼ੰਮੀ ਅਤੇ ਪ੍ਰਿੰਸ ਨੇ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਉਸ ਨੂੰ ਲਿਜਾ ਕੇ ਦਾਖਲ ਕਰਵਾਇਆ, ਜਿੱਥੇ ਉਕਤ ਲੜਕੀ ਨੇ ਇਕ ਬੱਚੇ ਨੂੰ ਜਨਮ ਦਿੱਤਾ। ਮਾਂ ਨੂੰ ਪਤਾ ਲੱਗਣ 'ਤੇ ਮਾਂ ਵੀ ਉਥੇ ਪਹੁੰਚੀ।

20 ਸਾਲਾ ਲੜਕੀ ਨੇ ਬੱਚੇ ਨੂੰ ਦਿੱਤਾ ਜਨਮ
ਇਸ ਦੌਰਾਨ ਡਾਕਟਰ ਨੇ ਦੱਸਿਆ ਕਿ ਉਕਤ ਲੜਕੀ ਨੇ ਇਕ ਬੱਚੇ ਨੂੰ ਜਨਮ ਦਿੱਤਾ ਹੈ ਪਰ ਸਮੇਂ ਤੋਂ ਪਹਿਲਾਂ ਬੱਚਾ ਹੋਣ ਕਰਕੇ ਬੱਚੇ ਦੀ ਮੌਤ ਹੋ ਗਈ ਹੈ। ਥਾਣਾ ਚੱਬੇਵਾਲ ਦੀ ਪੁਲਸ ਨੇ ਧਾਰਾ 376, 506 ਦੇ ਅਧੀਨ ਪਰਚਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐੱਸ. ਐੱਚ. ਓ. ਨਰਿੰਦਰ ਕੁਮਾਰ ਅਤੇ ਐੱਸ. ਆਈ. ਚੰਚਲ ਸਿੰਘ ਨੇ ਦੱਸਿਆ ਕਿ ਬੱਚੇ ਦਾ ਅਤੇ ਦੋਵੇਂ ਮੁਲਜ਼ਮਾਂ ਦਾ ਡੀ. ਐੱਨ. ਏ. ਟੈਸਟ ਕੀਤਾ ਜਾਵੇਗਾ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।


author

shivani attri

Content Editor

Related News