ਅਗਵਾ ਹੋਈ ਲੜਕੀ ਦੀ ਕਾਲ ਡਿਟੇਲ ਤੋਂ ਮਿਲਿਆ ਤਰਨਤਾਰਨ ਦੇ ਨੌਜਵਾਨ ਦਾ ਨੰਬਰ

Sunday, Sep 15, 2019 - 11:03 AM (IST)

ਅਗਵਾ ਹੋਈ ਲੜਕੀ ਦੀ ਕਾਲ ਡਿਟੇਲ ਤੋਂ ਮਿਲਿਆ ਤਰਨਤਾਰਨ ਦੇ ਨੌਜਵਾਨ ਦਾ ਨੰਬਰ

ਜਲੰਧਰ (ਜ. ਬ.) — ਦਾਦੀ ਨੂੰ ਮਿਲਣ ਗਈ ਲੜਕੀ ਦੇ ਅਗਵਾ ਕੇਸ 'ਚ ਲੜਕੀ ਦੇ ਮੋਬਾਇਲ ਦੀ ਕਾਲ ਡਿਟੇਲ ਤੋਂ ਤਰਨਤਾਰਨ ਦੇ ਇਕ ਨੌਜਵਾਨ ਦਾ ਨੰਬਰ ਮਿਲਿਆ ਹੈ, ਜਿਸ ਸਮੇਂ ਲੜਕੀ ਨੇ ਖੁਦ ਦੀ ਕਿਡਨੈਪਿੰਗ ਹੋਣ ਦਾ ਮੈਸੇਜ ਭੇਜਿਆ ਸੀ। ਉਸ ਸਮੇਂ ਉਕਤ ਨੌਜਵਾਨ ਦੇ ਮੋਬਾਇਲ ਦੀ ਲੋਕੇਸ਼ਨ ਵੀ ਜਲੰਧਰ ਦੀ ਹੀ ਸੀ। ਫਿਲਹਾਲ ਪੁਲਸ ਦਾ ਮੰਨਣਾ ਹੈ ਕਿ ਇਹ ਕਿਡਨੈਪਿੰਗ ਨਹੀਂ ਹੈ। ਥਾਣਾ 7 ਦੇ ਮੁਖੀ ਨਵੀਨ ਪਾਲ ਨੇ ਦੱਸਿਆ ਕਿ ਲੜਕੀ ਦੇ ਮੋਬਾਇਲ ਨੰਬਰ ਦੀ ਡਿਟੇਲ ਕਢਵਾਉਣ ਤੋਂ ਬਾਅਦ ਤਰਨਤਾਰਨ ਦੇ ਜਿਸ ਨੌਜਵਾਨ ਦਾ ਨੰਬਰ ਮਿਲਿਆ ਸੀ, ਉਸ ਨਾਲ ਗੱਲ ਵੀ ਹੋਈ ਹੈ। ਨੌਜਵਾਨ ਦਾਅਵਾ ਕਰ ਰਿਹਾ ਹੈ ਕਿ ਉਸ ਨੇ ਕਿਸੇ ਦੀ ਕਿਡਨੈਪਿੰਗ ਨਹੀਂ ਕੀਤੀ ਅਤੇ ਨਾ ਹੀ ਉਹ ਉਕਤ ਲੜਕੀ ਨੂੰ ਜਾਣਦਾ ਹੈ। ਇੰਸ. ਨਵੀਨਪਾਲ ਨੇ ਕਿਹਾ ਕਿ ਕਾਲ ਡਿਟੇਲ ਤੋਂ ਪਤਾ ਲੱਗਾ ਹੈ ਕਿ ਉਕਤ ਨੰਬਰ ਤੋਂ ਲੜਕੀ ਦੀ ਕਾਫੀ ਲੰਬੀ ਗੱਲ ਹੁੰਦੀ ਰਹਿੰਦੀ ਸੀ ਅਤੇ ਕਾਫੀ ਸਮੇਂ ਤੋਂ ਦੋਵੇਂ ਇਕ-ਦੂਜੇ ਨਾਲ ਗੱਲ ਕਰ ਰਹੇ ਸਨ। ਲੜਕੇ ਨੇ ਇਹ ਵੀ ਝੂਠ ਬੋਲਿਆ ਕਿ ਉਹ ਦਿੱਲੀ 'ਚ ਹੈ ਪਰ ਪੁਲਸ ਨੇ ਦੋਬਾਰਾ ਉਸ ਦੇ ਮੋਬਾਇਲ ਨੰਬਰ ਦੀ ਲੋਕੇਸ਼ਨ ਚੈੱਕ ਕੀਤੀ ਤਾਂ ਉਹ ਤਰਨਤਾਰਨ ਦੀ ਹੀ ਨਿਕਲੀ।

ਸੂਤਰਾਂ ਦੀ ਮੰਨੀਏ ਤਾਂ ਪੁਲਸ ਟੀਮ ਤਰਨਤਾਰਨ ਲਈ ਰਵਾਨਾ ਹੋ ਚੁੱਕੀ ਹੈ ਅਤੇ ਦੇਰ ਰਾਤ ਲੜਕੀ ਦੇ ਬਰਾਮਦ ਹੋਣ ਦੀ ਵੀ ਉਮੀਦ ਹੈ। ਥਾਣਾ ਨੰਬਰ 7 ਦੇ ਐੱਸ. ਐੱਚ. ਓ. ਨਵੀਨ ਪਾਲ ਨੇ ਕਿਹਾ ਕਿ ਜਿਸ ਨੰਬਰ ਤੋਂ ਆਪਣੇ ਪਿਤਾ ਨੂੰ ਵਟਸਐਪ ਮੈਸੇਜ ਕੀਤਾ ਹੈ, ਉਹ ਬੰਦ ਹੈ। ਉਸ ਦੀ ਆਖਰੀ ਲੋਕੇਸ਼ਨ ਜਲੰਧਰ ਦੀ ਮਿਲੀ ਹੈ। ਉਕਤ ਨੰਬਰ ਦੀ ਸਿਰਫ ਵਟਸਐਪ ਲਈ ਹੀ ਵਰਤੋਂ ਕੀਤੀ ਗਈ ਹੈ। ਥਾਣਾ ਨੰਬਰ 7 ਦੀ ਪੁਲਸ ਨੇ ਉਕਤ ਨੰਬਰ ਨੂੰ ਟਰੇਸ ਕਰਨ ਲਈ ਸਾਈਬਰ ਕ੍ਰਾਈਮ ਸੈੱਲ ਟੀਮ ਦੀ ਵੀ ਮਦਦ ਲਈ ਹੈ। ਇੰਸ. ਨਵੀਨ ਪਾਲ ਦਾ ਕਹਿਣਾ ਹੈ ਕਿ ਜਲਦੀ ਹੀ ਮਾਮਲਾ ਟਰੇਸ ਕਰ ਲਿਆ ਜਾਵੇਗਾ। ਬੈਂਕ ਐਨਕਲੇਵ 'ਚ ਰਹਿੰਦੀ 18 ਸਾਲ ਦੀ ਲੜਕੀ ਸ਼ੁੱਕਰਵਾਰ ਨੂੰ ਆਪਣੀ ਮੂੰਹ ਬੋਲੀ ਦਾਦੀ ਦੇ ਘਰ ਉਸ ਨੂੰ ਮਿਲਣ ਲਈ ਘਰੋਂ ਨਿਕਲੀ ਸੀ। ਘਰੋਂ ਨਿਕਲਣ ਤੋਂ ਅੱਧੇ ਘੰਟੇ ਬਾਅਦ ਲੜਕੀ ਨੇ ਆਪਣੇ ਪਿਤਾ ਦੇ ਨੰਬਰ 'ਤੇ ਮੈਸੇਜ ਕਰਕੇ ਦੱਸਿਆ ਕਿ ਉਸ ਨੂੰ ਕੁਝ ਸ਼ਰਾਬੀਆਂ ਨੇ ਕਿਡਨੈਪ ਕਰ ਲਿਆ ਹੈ। ਸ਼ਾਮ ਨੂੰ ਜੌਬ ਤੋਂ ਵਾਪਸ ਆਉਂਦਿਆ ਹੀ ਪਿਤਾ ਨੇ ਜਦੋਂ ਮੋਬਾਇਲ ਆਨ ਕੀਤਾ ਤਾਂ ਮੈਸੇਜ ਦੇਖ ਕੇ ਉਹ ਹੈਰਾਨ ਰਹਿ ਗਏ ਅਤੇ ਪੁਲਸ ਨੂੰ ਸ਼ਿਕਾਇਤ ਦਿੱਤੀ। ਥਾਣਾ 7 ਦੀ ਪੁਲਸ ਨੇ ਦੇਰ ਰਾਤ ਅਣਪਛਾਤੇ ਕਿਡਨੈਪਰਾਂ ਖਿਲਾਫ ਕੇਸ ਦਰਜ ਕਰ ਲਿਆ ਸੀ।


author

shivani attri

Content Editor

Related News