ਮੋਗਾ 'ਚ ਪ੍ਰੇਮ ਸਬੰਧਾਂ ਦੇ ਚੱਲਦਿਆਂ ਕੁੜੀ ਨੇ ਪੁਲ ਤੋਂ ਮਾਰੀ ਛਾਲ, ਮੌਤ

Tuesday, Aug 18, 2020 - 01:57 PM (IST)

ਮੋਗਾ 'ਚ ਪ੍ਰੇਮ ਸਬੰਧਾਂ ਦੇ ਚੱਲਦਿਆਂ ਕੁੜੀ ਨੇ ਪੁਲ ਤੋਂ ਮਾਰੀ ਛਾਲ, ਮੌਤ

ਮੋਗਾ (ਵਿਪਨ) : ਮੋਗਾ-ਕੋਟਕਪੂਰਾ ਬਾਈਪਾਸ 'ਤੇ ਬਣੇ ਪੁਲ ਤੋਂ ਮੰਗਲਵਾਰ ਨੂੰ ਇਕ ਕੁੜੀ ਵੱਲੋਂ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸੁਰਜੀਤ ਸਿੰਘ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਦਾ ਘਰ ਪੁਲ ਦੇ ਨੇੜੇ ਹੈ ਅਤੇ ਉਨ੍ਹਾਂ ਨੇ ਦੇਖਿਆ ਕਿ ਇਕ ਕੁੜੀ ਨੇ ਪੁਲ ਤੋਂ ਛਾਲ ਮਾਰ ਦਿੱਤੀ ਹੈ।

ਇਹ ਵੀ ਪੜ੍ਹੋ : ਜਨਾਨੀਆਂ ਦੀ 'ਨਮਸਤੇ' ਕਰ ਗਈ ਕਾਰਾ, ਭਰੇ ਬਾਜ਼ਾਰ ਲੁੱਟੀ ਗਈ ਵਕੀਲ ਦੀ ਪਤਨੀ (ਵੀਡੀਓ)

PunjabKesari

ਜਦੋਂ ਉਹ ਉੱਥੇ ਪਹੁੰਚੇ ਤਾਂ ਪੁਲਸ ਨੂੰ ਇਸ ਦੀ ਇਤਲਾਹ ਦਿੱਤੀ ਗਈ, ਜਿਸ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਸ ਨੇ ਕੁੜੀ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਬਾਰੇ ਮੋਗਾ ਦੇ ਡੀ. ਐਸ. ਪੀ. ਬਰਜਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਕੁੜੀ ਵੱਲੋਂ ਮੋਗਾ-ਕੋਟਕਪੂਰਾ ਬਾਈਪਾਸ 'ਤੇ ਬਣੇ ਪੁਲ ਤੋਂ ਛਾਲ ਮਾਰੀ ਗਈ ਹੈ।

ਇਹ ਵੀ ਪੜ੍ਹੋ : 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮਿਲਣਗੇ 'ਡਿਜੀਟਲ ਸਰਟੀਫਿਕੇਟ', PSEB ਨੇ ਕੀਤੇ ਅਪਲੋਡ

ਉਨ੍ਹਾਂ ਨੇ ਕਿਹਾ ਕਿ ਮ੍ਰਿਤਕ ਕੁੜੀ ਦੀ ਪਛਾਣ ਜੋਤੀ (20) ਵਾਸੀ ਚੰਦ ਨਵਾਂ ਦੇ ਰੂਪ 'ਚ ਹੋਈ ਹੈ। ਮ੍ਰਿਤਕ ਕੁੜੀ ਦੇ ਪਿੰਡ ਦੇ ਹੀ ਇੰਦਰਜੀਤ ਨਾਲ ਪ੍ਰੇਮ ਸਬੰਧ ਸਨ ਅਤੇ ਕੁਝ ਦਿਨ ਪਹਿਲਾਂ ਇੰਦਰਜੀਤ ਅਤੇ ਉਸ ਦੀ ਮਾਂ ਨੇ ਮ੍ਰਿਤਕਾ ਨੂੰ ਘਰ ਬੁਲਾ ਕੇ ਉਸ ਨਾਲ ਕੁੱਟਮਾਰ ਕੀਤੀ ਸੀ, ਜਿਸ ਤੋਂ ਪਰੇਸ਼ਾਨ ਹੋਕੇ ਕੁੜੀ ਨੇ ਪੁਲ ਤੋਂ ਛਾਲ ਮਾਰ ਦਿੱਤੀ ਅਤੇ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਸ ਵੱਲੋਂ ਧਾਰਾ-306 ਤਹਿਤ ਇੰਦਰਜੀਤ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਅਜੇ ਤੱਕ ਉਸ ਦੀ ਗ੍ਰਿਫ਼ਤਾਰੀ ਨਹੀਂ ਹੀ ਸਕੀ ਹੈ।
ਇਹ ਵੀ ਪੜ੍ਹੋ : NRI ਦੇ ਬੰਦ ਪਏ ਘਰ 'ਚ ਵੱਡੀ ਵਾਰਦਾਤ, ਵਾਪਸ ਪਰਤੇ ਟੱਬਰ ਦੇ ਪੈਰਾਂ ਹੇਠੋਂ ਖ਼ਿਸਕੀ ਜ਼ਮੀਨ
 


author

Babita

Content Editor

Related News