ਕੁੜੀ ਨੇ ਆਪਣੀ ਇੱਜ਼ਤ ਬਚਾਉਣ ਲਈ ਪਹਿਲੀ ਮੰਜ਼ਿਲ ਤੋਂ ਮਾਰ ਦਿੱਤੀ ਛਾਲ, ਜਾਣੋ ਕੀ ਹੈ ਪੂਰਾ ਮਾਮਲਾ

Wednesday, Apr 27, 2022 - 04:48 PM (IST)

ਕੁੜੀ ਨੇ ਆਪਣੀ ਇੱਜ਼ਤ ਬਚਾਉਣ ਲਈ ਪਹਿਲੀ ਮੰਜ਼ਿਲ ਤੋਂ ਮਾਰ ਦਿੱਤੀ ਛਾਲ, ਜਾਣੋ ਕੀ ਹੈ ਪੂਰਾ ਮਾਮਲਾ

ਲੁਧਿਆਣਾ (ਗੌਤਮ) : ਚੰਡੀਗੜ੍ਹ ਰੋਡ ਨੇੜੇ ਰਾਧਾ ਸੁਆਮੀ ਰੋਡ 'ਤੇ ਸਥਿਤ ਇਕ ਸ਼ੋਅਰੂਮ 'ਚ ਕੁੜੀ ਨੂੰ ਇਕੱਲੀ ਦੇਖ ਕੇ ਨੌਜਵਾਨ ਨੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਆਪਣੇ ਬਚਾਅ ਲਈ ਪਹਿਲੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਪਤਾ ਲੱਗਦੇ ਹੀ ਗੁਆਂਢ ਦੇ ਲੋਕਾਂ ਨੇ ਕੁੜੀ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ। ਪਤਾ ਲੱਗਦੇ ਹੀ ਪੁਲਸ ਵੀ ਮੌਕੇ 'ਤੇ ਪਹੁੰਚ ਗਈ। ਕੁੜੀ ਮੋਬਾਇਲਾਂ ਦੇ ਸ਼ੋਅਰੂਮ 'ਚ ਲੱਗੀ ਹੋਈ ਹੈ।

ਇਹ ਵੀ ਪੜ੍ਹੋ : ਕਲਯੁਗੀ ਚਾਚੇ ਦੀ ਸ਼ਰਮਨਾਕ ਹਰਕਤ, ਘਰ 'ਚ ਇਕੱਲਾ ਦੇਖ ਸਕੇ ਭਤੀਜੇ ਨਾਲ ਕੀਤੀ ਬਦਫ਼ੈਲੀ

ਬਚਾਅ ਕਰਨ ਲਈ ਪੁੱਜੇ ਲੋਕਾਂ ਨੂੰ ਕੁੜੀ ਨੇ ਦੱਸਿਆ ਕਿ ਉਹ ਆਪਣੇ ਸ਼ੋਅਰੂਮ 'ਚ ਇਕੱਲੀ ਸੀ ਤਾਂ ਇਕ ਨੌਜਵਾਨ ਆਧਾਰ ਕਾਰਡ ਲੈ ਕੇ ਅੰਦਰ ਆਇਆ ਅਤੇ ਉਸ ਨੇ ਆਪਣਾ ਮੋਬਾਇਲ ਸਿੰਮ ਬਦਲਣ ਲਈ ਕਿਹਾ। ਜਦੋਂ ਉਹ ਆਪਣੇ ਕੰਮ 'ਚ ਲੱਗੀ ਤਾਂ ਨੌਜਵਾਨ ਨੇ ਦੁਕਾਨ ਦਾ ਸ਼ਟਰ ਹੇਠਾਂ ਸੁੱਟ ਦਿੱਤਾ। ਉਸ ਤੋਂ ਬਾਅਦ ਨੌਜਵਾਨ ਨੇ ਉਸ ਨਾਲ ਜ਼ਬਰਦਸਤੀ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਆਪਣੇ ਬਚਾਅ ਲਈ ਬਹੁਤ ਕੋਸ਼ਿਸ਼ ਕੀਤੀ। ਜਦੋਂ ਕਾਫੀ ਸਮੇਂ ਤੱਕ ਉਸ ਦਾ ਮੁਕਾਬਲਾ ਨਹੀਂ ਕਰ ਸਕੀ ਤਾਂ ਉਸ ਨੇ ਦੁਕਾਨ ਦੀ ਪਹਿਲੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ।

ਇਹ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਣੇ ਮਜੀਠੀਆ ਹੱਥੋਂ ਖੁੱਸੇ ਚੰਡੀਗੜ੍ਹ ਦੇ ਫਲੈਟ, 'ਆਪ' ਵਿਧਾਇਕਾਂ ਨੂੰ ਕੀਤੇ ਗਏ ਅਲਾਟ

ਜਿਵੇਂ ਹੀ ਕੁੜੀ ਨੇ ਛਾਲ ਮਾਰੀ ਤਾਂ ਨੌਜਵਾਨ ਨੂੰ ਭੱਜ ਗਿਆ। ਗੁਆਂਢ ਦੇ ਲੋਕਾਂ ਨੇ ਨੌਜਵਾਨ ਨੂੰ ਭੱਜਦੇ ਹੋਏ ਦੇਖਿਆ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ। ਇੰਨੀ ਦੇਰ 'ਚ ਹੀ ਲੋਕਾਂ ਨੂੰ ਨੌਜਵਾਨ ਦੀ ਹਰਕਤ ਦਾ ਪਤਾ ਲੱਗ ਗਿਆ। ਫਿਲਹਾਲ ਪੁਲਸ ਅਜੇ ਮੌਕੇ 'ਤੇ ਪਹੁੰਚ ਕੇ ਸੀ. ਸੀ. ਟੀ. ਵੀ. ਕੈਮਰੇ ਖੰਗਾਲ ਰਹੀ ਸੀ, ਜਦੋਂ ਕਿ ਮੌਕੇ 'ਤੇ ਲੋਕਾਂ ਨੇ ਦੱਸਿਆ ਕਿ ਨੌਜਵਾਨ ਨੇ ਜੋ ਆਧਾਰ ਕਾਰਡ ਦਿੱਤਾ ਸੀ, ਉਸ ਅਨੁਸਾਰ ਉਹ ਸਰਪੰਚਕਾਲੋਨੀ ਦਾ ਰਹਿਣ ਵਾਲਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News