ਜਲੰਧਰ: ਸਪਾ ਸੈਂਟਰ 'ਚ ਹੋਏ ਕੁੜੀ ਨਾਲ ਗੈਂਗਰੇਪ ਦੇ ਮਾਮਲੇ 'ਚ ਪੁਲਸ ਨੇ DVR ਕੀਤੀ ਜ਼ਬਤ, ਖੁੱਲ੍ਹਣਗੇ ਵੱਡੇ ਰਾਜ਼

Sunday, May 16, 2021 - 06:38 PM (IST)

ਜਲੰਧਰ: ਸਪਾ ਸੈਂਟਰ 'ਚ ਹੋਏ ਕੁੜੀ ਨਾਲ ਗੈਂਗਰੇਪ ਦੇ ਮਾਮਲੇ 'ਚ ਪੁਲਸ ਨੇ DVR ਕੀਤੀ ਜ਼ਬਤ, ਖੁੱਲ੍ਹਣਗੇ ਵੱਡੇ ਰਾਜ਼

ਜਲੰਧਰ (ਜ. ਬ.)- ਥਾਣਾ ਮਾਡਲ ਟਾਊਨ ਦੇ ਅਧੀਨ ਆਉਂਦੇ ਕਲਾਊਡ ਸਪਾ ਸੈਂਟਰ ਵਿਚ ਇਕ ਨਾਬਾਲਗ ਲੜਕੀ ਨਾਲ ਗੈਂਗਰੇਪ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਮੁਲਜ਼ਮ ਸੋਹਿਤ ਸ਼ਰਮਾ ਤੋਂ ਪੁਲਸ ਨੇ ਲਗਭਗ 2 ਘੰਟੇ ਪੁੱਛਗਿੱਛ ਕੀਤੀ। ਪੁਲਸ ਇਸ ਐਂਗਲ ਤੋਂ ਜਾਂਚ ਕਰ ਰਹੀ ਹੈ ਕਿ ਇਸ ਰੈਕੇਟ ਨੂੰ ਪੂਰੀ ਤਰ੍ਹਾਂ ਨਾਲ ਬਰੇਕ ਕੀਤਾ ਜਾ ਸਕੇ ਅਤੇ ਪਤਾ ਲੱਗ ਸਕੇ ਕਿ ਨਾਮਜ਼ਦ ਮੁਲਜ਼ਮਾਂ ਤੋਂ ਇਲਾਵਾ ਹੋਰ ਕਿੰਨੇ ਲੋਕ ਇਸ ਰੈਕਟ ਵਿਚ ਸ਼ਾਮਲ ਹਨ। ਹਾਲਾਂਕਿ ਪੁਲਸ ਵੱਲੋਂ ਸਪਾ ਸੈਂਟਰ ਵਿਚ ਟੀਮ ਭੇਜ ਕੇ ਉਥੇ ਲੱਗੀ ਡੀ. ਵੀ. ਆਰ. ਨੂੰ ਜ਼ਬਤ ਕਰ ਲਿਆ ਗਿਆ ਹੈ। ਇਸ ਡੀ. ਵੀ. ਆਰ. ਵਿਚ ਸੇਵ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕਰਨ ਵਿਚ ਪੁਲਸ ਜੁਟੀ ਹੋਈ ਹੈ। ਇਸ ਡੀ. ਵੀ. ਆਰ. ਦੀ ਜਾਂਚ ਵਿਚ ਕਈ ਲੋਕਾਂ ਦੇ ਭੇਦ ਤਾਂ ਖੁੱਲ੍ਹਣਗੇ ਹੀ ਨਾਲ ਹੀ ਅਸ਼ੀਸ਼ ਉਰਫ਼ ਦੀਪਕ ਬਹਿਲ ਦੇ ਕਾਲੇ ਕਾਰਨਾਮਿਆਂ ਬਾਰੇ ਵੀ ਪਰਦੇਫਾਸ਼ ਹੋਣਗੇ।

PunjabKesari

ਇਹ ਵੀ ਪੜ੍ਹੋ: ਜਲੰਧਰ ਦੀ ਦਰਦਨਾਕ ਤਸਵੀਰ: ਲੋਕਾਂ ਨੇ ਮੋੜੇ ਮੂੰਹ ਤਾਂ ਧੀ ਦੀ ਲਾਸ਼ ਖ਼ੁਦ ਹੀ ਮੋਢਿਆਂ 'ਤੇ ਚੁੱਕ ਸ਼ਮਸ਼ਾਨਘਾਟ ਪੁੱਜਾ ਪਿਓ

ਮਾਸਟਰਮਾਈਂਡ ਅਸ਼ੀਸ਼ ਨੂੰ ਬਚਾਉਣ ਵਿਚ ਲੱਗਾ ਇਕ ਰਾਜਨੇਤਾ
ਉੱਥੇ ਹੀ ਦੂਜੇ ਪਾਸੇ ਪੁਲਸ ਨੇ ਮੁੱਖ ਮੁਲਜ਼ਮ ਅਸ਼ੀਸ਼ ਦੀ ਭਾਲ ਵਿਚ ਅੰਮ੍ਰਿਤਸਰ ਰੇਡ ਵੀ ਕੀਤੀ ਪਰ ਪੁਲਸ ਨੂੰ ਬੇਰੰਗ ਪਰਤਣਾ ਪਿਆ। ਹਾਲਾਂਕਿ ਪੁਲਸ ਨੇ ਸਾਰੇ ਮੁਲਜ਼ਮਾਂ ਦੇ ਫੋਨ ਵੀ ਸਰਵਲਾਂਸ ’ਤੇ ਲਾਏ ਹੋਏ ਹਨ ਤਾਂ ਕਿ ਪੁਲਸ ਨੂੰ ਉਨ੍ਹਾਂ ਦੀ ਕਾਰ ਲੋਕੇਸ਼ਨ ਬਾਰੇ ਪਤਾ ਲੱਗ ਸਕੇ। ਜਦਕਿ ਪੁਲਸ ਦੇ ਕਈ ਅਧਿਕਾਰੀ ਅਤੇ ਕੁਝ ਰਾਜਨੇਤਾ ਇਸ ਕੇਸ ਨੂੰ ਰਫਾ-ਦਫਾ ਕਰਨ ਵਿਚ ਪੂਰਾ ਜ਼ੋਰ ਲਾ ਰਹੇ ਹਨ। ਜਾਣਕਾਰੀ ਅਨੁਸਾਰ ਕਲਾਊਡ ਸਪਾ ਸੈਂਟਰ ਵਿਚ ਜੋ ਵੀ ਹੋਇਆ ਉਸ ਵਿਚੋਂ ਅਸ਼ੀਸ਼ ਅਤੇ ਉਸ ਦੇ ਸਾਥੀਆਂ ਨੂੰ ਬਚਾਉਣ ਲਈ ਰਾਜਨੇਤਾ ਵੀ ਮੈਦਾਨ ਵਿਚ ਉੱਤਰ ਆਏ ਹਨ। ਇਸੇ ਰਾਜਨੇਤਾ ਦੇ ਘਰ ਇਕ ਬੈਠਕ ਹੋਈ, ਜਿਸ ਵਿਚ ਇਸ ਮਾਮਲੇ ਨੂੰ ਖਾਰਜ ਕਰਨ ਲਈ ਭੁਗਤਭੋਗੀ ਨਾਬਾਲਗ ਲੜਕੀ ਨੂੰ ਆਫ਼ਰ ਵੀ ਦਿੱਤੀ ਗਈ ਹੈ। ਪਤਾ ਲੱਗਾ ਹੈ ਕਿ ਲੱਖਾਂ ਰੁਪਏ ਦੀ ਰਕਮ ਦੇਣ ਦੇ ਨਾਲ ਇਸ ਮਾਮਲੇ ਨੂੰ ਖ਼ਤਮ ਕਰਨ ਲਈ ਰਾਜਨੀਤਿਕ ਅਪਰੋਚ ਵੀ ਕੀਤੀ ਜਾ ਰਹੀ ਹੈ।

PunjabKesari

ਇਹ ਵੀ ਪੜ੍ਹੋ: ਜਲੰਧਰ: ਪੰਜਾਬ ਪੁਲਸ ਦੀ ਵਰਦੀ ਦਾਗਦਾਰ, ਵਾਲੀਆਂ ਲੁੱਟਦਾ ਫੜਿਆ ਗਿਆ ਕਾਂਸਟੇਬਲ, SSP ਨੇ ਕੀਤਾ ਸਸਪੈਂਡ

ਸੋਹਿਤ ਸ਼ਰਮਾ ਅਤੇ ਵਿਵਾਦਾਂ ਦਾ ਨਾਤਾ
ਪੁਲਸ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਕੇਸ ਵਿਚ ਗ੍ਰਿਫ਼ਤਾਰ ਸ਼ਿਵ ਸੈਨਾ ਹਿੰਦ ਪਾਰਟੀ ਦੇ ਸਾਬਕਾ ਪ੍ਰਧਾਨ ਸੋਹਿਤ ਸ਼ਰਮਾ ਦਾ ਰਿਮਾਂਡ ਪਹਿਲਾਂ ਵੀ ਚਰਚਾ ਭਰਿਆ ਰਿਹਾ ਹੈ। ਉਕਤ ਮੁਲਜ਼ਮ ਖ਼ਿਲਾਫ਼ ਇਕ ਸਾਲ ਪਹਿਲਾਂ ਥਾਣਾ ਨੰਬਰ 1 ਦੀ ਪੁਲਸ ਨੇ 307 ਦੇ ਕੇਸ ਤਹਿਤ ਮਾਮਲਾ ਦਰਜ ਕੀਤਾ ਸੀ। ਉਸ ਸਮੇਂ ਸੋਸ਼ਲ ਮੀਡੀਆ ’ਤੇ ਇਕ ਪਾਰਟੀ ਦੌਰਾਨ ਮੁਲਜ਼ਮ ਸੋਹੀਤ ਸ਼ਰਮਾ ਵੱਲੋਂ ਆਪਣੇ ਰਿਵਾਲਵਰ ਨਾਲ ਫਾਇਰ ਕੀਤਾ ਗਿਆ ਸੀ ਜਦਕਿ ਬਾਅਦ ਵਿਚ ਜਾਂਚ ਵਿਚ ਸਾਹਮਣੇ ਆਈ ਕਹਾਣੀ ਵਿਚ ਟਵੀਸਟ ਆ ਗਿਆ। ਮੁਲਜ਼ਮ ਸੋਹਿਤ ਸ਼ਰਮਾ ਨੂੰ ਪੁਲਸ ਕਮਿਸ਼ਨਰੇਟ ਵੱਲੋਂ ਅਸਲਾ ਲਾਈਸੈਂਸ ਵੀ ਦਿੱਤਾ ਗਿਆ ਸੀ ਪਰ ਕੇਸ ਦਰਜ ਹੋਣ ਤੋਂ ਬਾਅਦ ਉਸ ਦਾ ਵੈਪਨ ਅਤੇ ਰੌਂਦ ਜਮ੍ਹਾ ਕਰਾ ਲਏ ਗਏ ਸਨ। ਹੁਣ ਹੈਰਾਨੀ ਦੀ ਗੱਲ ਇਹ ਕਿ ਇੰਨੀ ਘੱਟ ਉਮਰ ਦੇ ਸੋਹਿਤ ਸ਼ਰਮਾ ਨੂੰ ਅਸਲਾ ਲਾਇਸੈਂਸ ਕਿਵੇਂ ਮਿਲ ਗਿਆ। ਇਹ ਕਾਫੀ ਸਵਾਲ ਖੜ੍ਹੇ ਕਰ ਰਿਹਾ ਹੈ।

PunjabKesari

ਇਹ ਵੀ ਪੜ੍ਹੋ: ਜਲੰਧਰ: ਸਪਾ ਸੈਂਟਰ 'ਚ ਹੋਏ ਕੁੜੀ ਨਾਲ ਗੈਂਗਰੇਪ ਦੇ ਮਾਮਲੇ 'ਚ ਖੁੱਲ੍ਹੀਆਂ ਕਈ ਪਰਤਾਂ, ਪੁਲਸ ਮੁਲਾਜ਼ਮ ਦਾ ਨਾਂ ਵੀ ਜੁੜਿਆ

ਅੰਮ੍ਰਿਤਸਰ ਦੇ ਵਪਾਰੀ ਅਸ਼ੀਸ਼ ਦਾ ਪਾਰਟਨਰ
ਉਥੇ ਹੀ ਪੁਲਸ ਜਾਂਚ ਵਿਚ ਜੁੜੇ ਸੂਤਰਾਂ ਦੀ ਮੰਨੀਏ ਤਾਂ ਅੰਮ੍ਰਿਤਸਰ ਦੇ ਇਕ ਵੱਡੇ ਵਪਾਰੀ ਦਾ ਵੀ ਜਾਂਚ ਵਿਚ ਨਾਂ ਆ ਰਿਹਾ ਹੈ, ਜਿਸ ਦੇ ਅੰਮ੍ਰਿਤਸਰ ਵਿਚ ਵੱਡੀ ਗਿਣਤੀ ਵਿਚ ਸਪਾ ਸੈਂਟਰ ਹਨ। ਉਕਤ ਵਪਾਰੀ ਨੇ ਅਸ਼ੀਸ਼ ਨਾਲ ਜਲੰਧਰ ਵਿਚ ਪਾਰਟਨਰਸ਼ਿਪ ਕੀਤੀ ਸੀ। ਅਸ਼ੀਸ਼ ਵੀ ਪਹਿਲਾਂ ਅੰਮ੍ਰਿਤਸਰ ਵਿਖੇ ਕੰਮ ਕਰਦਾ ਸੀ। ਇਸ ਸਾਰੇ ਮਾਮਲੇ ਵਿਚ ਪੁਲਸ ਹੁਣ ਸਪਾਅ ਸੈਂਟਰਾਂ ਦੇ ਕਿੰਗਪਿਨ ਤੱਕ ਪਹੁੰਚਣ ਵਿਚ ਲੱਗੀ ਹੋਈ ਹੈ ਤਾਂ ਕਿ ਉਹ ਖ਼ੁਦ ਦੀ ਚਮੜੀ ਬਚਾ ਸਕਣ। ਦੱਸਿਆ ਜਾ ਰਿਹਾ ਹੈ ਕਿ ਜਲੰਧਰ ਵਿਚ ਇਸ ਤਰ੍ਹਾਂ ਦੇ ਗੰਦੇ ਧੰਦੇ ਲਈ ਮਸ਼ਹੂਰ ਸਪਾਅ ਸੈਂਟਰਾਂ ਦੇ ਮਾਲਕਾਂ ਦੇ ਗੈਂਗ ਦਾ ਸ਼ਹਿਰ ਦਾ ਮੁਖੀਆ ਅਸ਼ੀਸ਼ ਹੀ ਹੈ । ਜਾਣਕਾਰੀ ਅਨੁਸਾਰ ਕਲਾਊਡ ਸਪਾ ਸੈਂਟਰ ਦੇ ਇਸ ਮਾਮਲੇ ਵਿਚ ਪਹਿਲਾਂ ਵੀ ਕਈ ਤਰ੍ਹਾਂ ਦੀਆਂ ਸ਼ੱਕੀ ਚੀਜ਼ਾਂ ਸਾਹਮਣੇ ਆ ਚੁੱਕੀਆਂ ਹਨ ਪਰ ਉਸ ਸਭ ਨੂੰ ਦੀਪਕ ਬਹਿਲ ਉਰਫ ਅਸ਼ੀਸ਼ ਨੇ ਆਪਣੀ ਉੱਚੀ ਪਹੁੰਚ ਦੇ ਆਧਾਰ ’ਤੇ ਮੈਨੇਜ ਕਰ ਲਿਆ।

ਇਹ ਵੀ ਪੜ੍ਹੋ:  ਪਤਨੀ ਦੇ ਨਾਜਾਇਜ਼ ਸੰਬੰਧਾਂ ਨੇ ਤਬਾਹ ਕੀਤੀਆਂ ਘਰ ਦੀਆਂ ਖ਼ੁਸ਼ੀਆਂ, ਦੁਖੀ ਹੋਏ ਪਤੀ ਨੇ ਕੀਤੀ ਖ਼ੁਦਕੁਸ਼ੀ

PunjabKesari

ਲਾਹ ਦਿੱਤੇ ਸਾਰੇ ਬੋਰਡ
ਕਲਾਊਡ ਸਪਾ ਸੈਂਟਰ, ਜਿੱਥੇ ਇਹ ਸਾਰੀ ਵਾਰਦਾਤ ਹੋਈ, ਉਹ ਮਾਡਲ ਟਾਊਨ ਵਿਚ ਮੌਜੂਦ ਹੈ ਅਤੇ ਉੱਥੇ ਵੱਡੇ-ਵੱਡੇ ਸਪਾਅ ਦੇ ਬੋਰਡ ਲੱਗੇ ਹੋਏ ਸਨ ਪਰ ਘਟਨਾ ਦੇ ਬਾਅਦ ਤੁਰੰਤ ਬਾਅਦ ਬੋਰਡ ਉਥੋਂ ਹਟਾ ਦਿੱਤੇ ਗਏ ਹਨ। ਬੋਰਡ ਹਟਾਏ ਜਾਣ ਤੋਂ ਬਾਅਦ ਸਪਾ ਸੈਂਟਰ ਕਦੇ ਉੱਥੇ ਸਨ ਬਾਰੇ ਵੀ ਪਤਾ ਨਹੀਂ ਲੱਗਦਾ। ਵੈਸੇ ਇਹ ਇਮਾਰਤ ਕਾਂਗਰਸੀ ਕੌਂਸਲਰ ਰੋਹਨ ਸਹਿਗਲ ਦੀ ਹੈ, ਜਿਥੇ ਅਸ਼ੀਸ਼ ਆਪਣਾ ਧੰਦਾ ਚਮਕਾ ਰਿਹਾ ਸੀ। ਅਸ਼ੀਸ਼ ਨੇ ਸਪਾ ਸੈਂਟਰ ਵੀ ਰੋਹਨ ਸਹਿਗਲ ਤੋਂ ਲਈ ਗਈ ਕਿਰਾਏ ਦੀ ਦੁਕਾਨ ਵਿਚ ਹੀ ਖੋਲ੍ਹਿਆ ਸੀ।
ਪਿਛਲੇ ਦਿਨੀਂ ਪੀ. ਪੀ. ਆਰ. ਵਿਚ ਪੁਲਸ ਦੀ ਸਖਤੀ ਵਧਣ ’ਤੇ ਅਸ਼ੀਸ਼ ਨੇ ਇਸ ਇਮਾਰਤ ਵਿਚ ਚੱਲਣ ਵਾਲੇ ਕਲਾਊਡ ਸਪਾ ਸੈਂਟਰ ’ਤੇ ਕੰਮ ਵਧਾ ਦਿੱਤਾ ਸੀ। ਸ਼ਾਇਦ ਕਿਸੇ ਸ਼ੈਲਟਰ ਕਾਰਨ ਇਥੇ ਪੁਲਸ ਦਾ ਆਉਣਾ-ਜਾਣਾ ਨਾ ਹੁੰਦਾ ਹੋਵੇ ਜਦਕਿ ਥਾਣਾ ਇਥੋਂ ਕੁਝ ਹੀ ਕਦਮਾਂ ਦੀ ਦੂਰੀ ’ਤੇ ਹੈ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ: ਗੁਰਦੁਆਰਾ ਸਾਹਿਬ 'ਚ ਮੱਥਾ ਟੇਕਣ ਜਾ ਰਹੇ ਪਰਿਵਾਰ ਨਾਲ ਵਾਪਰੀ ਅਣਹੋਣੀ ਨੇ ਪੁਆਏ ਵੈਣ

ਇੰਸਪੈਕਟਰ ਰੈਂਕ ਦੇ ਅਧਿਕਾਰੀ ’ਤੇ ਸਵਾਲ
ਉੱਥੇ ਹੀ ਇਸ ਗੈਂਗਰੇਪ ਦੇ ਮਾਮਲੇ ਵਿਚ ਪੁਲਸ ਕਮਿਸ਼ਨਰੇਟ ਦੇ ਅੰਦਰ ਦਿਨ ਭਰ (ਆਰ) ਨਾਂ ਦੇ ਪੁਲਸ ਇੰਸਪੈਕਟਰ ਦੀ ਚਰਚਾ ਹੁੰਦੀ ਰਹੀ। ਕਿਉਂਕਿ ਕਲਾਊਡ ਸਪਾ ਸੈਂਟਰ ਨੂੰ (ਆਰ) ਨਾਂ ਦੇ ਇੰਸਪੈਕਟਰ ਰੈਂਕ ਦਾ ਸ਼ੈਲਟਰ ਸੀ, ਜੋ ਕਿ ਪਹਿਲਾਂ ਸਬ-ਇੰਸਪੈਕਟਰ ਵਜੋਂ ਮਾਡਲ ਟਾਊਨ ਸਬ ਡਿਵੀਜ਼ਨ ਵਿਚ ਰਿਹਾ ਸੀ ਅਤੇ ਅੱਜ-ਕੱਲ ਇੰਸਪੈਕਟਰ ਦੇ ਅਹੁਦੇ ’ਤੇ ਕਮਿਸ਼ਨਰੇਟ ਪੁਲਸ ਵਿਚ ਇਕ ਪ੍ਰਾਈਮ ਪੋਸਟ ’ਤੇ ਤਾਇਨਾਤ ਹੈ। ਉਕਤ ਇੰਸਪੈਕਟਰ ਪਹਿਲਾਂ ਦਿਹਾਤੀ ਇਲਾਕੇ ਵਿਚ ਆਪਣੀਆਂ ਸੇਵਾਵਾਂ ਦੇ ਚੁੱਕਾ ਹੈ, ਜਿਸ ਤੋਂ ਬਾਅਦ ਕਮਿਸ਼ਨਰੇਟ ਪੁਲਸ ਵਿਚ ਲਿਆ ਕੇ ਉਸ ਨੂੰ ਪ੍ਰਾਈਮ ਪੋਸਟ ਸੌਂਪੀ ਗਈ ਹੈ। ਇਸ ਪ੍ਰਾਈਮ ਪੋਸਟ ਅਤੇ ਖੁਦ ਨੂੰ ਪੁਲਸ ਕਮਿਸ਼ਨਰੇਟ ਦੇ ਇਕ ਉੱਚ ਅਧਿਕਾਰੀ ਦਾ ਖਾਸਮਖਾਸ ਦੱਸ ਕੇ ਉਸ ਨੇ ਸ਼ਹਿਰ ਵਿਚ ਆਪਣਾ ਰੁਤਬਾ ਕਾਇਮ ਕੀਤਾ ਹੈ, ਜਿਸ ਕਾਰਨ ਅਸ਼ੀਸ਼ ਨੇ ਆਪਣੇ ਸਪਾਅ ਸੈਂਟਰਾਂ ਦਾ ਕਾਰੋਬਾਰ ਵਧਾਇਆ।

PunjabKesari

ਇਹ ਵੀ ਪੜ੍ਹੋ: 'ਵੀਕੈਂਡ ਲਾਕਡਾਊਨ' ਦੌਰਾਨ ਤਸਵੀਰਾਂ 'ਚ ਵੇਖੋ ਜਲੰਧਰ ਜ਼ਿਲ੍ਹੇ ਦਾ ਹਾਲ, ਜਾਣੋ ਕੀ ਹੈ ਖੁੱਲ੍ਹਾ ਤੇ ਕੀ ਹੈ ਬੰਦ

ਜਾਂਚ ਵਿਚ ਖੁੱਲ੍ਹ ਸਕਦੀ ਹੈ ਪੋਲ
ਉਥੇ ਹੀ 6 ਮਈ ਦੀ ਸ਼ਾਮ ਬਾਰੇ ਜੇਕਰ ਪੁਲਸ ਸਹੀ ਢੰਗ ਨਾਲ ਜਾਂਚ ਕਰੇ ਤਾਂ ਪਤਾ ਚੱਲੇਗਾ ਕਿ ਇਸ ਰਾਤ (ਆਰ) ਨਾਮਕ ਇੰਸਪੈਕਟਰ ਵੀ ਇਸ ਮਾਮਲੇ ਨੂੰ ਨਿਪਟਾਉਣ ਲਈ ਪਹੁੰਚਿਆ ਸੀ ਪਰ ਮਾਮਲਾ ਵਿਗੜਨ ਦੀ ਸਥਿਤੀ ਵਿਚ ਮੌਕੇ ਤੋਂ ਚਲਾ ਗਿਆ। ਹਾਲਾਂਕਿ ਸੂਤਰਾਂ ਦੀ ਮੰਨੀਏ ਤਾਂ ਪੁਲਸ ਕਮਿਸ਼ਨਰੇਟ ਦੇ ਉੱਚ ਅਧਿਕਾਰੀ ਉਕਤ ਇੰਸਪੈਕਟਰ ਦੀ ਭੂਮਿਕਾ ਜਾਂਚ ਕਰਨ ਵਿਚ ਲੱਗੇ ਹੋਏ ਹਨ ਅਤੇ ਜਲਦ ਹੀ ਉਨ੍ਹਾਂ ਵੱਲੋਂ ਉਸ ਉੱਤੇ ਕਾਰਵਾਈ ਕਰਨ ਦੀ ਤਿਆਰੀ ਵੀ ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਬੀਤੀ 6 ਮਈ ਦੀ ਸ਼ਾਮ ਨੂੰ ਕਲਾਊਡ ਸਪਾ ਸੈਂਟਰ ਵਿਚ ਨਾਬਾਲਗ ਦੇ ਨਾਲ 4 ਲੜਕਿਆਂ ਵੱਲੋਂ ਗੈਂਗਰੇਪ ਕੀਤਾ ਗਿਆ ਸੀ, ਜਿਸ ਤੋਂ ਬਾਅਦ ਨਾਬਾਲਗ ਨੇ ਪੁਲਸ ਨੂੰ ਬਿਆਨ ਦਰਜ ਕਰਵਾ ਕੇ ਕੇਸ ਦਰਜ ਕਰਵਾਇਆ ਸੀ।

ਇਹ ਵੀ ਪੜ੍ਹੋ:  ਜਲੰਧਰ 'ਚ ਵਾਪਰੀ ਸ਼ਰਮਨਾਕ ਘਟਨਾ, ਸਪਾ ਸੈਂਟਰ 'ਚ ਕੁੜੀ ਨੂੰ ਨਸ਼ਾ ਕਰਵਾ ਕੇ 4 ਨੌਜਵਾਨਾਂ ਨੇ ਕੀਤਾ ਗੈਂਗਰੇਪ

ਕਾਂਗਰਸੀ ਕੌਂਸਲਰ ਰੋਹਨ ਸਹਿਗਲ ਨੇ ਕਹੀ ਇਹ ਗੱਲ
ਇਸ ਸਭ ਦਰਮਿਆਨ ਸ਼ਹਿਰ ਦੇ ਕਾਂਗਰਸੀ ਕੌਂਸਲਰ ਰੋਹਨ ਸਹਿਗਲ ਦੇ ਅਸ਼ੀਸ਼ ਦੇ ਕਰੀਬੀ ਹੋਣ ਦੀ ਚਰਚਾ ਵੀ ਚੱਲ ਰਹੀ ਹੈ ਇਸ ਦਾ ਇਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਰੋਹਨ ਦੀ ਦੁਕਾਨ ਵਿਚ ਹੀ ਅਸ਼ੀਸ਼ ਦਾ ਸਪਾ ਸੈਂਟਰ ਚੱਲ ਰਿਹਾ ਹੈ ਅਤੇ ਉਸੇ ਕਲਾਊਡ ਸਪਾ ਸੈਂਟਰ ਵਿਚ ਨਾਬਾਲਗ ਲੜਕੀ ਨਾਲ ਗੈਂਗਰੇਪ ਹੋਇਆ ਹੈ। ਰੋਹਨ ਸਹਿਗਲ ਨੇ ਇਸ ਮਾਮਲੇ ਵਿਚ ਸੋਸ਼ਲ ਮੀਡੀਆ ’ਤੇ ਸਾਫ਼ ਕਿਹਾ ਹੈ ਕਿ ਉਨ੍ਹਾਂ ਦੀ ਦੁਕਾਨ ਵਿਚ ਸਪਾ ਸੈਂਟਰ ਚੱਲ ਰਿਹਾ ਸੀ ਪਰ ਸਪਾ ਸੈਂਟਰ ਵਿਚ ਕਿਸ ਤਰ੍ਹਾਂ ਦਾ ਕੰਮ ਹੋ ਰਿਹਾ ਹੈ, ਇਹ ਉਨ੍ਹਾਂ ਦੀ ਜਾਣਕਾਰੀ ਵਿਚ ਨਹੀਂ ਸੀ। ਸਹਿਗਲ ਨੇ ਲਿਖਿਆ ਹੈ ਕਿ ਉਨ੍ਹਾਂ ਨੇ 2 ਔਰਤਾਂ ਦੇ ਵਿਵਾਦ ਦੀ ਖ਼ੁਦ ਪੁਲਸ ਨੂੰ ਜਾਣਕਾਰੀ ਦਿੱਤੀ ਅਤੇ ਇਸ ਸਬੰਧੀ ਮਾਮਲਾ ਦਰਜ ਕਰਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਸਬੰਧੀ ਰੋਹਨ ਸਹਿਗਲ ਨਾਲ ਸੰਪਰਕ ਕਰਨਾ ਚਾਹਿਆ ਪਰ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ। ਕਿਉਂਕਿ ਮਾਮਲਾ ਕਾਂਗਰਸੀ ਕੌਂਸਲਰ ਦੀ ਬਿਲਡਿੰਗ ਨਾਲ ਜੁੜਿਆ ਹੈ ਤਾਂ ਵਿਧਾਇਕ ਪਰਗਟ ਸਿੰਘ ਨਾਲ ਸੰਪਰਕ ਕਰਨਾ ਚਾਹਿਆ ਪਰ ਉਨ੍ਹਾਂ ਨੇ ਵੀ ਫੋਨ ਨਹੀਂ ਚੁੱਕਿਆ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

shivani attri

Content Editor

Related News