ਉਜੜਿਆ ਹੱਸਦਾ ਖੇਡਦਾ ਪਰਿਵਾਰ, ਕੁੜੀ ਦੇ ਪਿਤਾ ਨੇ ਬਿਆਨ ਕੀਤੀ ਸਹੁਰਿਆਂ ਦੀ ਇਕ-ਇਕ ਕਰਤੂਤ

04/23/2016 3:36:46 PM

ਬਟਾਲਾ (ਸੈਂਡੀ)— ਨਜ਼ਦੀਕੀ ਪਿੰਡ ਧੰਦੋਈ ਵਿਖੇ ਸਹੁਰਿਆਂ ਵਲੋਂ ਨੂੰਹ ਨੂੰ ਫਾਹਾ ਦੇ ਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੂੰ ਦਿੱਤੇ ਬਿਆਨਾਂ ''ਚ ਲੜਕੀ ਦੇ ਪਿਤਾ ਗੁਰਦੇਵ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਪ੍ਰਦੀਪ ਕੌਰ ਦਾ ਵਿਆਹ 6-7 ਸਾਲ ਪਹਿਲਾਂ ਰਜਿੰਦਰ ਸਿੰਘ ਵਾਸੀ ਧੰਦੋਈ ਨਾਲ ਹੋਇਆ ਸੀ ਅਤੇ ਉਸਦੇ ਦੋ ਲੜਕੇ ਵੀ ਸਨ। ਵਿਆਹ ਤੋਂ ਕੁਝ ਸਮਾਂ ਬਾਅਦ ਹੀ ਲੜਕੀ ਦੇ ਸਹੁਰੇ ਉਸ ਨੂੰ ਦਾਜ ਲਿਆਉਣ ਲਈ ਤੰਗ ਪਰੇਸ਼ਾਨ ਕਰਨ ਲੱਗੇ ਅਤੇ ਕਈ ਵਾਰ ਉਸ ਦੀ ਲੜਕੀ ਦੁੱਖੀ ਹੋ ਕੇ ਪੇਕੇ ਆ ਗਈ ਪਰ ਪੰਚਾਇਤਾ ਦੇ ਸਮਝੌਤੇ ਤੋਂ ਬਾਅਦ ਉਨ੍ਹਾਂ ਮੁੜ ਆਪਣੀ ਧੀ ਨੂੰ ਸਹੁਰੇ ਭੇਜ ਦਿੱਤਾ। ਪਿਤਾ ਨੇ ਦੱਸਿਆ ਕਿ ਸ਼ਨੀਵਾਰ ਨੂੰ ਉਸ ਦੀ ਧੀ ਨੂੰ ਸਹੁਰੇ ਪਰਿਵਾਰ ਨੇ ਗੱਲ ਵਿਚ ਫਾਹਾ ਦੇ ਕੇ ਮੌਤ ਦਾ ਘਾਟ ਉਤਾਰ ਦਿੱਤਾ।
ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐਸ. ਪੀ. ਗੁਰਵਿੰਦਰ ਸਿੰਘ ਸੰਧੂ, ਚੌਂਕੀ ਇੰਚਾਰਜ ਊਧਨਵਾਲ ਰਣਜੋਧ ਸਿੰਘ, ਐਸ. ਐਚ. ਓ. ਘੁਮਾਣ ਜਰਨੈਲ ਸਿੰਘ ਨੇ ਮੌਕੇ ''ਤੇ ਪਹੁੰਚ ਕੇ ਸਾਰੀ ਘਟਨਾ ਦਾ ਜਾਇਜ਼ਾ ਲਿਆ ਤੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ''ਤੇ ਪਤੀ ਰਜਿੰਦਰ ਸਿੰਘ, ਜੇਠ ਜਗਮੋਹਨ ਸਿੰਘ, ਦਿਓਰ ਮਲਕੀਤ ਸਿੰਘ, ਰਮਨਦੀਪ ਸਿੰਘ, ਸੱਸ ਬਲਵਿੰਦਰ ਕੌਰ ''ਤੇ ਖਿਲਾਫ ਮਾਮਲ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।


Gurminder Singh

Content Editor

Related News