ਲੁਟੇਰਿਆਂ ਵੱਲੋਂ ਪਰਸ ਖੋਹਣ ਦੀ ਕੋਸ਼ਿਸ਼ ’ਚ ਆਟੋ ਰਿਕਸ਼ਾ ''ਚੋਂ ਡਿੱਗਣ ’ਤੇ ਸਿੱਕਮ ਤੋਂ ਆਈ ਲੜਕੀ ਦੀ ਮੌਤ

02/05/2023 12:33:18 PM

ਚੋਗਾਵਾਂ/ਅੰਮ੍ਰਿਤਸਰ (ਹਰਜੀਤ/ਅਰੁਣ) : ਪੁਲਸ ਥਾਣਾ ਘਰਿੰਡਾ ਅਧੀਨ ਆਉਂਦੇ ਪਿੰਡ ਢੋਡੀਵਿੰਡ ਨੇੜੇ ਅੰਮ੍ਰਿਤਸਰ-ਅਟਾਰੀ ਮੇਨ ਹਾਈਵੇ ’ਤੇ ਲੁਟੇਰਿਆਂ ਵੱਲੋਂ ਆਟੋ ਰਿਕਸ਼ਾ ’ਤੇ ਜਾ ਰਹੀ ਲੜਕੀ ਕੋਲੋਂ ਉਸ ਦਾ ਪਰਸ ਖੋਹਣ ਦੀ ਕੋਸ਼ਿਸ਼ ਨਾਲ ਹੇਠਾਂ ਡਿੱਗ ਜਾਣ ਕਾਰਨ ਲੜਕੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਹ ਵੀ ਪੜ੍ਹੋ : ਭਾਰਤੀ ਕੰਪਨੀ ਦੇ ਆਈ ਡ੍ਰਾਪਸ ਨਾਲ ਅਮਰੀਕਾ ’ਚ ਅੰਨ੍ਹੇ ਹੋਏ ਲੋਕ, ਕੰਪਨੀ ਨੇ ਵਾਪਸ ਮੰਗਵਾਈ ਦਵਾਈ

ਪ੍ਰਾਪਤ ਜਾਣਕਾਰੀ ਅਨੁਸਾਰ ਇਕ ਲੜਕੀ ਗੰਗਾ ਮਾਇਆ (29) ਪੁੱਤਰੀ ਧੰਨ ਬਹਾਦਰ ਵਾਸੀ ਗੰਗਟੋਕ ਸਿੱਕਮ ਤੋਂ ਸਾਥੀਆਂ ਸਮੇਤ ਘੁੰਮਣ ਲਈ ਅੰਮ੍ਰਿਤਸਰ ਆਈ ਸੀ, ਜੋ ਕਿ ਬਾਰਡਰ ’ਤੇ ਸੈਰਾਮਨੀ ਵੇਖਣ ਲਈ ਵਾਹਗਾ ਬਾਰਡਰ ਅਟਾਰੀ ਪੁੱਜੇ ਸਨ। ਸੈਰਾਮਨੀ ਪਰੇਡ ਵੇਖਣ ਤੋਂ ਬਾਅਦ ਆਟੋ ਰਿਕਸ਼ਾ ’ਤੇ ਵਾਪਸ ਅੰਮ੍ਰਿਤਸਰ ਨੂੰ ਜਾ ਰਹੇ ਸਨ ਕਿ ਪਿੰਡ ਢੋਡੀਵਿੰਡ ਨੇੜੇ ਮੇਨ ਹਾਈਵੇ ’ਤੇ ਲੁਟੇਰਿਆਂ ਨੇ ਲੜਕੀ ਕੋਲੋਂ ਪਰਸ ਖੋਹਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਲੜਕੀ ਹੇਠਾਂ ਡਿੱਗ ਪਈ ਅਤੇ ਗੰਭੀਰ ਰੂਪ 'ਚ ਜ਼ਖਮੀ ਹੋ ਗਈ, ਜਿਸ ਨੂੰ ਰਣੀਕੇ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰ ਹਾਲਤ ਗੰਭੀਰ ਹੋਣ ਕਾਰਨ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ, ਜਿੱਥੇ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਅਜਬ-ਗਜ਼ਬ: ਪਾਲਤੂ ਤੋਤੇ ਨੇ ਮਾਲਕ ਨੂੰ ਪਾਇਆ 74 ਲੱਖ ਦਾ ਜੁਰਮਾਨਾ ਤੇ 2 ਮਹੀਨਿਆਂ ਦੀ ਜੇਲ੍ਹ

ਇਸ ਸਬੰਧੀ ਪੁਲਸ ਥਾਣਾ ਘਰਿੰਡਾ ਦੇ ਐੱਸ. ਐੱਚ. ਓ. ਹਰਪਾਲ ਸਿੰਘ ਸੋਹੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਘਾਲਿਆ ਜਾ ਰਿਹਾ ਹੈ, ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News