ਸ੍ਰੀ ਕੀਰਤਪੁਰ ਸਾਹਿਬ ’ਚ ‘ਵੰਦੇ ਭਾਰਤ’ ਰੇਲਗੱਡੀ ਦੀ ਲਪੇਟ ’ਚ ਆਉਣ ਕਾਰਨ ਬੱਚੀ ਦੀ ਮੌਤ
Tuesday, Dec 27, 2022 - 08:55 PM (IST)
ਸ੍ਰੀ ਕੀਰਤਪੁਰ ਸਾਹਿਬ (ਚੋਵੇਸ਼ ਲਟਾਵਾ, ਬਾਲੀ)-ਸ੍ਰੀ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਕਲਿਆਣਪੁਰ ਰੇਲਵੇ ਟਰੈਕ ਉਪਰ ਦਿੱਲੀ ਤੋਂ ਅੰਬ ਨੂੰ ਜਾ ਰਹੀ ‘ਵੰਦੇ ਭਾਰਤ’ ਰੇਲ ਗੱਡੀ ਦੀ ਲਪੇਟ ’ਚ ਆਉਣ ਕਾਰਨ ਇਕ ਛੋਟੀ ਬੱਚੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਜੀ. ਆਰ. ਪੀ. ਪੁਲਸ ਚੌਕੀ ਸ੍ਰੀ ਅਨੰਦਪੁਰ ਸਾਹਿਬ ਦੇ ਏ. ਐੱਸ. ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਤਕਰੀਬਨ 10 ਵਜੇ ਸ੍ਰੀ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਕਲਿਆਣਪੁਰ ਵਿਖੇ ‘ਵੰਦੇ ਭਾਰਤ’ ਰੇਲ ਗੱਡੀ ਦੀ ਲਪੇਟ ’ਚ ਆਉਣ ਕਾਰਨ ਇਕ ਪੌਣੇ ਤਿੰਨ ਸਾਲਾ ਬੱਚੀ ਦੀ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ : ਕੋਰੋਨਾ ਪਾਬੰਦੀਆਂ ਬਾਰੇ ਸਿਹਤ ਮੰਤਰੀ ਜੌੜਾਮਾਜਰਾ ਦਾ ਅਹਿਮ ਬਿਆਨ, ਲੁਧਿਆਣਾ ’ਚ ED ਦੀ ਕਾਰਵਾਈ, ਪੜ੍ਹੋ Top 10
ਉਨ੍ਹਾਂ ਦੱਸਿਆ ਕਿ ਲੜਕੀ ਦਾ ਪਿਤਾ ਸਬਜ਼ੀ ਵੇਚਦਾ ਹੈ। ਲੜਕੀ ਪਿਤਾ ਦੇ ਪਿੱਛੇ-ਪਿੱਛੇ ਘਰੋਂ ਨਿਕਲ ਗਈ, ਜਦੋਂ ਇਹ ਰੇਲ ਗੱਡੀ ਲੋਹੁੰਡ ਖੱਡ ਪਿੰਡ ਕਲਿਆਣਪੁਰ ਦੀ ਹੱਦ ’ਚ ਪਹੁੰਚੀ ਤਾਂ ਅਚਾਨਕ ਇਹ ਬੱਚੀ ਰੇਲ ਪੱਟੜੀ ਨਾਲ ਬਣੀ ਇਕ ਪਗਡੰਡੀ ’ਤੇ ਆ ਪਹੁੰਚੀ, ਜਿਸ ਦੀ ਰੇਲਗੱਡੀ ਦੀ ਫੇਟ ਵੱਜਣ ਕਾਰਨ ਮੌਤ ਹੋ ਗਈ। ਮ੍ਰਿਤਕ ਲੜਕੀ ਦੀ ਪਛਾਣ ਖੁਸ਼ੀ ਪੁੱਤਰੀ ਵਿਕਾਸ ਵਾਸੀ ਵਾਰਡ ਨੰਬਰ 5 ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਵਜੋਂ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ : ਮੋਗਾ ’ਚ ਇਕ ਹੋਰ ਸੈਕਸ ਸਕੈਂਡਲ ਆਇਆ ਸਾਹਮਣੇ, ਰਸੂਖ਼ਦਾਰਾਂ ਦੀਆਂ ਵੀਡੀਓ ਬਣਾ ਬਲੈਕਮੇਲਿੰਗ ਕਰ ਠੱਗੇ ‘ਲੱਖਾਂ’