ਜੀਰਕਪੁਰ ’ਚ ਕੁੜੀ ਨੂੰ ਕਾਰ ਨੇ ਮਾਰੀ ਟੱਕਰ, ਮੌਤ

Saturday, Aug 17, 2024 - 12:50 PM (IST)

ਜੀਰਕਪੁਰ ’ਚ ਕੁੜੀ ਨੂੰ ਕਾਰ ਨੇ ਮਾਰੀ ਟੱਕਰ, ਮੌਤ

ਜ਼ੀਰਕਪੁਰ (ਅਸ਼ਵਨੀ) : ਇੱਥੇ ਵੀ. ਆਈ. ਪੀ. ਰੋਡ ’ਤੇ ਸਥਿਤ ਮੈਟਰੋ ਸਟੋਰ ਬਾਹਰ ਕਾਰ ਦੀ ਟੱਕਰ ਕਾਰਨ ਕੁੜੀ ਦੀ ਮੌਤ ਹੋ ਗਈ। ਮ੍ਰਿਤਕਾ ਦੇ ਭਰਾ ਦੇ ਬਿਆਨਾਂ ’ਤੇ ਪੁਲਸ ਨੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦੀ ਪਛਾਣ ਸ਼ਰੂਤੀ ਗਾਂਧੀ ਵਾਸੀ ਮਾਨਸਾ ਵਜੋਂ ਹੋਈ ਹੈ, ਜੋ ਆਪਣੇ ਭਰਾ ਈਸ਼ੂ ਗਾਂਧੀ ਨਾਲ ਜੀਰਕਪੁਰ ’ਚ ਮਾਮੇ ਦੀ ਕੁੜੀ ਨੂੰ ਮਿਲਣ ਲਈ ਆਈ ਸੀ। ਮਾਮਲੇ ਦੀ ਪੁਸ਼ਟੀ ਐੱਸ.ਐੱਚ.ਓ. ਜਸਕੰਵਲ ਸਿੰਘ ਸੇਖੋਂ ਨੇ ਕੀਤੀ ਹੈ।

ਈਸ਼ੂ ਗਾਂਧੀ ਨੇ ਦੱਸਿਆ ਕਿ 14 ਤੇ 15 ਅਗਸਤ ਦੀ ਦਰਮਿਆਨੀ ਰਾਤ ਕਰੀਬ ਸਾਢੇ 12 ਵਜੇ ਉਹ ਜ਼ੀਰਕਪੁਰ ਪਹੁੰਚੀ। ਮੈਟਰੋ ਸਟੋਰ ਕੋਲ ਆਈਸਕਰੀਮ ਖ਼ਰੀਦਣ ਤੋਂ ਬਾਅਦ ਸ਼ਰੂਤੀ ਜਾਮ ਕਾਰਨ ਸੜਕ ਪਾਰ ਕਰਨ ਦਾ ਇੰਤਜ਼ਾਰ ਕਰ ਰਹੀ ਸੀ। ਇਸ ਦੌਰਾਨ ਕਾਰ ਚਾਲਕ ਨੇ ਸ਼ਰੂਤੀ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਉਸ ਨੂੰ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ। ਡਾਕਟਰਾਂ ਨੇ ਸ਼ਰੂਤੀ ਨੂੰ ਪੀ. ਜੀ. ਆਈ. ਰੈਫ਼ਰ ਕਰ ਦਿੱਤਾ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।


author

Babita

Content Editor

Related News