ਲਿਵ-ਇਨ ’ਚ ਰਹਿਣ ਵਾਲੀ ਕੁੜੀ ਨੇ ਕੀਤੀ ਖ਼ੁਦਕੁਸ਼ੀ

Tuesday, Nov 02, 2021 - 10:36 AM (IST)

ਲਿਵ-ਇਨ ’ਚ ਰਹਿਣ ਵਾਲੀ ਕੁੜੀ ਨੇ ਕੀਤੀ ਖ਼ੁਦਕੁਸ਼ੀ

ਲੁਧਿਆਣਾ (ਜ.ਬ.) : ਟਿੱਬਾ ਇਲਾਕੇ ’ਚ 24 ਸਾਲਾ ਕੁੜੀ ਨੇ ਸ਼ੱਕੀ ਹਾਲਾਤ ’ਚ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਨਿਧੀ ਦੀ ਲਾਸ਼ ਘਰ ’ਚ ਲਟਕ ਰਹੀ ਸੀ। ਉਹ ਸ਼ਿਵ ਸ਼ੰਕਰ ਕਾਲੋਨੀ ’ਚ ਇਕ ਨੌਜਵਾਨ ਨਾਲ ਲਿਵ-ਇਨ ਰਿਲੇਸ਼ਨਸ਼ਿਪ ’ਚ ਰਹਿੰਦੀ ਸੀ। ਪੁਲਸ ਨੇ ਧਾਰਾ-174 ਤਹਿਤ ਕਾਰਵਾਈ ਕੀਤੀ ਹੈ, ਜਦੋਂ ਕਿ ਇਸ ਘਟਨਾ ਨੂੰ ਲੈ ਕੇ ਇਲਾਕੇ ਵਿਚ ਕਈ ਚਰਚਾਵਾਂ ਹਨ। ਦੱਸਿਆ ਜਾਂਦਾ ਹੈ ਕਿ ਨਿਧੀ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਫਤਿਹਪੁਰ ਇਲਾਕੇ ਦੀ ਰਹਿਣ ਵਾਲੀ ਸੀ ਅਤੇ ਪਿਛਲੇ ਕੁੱਝ ਸਮੇਂ ਤੋਂ ਪੱਪੂ ਨਾਂ ਦੇ ਵਿਅਕਤੀ ਨਾਲ ਰਹਿ ਰਹੀ ਸੀ।

ਬੀਤੀ ਸਵੇਰੇ 8 ਵਜੇ ਗੁਆਂਢੀਆਂ ਨੇ ਨਿਧੀ ਨੂੰ ਲਟਕਦਾ ਦੇਖਿਆ, ਜਿਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ। ਪਤਾ ਲੱਗਾ ਹੈ ਕਿ ਨਿਧੀ ਮਾਨਸਿਕ ਤੌਰ ’ਤੇ ਪਰੇਸ਼ਾਨ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Babita

Content Editor

Related News