ਸਹੁਰਿਆਂ ਦੇ ਖਰਚੇ 'ਤੇ ਕੈਨੇਡਾ ਗਈ 'ਵਹੁਟੀ' 'ਤੇ ਵੱਡੀ ਕਾਰਵਾਈ ਦੀ ਤਿਆਰੀ
Friday, Aug 23, 2024 - 06:16 PM (IST)
ਸਮਰਾਲਾ (ਬੰਗੜ/ਗਰਗ) : ਸਥਾਨਕ ਪੁਲਸ ਨੇ ਸਹੁਰਿਆਂ ਦੇ ਸਿਰ ’ਤੇ ਕੈਨੇਡਾ ’ਚ ਮੌਜਾਂ ਕਰਨ ਵਾਲੀ ਲੜਕੀ ’ਤੇ ਧੋਖਾਧੜੀ ਦਾ ਕੇਸ ਦਰਜ ਕਰਕੇ ਉਸ ਨੂੰ ਜੇਲ੍ਹ ਦੀ ਹਵਾ ਖਵਾਉਣ ਦੀ ਤਿਆਰੀ ਕਰ ਲਈ ਹੈ ਅਤੇ ਨਾਲ ਹੀ ਉਸ ਦੇ ਮਾਪਿਆਂ ਵਿਰੁੱਧ ਵੀ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਕਾਰੀ ਮੁਤਾਬਕ ਲੜਕੀ ਵੱਲੋਂ ਵਿਆਹ ਤੋਂ ਬਾਅਦ ਕੈਨੇਡਾ ਪਹੁੰਚ ਕੇ ਆਪਣੇ ਪਤੀ ਨੂੰ ਸੱਦਣ ਦੀ ਥਾਂ ਸਹੁਰੇ ਪਰਿਵਾਰ ਦਾ ਫੋਨ ਚੁੱਕਣਾ ਹੀ ਬੰਦ ਕਰ ਦਿੱਤਾ। ਜਾਣਕਾਰੀ ਅਨੁਸਾਰ ਇਥੋਂ ਨਜ਼ਦੀਕੀ ਪਿੰਡ ਬਗਲੀ ਖ਼ੁਰਦ ਦੇ ਵਸਨੀਕ ਕੁਲਵੰਤ ਸਿੰਘ ਨੇ ਪੁਲਸ ਨੂੰ ਦਿੱਤੀ ਦਰਖ਼ਾਸਤ ’ਚ ਦੋਸ਼ ਲਗਾਇਆ ਸੀ ਕਿ ਰਮਨਦੀਪ ਕੌਰ ਜੋ ਕੈਨੇਡਾ ’ਚ ਰਹਿੰਦੀ ਹੈ, ਨੇ ਕਥਿਤ ਤੌਰ ’ਤੇ ਉਸ ਦੇ ਲੜਕੇ ਹਰਸ਼ਦੀਪ ਸਿੰਘ ਨੂੰ ਸੋਸ਼ਲ ਮੀਡੀਆ ਰਾਹੀਂ ਆਪਣੇ ਪਿਆਰ ਦੇ ਝਾਂਸੇ ’ਚ ਫਸਾਇਆ ਅਤੇ ਕੈਨੇਡਾ ਲੈ ਕੇ ਜਾਣ ਦੇ ਭਰੋਸੇ 2018 ’ਚ ਵਿਆਹ ਕਰਵਾ ਲਿਆ। ਦਰਖ਼ਾਸਤ ਕਰਤਾ ਅਨੁਸਾਰ ਮਈ 2018 ’ਚ ਉਹ ਵਿਦੇਸ਼ ਵਾਪਸ ਚਲੀ ਗਈ ਜਿਸ ਦਾ ਖਰਚਾ, ਇਕ ਲੱਖ ਰੁਪਏ ਦੇ ਡਾਲਰ ਤੇ ਫੀਸ ਦੇ ਪੈਸੇ ਵੀ ਉਨ੍ਹਾਂ ਨੇ ਦਿੱਤੇ। ਉਸ ਤੋਂ ਬਾਅਦ ਰਮਨਦੀਪ ਕੌਰ 2019 ’ਚ ਵਾਪਸ ਆਈ ਸੀ, ਜਿਸ ਦਾ ਖ਼ਰਚਾ ਵੀ ਲੜਕੇ ਵਾਲਿਆਂ ਨੇ ਕੀਤਾ ਸੀ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਨੂੰ ਲੱਗੀਆਂ ਮੌਜਾਂ, ਲਗਾਤਾਰ ਆਈਆਂ ਤਿੰਨ ਛੁੱਟੀਆਂ
ਡੀ.ਐੱਸ.ਪੀ. (ਸੀ.ਏ.ਡਵਲਯੂ.) ਖੰਨਾ ਵੱਲੋਂ ਭੇਜੇ ਪਰਵਾਨੇ ’ਤੇ ਦੋਵੇਂ ਧਿਰਾਂ ਹਾਜ਼ਰ ਹੋਈਆਂ, ਜਦਕਿ ਰਮਨਦੀਪ ਕੌਰ ਜੋ ਕੈਨੇਡਾ ’ਚ ਰਹਿ ਰਹੀ ਹੈ, ਨੂੰ ਵਟਸਐਪ ਰਾਹੀਂ ਪਰਵਾਨਾ ਭੇਜਿਆ ਗਿਆ ਤੇ ਉਸ ਨੇ ਆਪਣਾ ਬਿਆਨ ਵਟਸਐੱਪ ਰਾਹੀਂ ਭੇਜਿਆ ਹੈ। ਅਮਨਦੀਪ ਕੌਰ ਦਾ ਕਹਿਣਾ ਹੈ ਕਿ ਉਸ ਨੇ 2018 ਤੇ 19 ’ਚ ਦੋ ਵਾਰ ਹਰਸ਼ਦੀਪ ਦੀ ਫਾਈਲ ਲਗਾਈ ਸੀ ਜਿਸ ਦੀ ਰਿਫਿਊਜ਼ਲ ਆ ਗਈ। ਉਸ ਨੇ ਦੋਸ਼ ਲਗਾਇਆ ਹੈ ਕਿ ਉਹ ਉਸ ਨਾਲ ਫੋਨ ’ਤੇ ਗਾਲੀ-ਗਲੋਚ ਕਰਦਾ ਰਹਿੰਦਾ ਸੀ ਤੇ ਹੁਣ ਤੱਕ ਉਸ ਨੂੰ 2 ਆਈਫੋਨ ਤੇ 3 ਲੱਖ 19 ਹਜ਼ਾਰ 685 ਰੁਪਏ ਭੇਜ ਚੁੱਕੀ ਹੈ।
ਇਹ ਵੀ ਪੜ੍ਹੋ : ਪੰਜਾਬ ਦਾ ਧਾਕੜ ਐੱਸ. ਐੱਚ. ਓ., ਗੱਡੀ 'ਤੇ ਸਪੀਕਰ ਲਗਾ ਕੇ ਗਲੀ-ਗਲੀ ਘੁੰਮ ਕੀਤਾ ਵੱਡਾ ਐਲਾਨ
ਪੁਲਸ ਦੀ ਪੜਤਾਲੀਆ ਰਿਪੋਰਟ ਅਨੁਸਾਰ ਹਰਸ਼ਦੀਪ ਸਿੰਘ ਤੇ ਰਮਨਦੀਪ ਕੌਰ ਦਾ 2018 ’ਚ ਵਿਆਹ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਹੋਇਆ ਸੀ ਅਤੇ ਇਨ੍ਹਾਂ ਦੀ ਆਪਸ ’ਚ ਪਹਿਲਾਂ ਤੋਂ ਹੀ ਦੋਸਤੀ ਸੀ। ਰਿਪੋਰਟ ਅਨੁਸਾਰ ਰਮਨਦੀਪ ਕੌਰ ਨੇ ਬਾਅਦ ’ਚ ਹਰਸ਼ਦੀਪ ਸਿੰਘ ਦੀ ਫਾਈਲ ਨਹੀਂ ਲਗਾਈ, ਨਾ ਫੋਨ ’ਤੇ ਗੱਲਬਾਤ ਕਰਦੀ ਹੈ, ਨਾ ਹੀ ਕੈਨੇਡਾ ਦਾ ਐਡਰੈੱਸ ਦੱਸ ਰਹੀ ਹੈ ਤੇ ਉਸ ਨੇ ਉਸ ਦੀ ਮਾਤਾ ਦੇ ਖਾਤੇ ’ਚ 2 ਲੱਖ 62 ਹਜ਼ਾਰ 150 ਰੁਪਏ ਵੀ ਭੇਜੇ ਸਨ। ਪੁਲਸ ਨੇ ਇਸ ਰਿਪੋਰਟ ’ਤੇ ਰਮਨਦੀਪ ਕੌਰ ਹਾਲ ਵਾਸੀ ਕੈਨੇਡਾ, ਉਸ ਦੇ ਪਿਤਾ ਸ਼ਲਿੰਦਰ ਸਿੰਘ ਤੇ ਮਾਤਾ ਸੁਖਚੈਨ ਕੌਰ ਵਾਸੀ ਹਰਿਓ ਵਿਰੁੱਧ ਵਿਆਹ ਕਰਵਾ ਕੇ ਵਿਦੇਸ਼ ਨਾ ਲੈਣ ਜਾਣ ਸਬੰਧੀ ਧਾਰਾ 406,420 ,120 ਬੀ ਅਧੀਨ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ : CM ਮਾਨ ਨਾਲ ਮੁਲਾਕਾਤ ਤੋਂ ਬਾਅਦ ਹਿੰਦੂ ਜਥੇਬੰਦੀਆਂ ਦਾ ਵੱਡਾ ਬਿਆਨ
ਕੈਨੇਡਾ ਜਾਣ ਦੇ ਚਾਅ ’ਚ ਇੰਝ ਖਰਚੇ ਪੈਸੇ ਸਹੁਰੇ ਪਰਿਵਾਰ ਨੇ
ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਇਸ ਵਿਆਹ ’ਤੇ 16 ਲੱਖ ਰੁਪਏ ਦਾ ਖਰਚਾ ਹੋਇਆ ਸੀ ਜਿਸ ’ਚ 8 ਲੱਖ ਰੁਪਏ ਪੈਲਸ ਦਾ ਖਰਚਾ, ਇਕ ਲੱਖ 15 ਹਜ਼ਾਰ ਰੁਪਏ ਦੇ ਕੱਪੜੇ, 60 ਹਜ਼ਾਰ ਰੁਪਏ ਫੋਟੋਗ੍ਰਾਫੀ, 1 ਲੱਖ 60 ਹਜ਼ਾਰ ਰੁਪਏ ਟਿਕਟ ਤੇ 2 ਲੱਖ 62 ਹਜ਼ਾਰ ਸੁਖਚੈਨ ਕੌਰ ਦੇ ਖਾਤੇ ’ਚ ਟ੍ਰਾਂਸਫਰ ਕਾਰਨ ਸਮੇਤ 84 ਹਜ਼ਾਰ 992 ਦਾ ਸੋਨਾ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ : ਤੜਕੇ ਤਿੰਨ ਵਜੇ ਗੈਂਗਸਟਰ ਰੋਮੀ ਨੂੰ ਅਦਾਲਤ 'ਚ ਕੀਤਾ ਪੇਸ਼, ਬਹਿਸ ਤੋਂ ਬਾਅਦ ਜੱਜ ਨੇ ਸੁਣਾਇਆ ਫ਼ੈਸਲਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8