ਮਜੀਠਾ 'ਚ ਅਣਖ ਖਾਤਰ 15 ਸਾਲਾ ਕੁੜੀ ਤੇ 19 ਸਾਲਾ ਮੁੰਡੇ ਦਾ ਕਤਲ

06/26/2019 6:05:01 PM

ਅੰਮ੍ਰਿਤਸਰ, ਮਜੀਠਾ (ਸੰਜੀਵ, ਪ੍ਰਿਥੀਪਾਲ ਹਰੀਆਂ) : ਥਾਣਾ ਮਜੀਠਾ ਅਧੀਨ ਆਉਂਦੇ ਖੇਤਰ ਵਿਖੇ ਪ੍ਰੇਮ ਸਬੰਧਾਂ ਦੇ ਚਲਦਿਆਂ ਇਕ ਕੁੜੀ ਅਤੇ ਇਕ ਨੌਜਵਾਨ ਦਾ ਕਤਲ ਹੋਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੱਥੂਨੰਗਲ ਰੋਡ ਸਾਹਮਣੇ ਭਾਈ ਸਾਲੋ ਮੋੜ 'ਤੇ ਸਤਿਗੁਰੂ ਪਬਲਿਕ ਸਕੂਲ ਦੇ ਨੇੜ ਲੜਕੀ ਅਨੂੰ ਪੁੱਤਰੀ ਦਿਲਬਾਗ ਸਿੰਘ ਬਾਗਾ ਦਾ ਅਤੇ ਪੰਜਾਬ ਐਂਡ ਸਿੰਧ ਬੈਕ ਸਾਹਮਣੇ ਮਜੀਠਾ ਕੱਥੂਨੰਗਲ ਰੋੜ ਵਿਖੇ ਪਵਨ ਸਿੰਘ ਪੁੱਤਰ ਰਾਜਪਾਲ ਸਿੰਘ ਨੂੰ ਤੇਜ਼ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ ਜਿਸ 'ਤੇ ਕੁੜੀ ਅਨੂੰ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦ ਕਿ ਲੜਕੇ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਵਿਖੇ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। 
PunjabKesari

ਇਜ ਸਬੰਧੀ ਲੜਕੇ ਦੇ ਪਰਿਵਾਰਕ ਮੈਬਰਾਂ ਨੇ ਲੜਕੀ ਪਰਿਵਾਰ 'ਤੇ ਦੋਸ਼ ਲਗਾਉਂਦਿਆ ਕਿਹਾ ਕਿ ਲੜਕੀ ਦੇ ਰਿਸ਼ਤੇਦਾਰਾਂ ਵੱਲੋਂ ਸਾਡੇ ਘਰ ਵਿਚ ਆ ਕੇ ਸਾਡੇ ਲੜਕੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਣ ਉਸ ਦੀ ਗਰਦਣ ਵੱਢੀ ਗਈ ਤੇ ਲੜਕੇ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿਖੇ ਲਿਜਾਇਆ ਗਿਆ ਹੈ ਜਿਥੇ ਉਹ ਦਮ ਤੋੜ ਗਿਆ। ਉਧਰ ਲੜਕੀ ਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਸਾਡਾ ਪਰਵਾਰ ਡੰਗਰਾ ਦਾ ਵਪਾਰ ਕਰਦਾ ਹੈ ਤੇ ਸੜਕ 'ਤੇ ਘਰ ਹੋਣ ਕਾਰਨ ਡੰਗਰ ਵੀ ਸੜਕ ਕਿਨਾਰੇ ਬੰਨ੍ਹੇ ਹੁੰਦੇ ਹਨ ਤੇ ਲੜਕੀ ਬਾਹਰ ਡੰਗਰਾ ਨੂੰ ਦੇਖਣ ਗਈ ਸੀ ਕਿ ਸੜਕ ਦੇ ਕੰਢੇ ਹੀ ਕੁਝ ਲੜਕਿਆਂ ਨੇ ਉਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ।

ਮੌਕੇ 'ਤੇ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਕਤਲਾਂ ਦਾ ਕਾਰਨ ਲੜਕੇ-ਲੜਕੀ ਦੇ ਆਪਸ ਵਿਚ ਪ੍ਰੇਮ ਸਬੰਧ ਹਨ। ਇਸ ਮੌਕੇ ਡੀ. ਐੱਸ. ਪੀ. ਮਜੀਠਾ ਰਵਿੰਦਰ ਸਿੰਘ, ਐੱਸ. ਐੱਚ. ਓ. ਹਰਕੀਰਤ ਸਿੰਘ ਨੇ ਇਤਲਾਹ ਮਿਲਦਿਆਂ ਹੀ ਸਮੇਤ ਪੁਲਸ ਪਾਰਟੀ ਮੌਕੇ 'ਤੇ ਪੁੱਜ ਕੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਲੜਕੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਕਤਲਾ ਸਬੰਧੀ ਡੀ. ਐੱਸ. ਪੀ. ਰਵਿੰਦਰ ਸਿੰਘ ਨੇ ਕਿਹਾ ਕਿ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਕਤਲ ਕਰਨ ਵਾਲੇ ਵਿਅਕਤੀਆਂ ਦਾ ਬਹੁਤ ਜਲਦੀ ਪੁਲਸ ਦੀ ਗ੍ਰਿਫਤ ਵਿਚ ਹੋਣਗੇ।


Gurminder Singh

Content Editor

Related News