ਫਿਰ ਸ਼ਰਮਸਾਰ ਹੋਈ ਇਨਸਾਨੀਅਤ, 13 ਸਾਲਾ ਕੁੜੀ ਨੇ ਪੁਲਸ ਸਾਹਮਣੇ ਖੋਲ੍ਹੀ ਮਾਂ ਤੇ ਭਰਾ ਦੀ ਗੰਦੀ ਕਰਤੂਤ

Monday, Sep 07, 2020 - 08:39 PM (IST)

ਫਿਰ ਸ਼ਰਮਸਾਰ ਹੋਈ ਇਨਸਾਨੀਅਤ, 13 ਸਾਲਾ ਕੁੜੀ ਨੇ ਪੁਲਸ ਸਾਹਮਣੇ ਖੋਲ੍ਹੀ ਮਾਂ ਤੇ ਭਰਾ ਦੀ ਗੰਦੀ ਕਰਤੂਤ

ਫਤਿਆਬਾਦ (ਕੰਵਲ) : ਨੇੜਲੇ ਪਿੰਡ ਭਰੋਵਾਲ ਵਿਖੇ ਇਨਸਾਨੀਅਤ ਨੂੰ ਸ਼ਰਮਸਾਰ ਕਰਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਇਕ ਪੀੜਤ ਕੁੜੀ ਵਲੋਂ ਆਪਣੇ ਚਾਚਾ-ਚਾਚੀ ਸਮੇਤ ਫਤਿਆਬਾਦ ਪੁਲਸ ਚੌਕੀ ਨੂੰ ਆਪਣੇ ਤਾਏ ਦੇ ਪੁੱਤ (ਭਰਾ) ਖ਼ਿਲਾਫ਼ ਕਥਿਤ ਤੌਰ 'ਤੇ ਨਾਜਾਇਜ਼ ਸਬੰਧ ਬਣਾਉਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਇਸ ਸਾਰੇ ਮਾਮਲੇ ਦੀ ਤਫਤੀਸ਼ ਕਰ ਰਹੇ ਏ. ਐੱਸ. ਆਈ. ਅਮਰਬੀਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਥੋਂ ਦੇ ਇਕ ਪਿੰਡ ਦੀ 13 ਸਾਲਾ ਮਾਸੂਮ ਕੁੜੀ ਨੇ ਆਪਣੇ ਚਾਚਾ-ਚਾਚੀ ਸਣੇ ਦਿੱਤੀ ਦਰਖਾਸਤ 'ਚ ਲਿਖਿਆ ਕਿ 3 ਸਾਲ ਪਹਿਲਾਂ ਮੇਰੇ ਪਿਤਾ ਦੀ ਮੌਤ ਹੋ ਗਈ ਸੀ ਅਤੇ ਅਸੀਂ ਦੋਵੇਂ ਮਾਵਾਂ ਧੀਆਂ ਆਪਣੇ ਤਾਏ ਦੇ ਘਰ ਰਹਿ ਰਹੀਆਂ ਸੀ ਕਿ ਮੇਰੀ ਮਾਂ ਦੇ ਮੇਰੇ ਤਾਏ ਦੇ ਮੁੰਡੇ (ਭਰਾ) ਨਾਲ ਨਾਜਾਇਜ਼ ਸਬੰਧ ਬਣ ਗਏ ਅਤੇ ਫਿਰ ਮੇਰੀ ਮਾਂ ਦੀ ਸਲਾਹ ਨਾਲ ਤਾਏ ਦਾ ਮੁੰਡਾ (ਭਰਾ) ਵੀ ਮੇਰੇ ਨਾਲ ਨਾਜਾਇਜ਼ ਸਬੰਧ ਬਣਾਉਂਦਾ ਰਿਹਾ।

ਇਹ ਵੀ ਪੜ੍ਹੋ :  ਇਕ ਹੋਰ ਦੇਹ ਵਪਾਰ ਦਾ ਧੰਦਾ ਹੋਇਆ ਬੇਨਕਾਬ, ਰੰਗੇ ਹੱਥੀਂ ਫੜੀਆਂ ਗਈਆਂ ਜਨਾਨੀਆਂ 

ਪੀੜਤਾ ਨੇ ਦੱਸਿਆ ਕਿ ਇਸ ਬਾਰੇ ਕਿਸੇ ਨੂੰ ਦੱਸਣ 'ਤੇ ਉਹ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਰਿਹਾ ਪਰ ਮੈਂ ਅਖੀਰ ਇਸ ਸਭ ਤੋਂ ਦੁਖੀ ਹੋ ਕੇ ਇਹ ਸਾਰੀ ਕਹਾਣੀ ਆਪਣੀ ਚਾਚੀ ਨੂੰ ਦੱਸ ਦਿੱਤੀ । ਏ. ਐੱਸ. ਆਈ. ਅਮਰਬੀਰ ਸਿੰਘ ਨੇ ਦੱਸਿਆ ਕਿ ਪੀੜਤਾ ਦੀ ਸ਼ਿਕਾਇਤ 'ਤੇ ਇਸ ਸਾਰੇ ਮਾਮਲੇ ਦੀ ਬਾਰੀਕੀ ਨਾਲ ਤਫਤੀਸ਼ ਕੀਤੀ ਜਾ ਰਹੀ ਹੈ, ਜੋ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ :  ਕਰਫਿਊ ਦੌਰਾਨ ਬਠਿੰਡਾ 'ਚ ਵੱਡੀ ਵਾਰਦਾਤ, ਗੋਲ਼ੀਆਂ ਮਾਰ ਕੇ ਅਕਾਲੀ ਨੇਤਾ ਦਾ ਕਤਲ (ਤਸਵੀਰਾਂ)


author

Gurminder Singh

Content Editor

Related News