ਫਿਰੋਜ਼ਪੁਰ ਛਾਉਣੀ ''ਚ ਰਿਵਾਲਵਰ ਦੀ ਨੋਕ ''ਤੇ ਲੜਕੀ ਅਗਵਾ ਕਰਨ ਦੀ ਕੋਸ਼ਿਸ਼
Wednesday, Jan 31, 2018 - 05:03 PM (IST)
ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਛਾਉਣੀ ਦੀ ਝੋਕ ਰੋਡ 'ਤੇ ਬੀਤੀ ਦੁਪਹਿਰ ਇਕ ਅਣਪਛਾਤੇ ਕਾਰ ਚਾਲਕ ਨੇ ਜ਼ਬਰਦਸਤੀ ਇਕ ਲੜਕੀ ਨੂੰ ਰਿਵਾਲਵਰ ਦਿਖਾ ਕੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਲੜਕੀ ਵੱਲੋਂ ਰੌਲਾ ਪਾਉਣ 'ਤੇ ਉਹ ਕਾਰ ਭਜਾ ਕੇ ਲੈ ਗਿਆ। ਲੜਕੀ ਵੱਲੋਂ ਇਸ ਘਟਨਾ ਸਬੰਧੀ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਗਈ ਅਤੇ ਪੁਲਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਥਾਣਾ ਫਿਰੋਜ਼ਪੁਰ ਛਾਉਣੀ ਦੇ ਏ.ਐਸ.ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਵਨੀਤਾ ਪੁੱਤਰੀ ਜਨਕ ਵਾਸੀ ਕੁਆਟਰ ਮਾਲ ਰੋਡ ਫਿਰੋਜ਼ਪੁਰ ਕੈਂਟ ਨੇ ਦੱਸਿਆ ਕਿ ਉਹ ਛਾਉਣੀ ਦੇ ਜਰਨੈਲ ਹਸਪਤਾਲ ਵਿਚ ਨੌਕਰੀ ਕਰਦੀ ਹੈ ਅਤੇ ਬੀਤੀ ਦੁਪਹਿਰ ਜਦ ਉਹ ਡਿਊਟੀ ਕਰਕੇ ਆਪਣੇ ਘਰ ਜਾ ਰਹੀ ਸੀ ਤਾਂ ਇਕ ਅਣਪਛਾਤੇ ਕਾਰ ਚਾਲਕ ਨੇ ਉਸਨੂੰ ਰਿਵਾਲਵਰ ਦਿਖਾ ਕੇ ਜ਼ਬਰਦਸਤੀ ਕਾਰ ਵਿਚ ਬੈਠਣ ਲਈ ਮਜਬੂਰ ਕੀਤਾ ਅਤੇ ਜਦ ਉਸਨੇ ਰੌਲਾ ਪਾਇਆ ਤੇ ਲੋਕਾਂ ਨੂੰ ਬੁਲਾਇਆ ਤਾਂ ਕਾਰ ਚਾਲਕ ਫਰਾਰ ਹੋ ਗਿਆ।
