ਜਨਮ ਦਿਨ ਦੀਆਂ ਤਿਆਰੀਆਂ ''ਚ ਛਾਇਆ ਮਾਤਮ, ਨੌਜਵਾਨ ਲੜਕੀ ਦੀ ਮੌਤ
Saturday, Jul 14, 2018 - 03:16 PM (IST)

ਮੋਗਾ (ਗੋਪੀ ਰਾਊਕੇ, ਵਿਪਨ) : ਮੋਗਾ ਦੇ ਅਕਾਲਸਰ ਰੋਡ 'ਤੇ ਬੰਦ ਫਾਟਕ ਨੂੰ ਪਾਰ ਕਰਦਿਆਂ ਟ੍ਰੇਨ ਹੇਠਾਂ ਆਉਣ ਕਾਰਨ 21 ਸਾਲਾ ਲੜਕੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਲੜਕੀ ਦੇ ਭਾਣਜੇ ਦਾ ਜਨਮ ਦਿਨ ਸੀ ਅਤੇ ਉਹ ਆਪਣੀ ਭੈਣ ਨਾਲ ਕੱਪੜੇ ਲੈਣ ਜਾ ਰਹੀ ਸੀ। ਇਸ ਦੌਰਾਨ ਅਕਾਲਸਰ ਰੋਡ 'ਤੇ ਬੰਟ ਫਾਟਕ ਨੂੰ ਜਦੋਂ ਉਕਤ ਲੜਕੀ ਪਾਰ ਕਰਨ ਲੱਗੀ ਤਾਂ ਅਚਾਨਕ ਦੂਸਰੇ ਪਾਸੇ ਵੀ ਟ੍ਰੇਨ ਆ ਗਈ ਅਤੇ ਉਸ ਦੀ ਟ੍ਰੇਨ ਹੇਠਾਂ ਆਉਣ ਕਾਰਨ ਦਰਦਨਾਕ ਮੌਤ ਹੋ ਗਈ।