ਜਾਣੋ ਰਾਜਾ ਵੰੜਿਗ ਦੇ ਸਾਲੇ ਦੀ ਵਾਇਰਲ ਵੀਡੀਓ ਦਾ ਅਸਲ ਸੱਚ
Thursday, Aug 29, 2019 - 12:25 PM (IST)
ਗਿੱਦੜਬਾਹਾ (ਸੰਧਿਆ) - ਗਿੱਦੜਬਾਹਾ ਦੇ ਵਿਧਾਇਕ ਰਾਜਾ ਵੰੜਿਗ ਦੇ ਸਾਲੇ ਡੰਪੀ ਵਿਨਾਇਕ ਦੇ ਨਾਂ ’ਤੇ ਵੀਡੀਓ ਵਾਇਰਲ ਦੇ ਮਾਮਲੇ ਦੀ ਜਾਂਚ ਕਰ ਰਹੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਸ ਨੇ ਵੀਡੀਓ ਵਾਇਰਲ ਕਰਨ ਵਾਲੇ ਮੁਲਜ਼ਮਾਂ ਖਿਲਾਫ ਐੱਫ.ਆਈ.ਆਰ ਦਰਜ ਕਰ ਦਿੱਤੀ ਹੈ। ਦੱਸ ਦੇਈਏ ਬੀਤੇ ਦਿਨੀਂ ਅਣਪਛਾਤੇ ਵਿਅਕਤੀਆਂ ਨੇ ਵਿਧਾਇਕ ਦੇ ਸਾਲੇ ਦੇ ਨਾਂ ’ਤੇ ਫੇਸਬੁੱਕ ’ਤੇ ਇਤਰਾਜਯੋਗ ਵੀਡੀਓ ਵਾਇਰਲ ਕਰ ਦਿੱਤੀ ਸੀ, ਜੋ ਇਸ ਸਮੇਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਵਾਇਰਲ ਵੀਡੀਓ ਦਾ ਪਤਾ ਲੱਗਣ ’ਤੇ ਵਿਨਾਇਕ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਕੁਝ ਵਿਅਕਤੀਆਂ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਕੀਤੀ ਹੈ, ਜਿਸ ’ਚ ਮੁੰਡਾ ਅਤੇ ਕੁੜੀ ਇਤਰਾਜਯੋਗ ਹਰਕਤਾਂ ਕਰ ਰਹੇ ਹਨ। ਵਾਇਰਲ ਹੋ ਰਹੀ ਇਸ ਵੀਡੀਓ ’ਚ ਉਸ ਦਾ ਨਾਂ ਤੇ ਉਸ ਦੇ ਜੀਜਾ ਰਾਜਾ ਵੜਿੰਗ, ਜੋ ਗਿੱਦੜਬਾਹਾ ਦੇ ਵਿਧਾਇਕ ਹਨ, ਦਾ ਨਾਂ ਜੋੜ ਦਿੱਤਾ ਗਿਆ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਵਿਨਾਇਕ ਨੇ ਦੱਸਿਆ ਕਿ ਵਾਇਰਲ ਹੋ ਰਹੀ ਵੀਡੀਓ ’ਚ ਉਹ ਨਹੀਂ, ਸਗੋਂ ਉਸ ਦੇ ਚਿਹਰੇ ਵਾਲਾ ਕੋਈ ਹੋਰ ਵਿਅਕਤੀ ਹੈ। ਵਿਨਾਇਕ ਨੇ ਜਦੋਂ ਆਪ ਇਸ ਮਾਮਲੇ ਦੀ ਜਾਂਚ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਇਹ ਵੀਡੀਓ ਨਛੱਤਰ ਸਿੰਘ ਵਾਸੀ ਤਰਨਤਾਰਨ ਅਤੇ ਅਨੂਪ ਕੁਲਾਰ ਬਠਿੰਡਾ ਨੇ ਵਾਇਰਲ ਕੀਤੀ ਹੈ, ਜਿਸ ਤੋਂ ਬਾਅਦ ਉਕਤ ਵਿਅਕਤੀਆਂ ਸਣੇ 9 ਲੋਕਾਂ ਖਿਲਾਫ ਪਰਚਾ ਦਰਜ ਕੀਤਾ ਗਿਆ।