ਨਰਿੰਦਰ ਮੋਦੀ ਦੇ ਜਨਮ ਦਿਨ 'ਤੇ ਪ੍ਰਕਾਸ਼ ਸਿੰਘ ਬਾਦਲ ਨੇ ਕੱਟਿਆ ਕੇਕ (ਵੀਡੀਓ)

Tuesday, Sep 17, 2019 - 11:06 AM (IST)

ਗਿੱਦੜਬਾਹਾ (ਚਾਵਲਾ, ਕੁਲਦੀਪ ਰਿਣੀ ) - ਦੇਸ਼ ਹਿੱਤ ਲਈ ਮੋਦੀ ਹੁਣ ਤੱਕ ਦੇ ਸਭ ਤੋਂ ਵਧੀਆ ਪ੍ਰਧਾਨ ਮੰਤਰੀ ਹਨ ਅਤੇ ਭਵਿੱਖ 'ਚ ਅਜਿਹਾ ਪ੍ਰਧਾਨ ਮੰਤਰੀ ਮਿਲਣਾ ਅਸਭੰਵ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਥਾਨਕ ਸ਼ਹਿਰ ਦਾ ਦੌਰਾ ਕਰਨ ਉਪਰੰਤ ਕੀਤਾ। ਜਾਣਕਾਰੀ ਅਨੁਸਾਰ ਗਿੱਦੜਬਾਹਾ ਸ਼ਹਿਰ ਵਿਖੇ ਦੌਰੇ ਦੌਰਾਨ ਬਾਦਲ ਨੇ ਗੋਗੀ ਜੈਨ ਦੇ ਘਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 69ਵੇਂ ਜਨਮ ਦਿਨ ਦਾ ਕੇਕ ਕੱਟਦੇ ਹੋਏ ਉਨ੍ਹਾਂ ਨੂੰ ਲੱਖ-ਲੱਖ ਵਧਾਈਆਂ ਦਿੱਤੀ ਹਨ। ਪੱਤਰਕਾਰਾਂ ਨਾਲ ਗਲੱਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੋਦੀ ਜੀ ਦੇਸ਼ ਦੇ ਮਹਾਨ ਆਗੂ ਹਨ, ਜਿਨ੍ਹਾਂ ਦੀ ਅਗਵਾਈ ਸਦਕਾ ਦੇਸ਼ ਹਰ ਪੱਖ ਤੋਂ ਤਰੱਕੀ ਕਰ ਰਿਹਾ ਹੈ। ਮੋਦੀ ਜੀ ਨੇ ਦੇਸ਼ ਦੇ ਲਈ ਜੋ ਵੀ ਕੀਤਾ ਸਭ ਲਾਜਵਾਬ ਹੈ, ਜਿਸ ਦੀ ਕੋਈ ਰੀਸ ਨਹੀਂ ਕਰ ਸਕਦਾ।

ਕੇਂਦਰ ਸਰਕਾਰ ਦੇ 100 ਦਿਨ ਦੇ ਕਾਰਜਕਾਲ ਬਾਰੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ 100 ਦਿਨਾਂ 'ਚ ਮੋਦੀ ਸਰਕਾਰ ਨੇ 5 ਸਾਲਾ ਵਾਲਾ ਕੰਮ ਕਰਕੇ ਵਿਖਾਇਆ ਹੈ ਅਤੇ ਭਵਿੱਖ 'ਚ ਮੋਦੀ ਸਰਕਾਰ ਜਨ ਹਿੱਤ ਤੇ ਦੇਸ਼ ਦੀ ਤਰੱਕੀ ਵਾਲੇ ਕੰਮ ਕਰੇਗੀ। ਇਸ ਮੌਕੇ ਗੁਰਚਰਨ ਸਿੰਘ ਪੀ. ਏ., ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋ, ਗੋਗੀ ਜੈਨ, ਵਿਜੈ ਜੈਨ, ਗੁਰਮੀਤ ਮਾਨ ਐਡਵੋਕੇਟ, ਨੀਲਾ ਮਾਨ ਆਦਿ ਹਾਜ਼ਰ ਸਨ।


author

rajwinder kaur

Content Editor

Related News