ਗਿੱਦੜਬਾਹਾ 'ਚ ਮਾਸੂਮ ਦਾ ਭਰੂਣ ਮਿਲਣ ਕਾਰਨ ਝੁੱਗੀਆਂ 'ਚ ਮਚੀ ਹਾਹਾਕਾਰ

Wednesday, Aug 14, 2019 - 03:11 PM (IST)

ਗਿੱਦੜਬਾਹਾ 'ਚ ਮਾਸੂਮ ਦਾ ਭਰੂਣ ਮਿਲਣ ਕਾਰਨ ਝੁੱਗੀਆਂ 'ਚ ਮਚੀ ਹਾਹਾਕਾਰ

ਗਿੱਦੜਬਾਹਾ (ਸੰਧਿਆ) - ਗਿੱਦੜਬਾਹਾ 'ਚ ਅੱਜ ਸਵੇਰੇ ਨੈਸ਼ਨਲ ਹਾਈਵੇਅ-15 'ਤੇ ਸਥਿਤ ਮਾਰਕੀਟ ਕਮੇਟੀ ਦੇ ਨੇੜੇ ਵਾਲੀਆਂ ਝੁੱਗੀਆਂ ਕੋਲ ਇਕ ਮਾਸੂਮ ਦਾ ਭਰੂਣ ਮਿਲਣ ਨਾਲ ਸਨਸਨੀ ਫੈਲ ਗਈ। ਝੁੱਗੀਆਂ 'ਚ ਰਹਿਣ ਵਾਲੇ ਰਾਜ ਕੁਮਾਰ ਨੇ ਦੱਸਿਆ ਕਿ ਸਵੇਰ ਦੇ ਸਮੇਂ ਇਕ ਕੁੱਤਾ ਮਾਸੂਮ ਦੇ ਭਰੂਣ ਨੂੰ ਚੁੱਕ ਕੇ ਲਿਆ ਰਿਹਾ ਸੀ। ਉਸ ਨੇ ਕਿਸੇ ਤਰ੍ਹਾਂ ਕੁੱਤੇ ਦੇ ਮੂੰਹ 'ਚੋਂ ਭਰੂਣ ਕੱਢ ਕੇ ਬਾਹਰ ਰੱਖ ਦਿੱਤਾ, ਜਿਸ ਨੂੰ ਦੇਖ ਕੇ ਇੰਝ ਲੱਗਦਾ ਸੀ ਕਿ ਕੁੱਤਾ ਜਾਣ-ਬੁੱਝ ਕੇ ਭਰੂਣ ਨੂੰ ਝੁੱਗੀਆਂ ਕੋਲ ਲੈ ਕੇ ਆਇਆ ਸੀ, ਕਿਉਂਕਿ ਉਸ ਨੇ ਆਰਾਮ ਨਾਲ ਭਰੂਣ ਨੂੰ ਉਸ ਦੇ ਹਵਾਲੇ ਕਰ ਦਿੱਤਾ।

PunjabKesari

ਭਰੂਣ ਮਿਲਣ ਦੀ ਸੂਚਨਾ ਮਿਲਣ 'ਤੇ ਇਕੱਠੇ ਹੋਏ ਲੋਕਾਂ ਨੇ ਇਸ ਦੀ ਸੂਚਨਾ ਗਿੱਦੜਬਾਹਾ ਪੁਲਸ ਨੂੰ ਦਿੱਤੀ, ਜਿਸ ਨੇ ਮੌਕੇ 'ਤੇ ਪਹੁੰਚੇ ਕੇ ਭਰੂਣ ਨੂੰ ਕਬਜ਼ੇ 'ਚ ਲੈ ਲਿਆ ਅਤੇ ਗਿੱਦੜਬਾਹਾ ਦੇ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ।


author

rajwinder kaur

Content Editor

Related News