ਜੇ ਮੈਂ ਗ੍ਰਹਿ ਮੰਤਰੀ ਹੁੰਦਾ ਤਾਂ ਸੁਖਬੀਰ ਬਾਦਲ ਜੇਲ੍ਹ ’ਚ ਹੋਣਾ ਸੀ: ਰਾਜਾ ਵੜਿੰਗ

Friday, Feb 05, 2021 - 06:28 PM (IST)

ਜੇ ਮੈਂ ਗ੍ਰਹਿ ਮੰਤਰੀ ਹੁੰਦਾ ਤਾਂ ਸੁਖਬੀਰ ਬਾਦਲ ਜੇਲ੍ਹ ’ਚ ਹੋਣਾ ਸੀ: ਰਾਜਾ ਵੜਿੰਗ

ਗਿੱਦੜਬਾਹਾ (ਚਾਵਲਾ): ਗਿੱਦੜਬਾਹਾ ਵਿਖੇ ਸੁਖਬੀਰ ਬਾਦਲ ਵਲੋਂ ਹਲਕਾ ਵਿਧਾਇਕ ਰਾਜਾ ਵੜਿੰਗ ਤੇ ਅਤੇ ਪ੍ਰਸ਼ਾਸਨ ਤੇ ਗੁੰਡਾਗਰਦੀ ਅਤੇ ਅਕਾਲੀ ਉਮੀਦਵਾਰਾਂ ਦੇ ਕਾਗਜ਼ ਰੱਦ ਕਰਨ ਦੇ ਦੋਸ਼ ਤੋਂ ਬਾਅਦ ਰਾਜਾ ਵੜਿੰਗ ਨੇ ਵੀ ਉਸੇ ਜਗ੍ਹਾ ਤੇ ਪੁੱਜ ਵਿਸ਼ਾਲ ਇੱਕਠ ਨੂੰ ਸੰਬੋਧਿਤ ਕਰਦੇ ਹੋਏ ਸੁਖਬੀਰ ਬਾਦਲ ਨੂੰ ਆੜੇ ਹੱਥੀ ਲਿਆ ਹੈ।

ਇਹ ਵੀ ਪੜ੍ਹੋ: ਕਾਂਗਰਸ ਦੀ ਕਠਪੁੱਤਲੀ ਬਣੇ ਪੁਲਸ ਅਫ਼ਸਰਾਂ ਦਾ ਨਾਂ ਅਕਾਲੀ ਦਲ ਦੀ ਲਾਲ ਡਾਇਰੀ ’ਚ ਹੋਵੇਗਾ ਦਰਜ: ਸੁਖਬੀਰ

ਰਾਜਾ ਵੜਿੰਗ ਨੇ ਅਕਾਲੀ ਦਲ ਦੇ ਉਕਤ ਦੋਸ਼ਾਂ ਨੂੰ ਨਕਾਰਦੇ ਕਿਹਾ ਕਿ ਜਿਨ੍ਹਾਂ ਅਕਾਲੀ ਦਲ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਹੋਏ ਹਨ ਉਹ ਪ੍ਰਸ਼ਾਸਨ ਵਲੋਂ ਕਮੀਆਂ ਪਾਏ ਜਾਣ ਤੇ ਰੱਦ ਹੋਏ ਹਨ ਅਤੇ ਉਨ੍ਹਾਂ ਦਾ ਇਸ ਸੰਬੰਧ ਵਿਚ ਪ੍ਰਸਾਸ਼ਣ ਤੇ ਕੋਈ ਦਬਾਅ ਨਹੀਂ। ਰਾਜਾ ਵੜਿੰਗ ਨੇ ਇਸ ਮੌਕੇ ਕਿਹਾ ਕਿ ਜਲਾਲਾਬਾਦ ਵਿਚ ਸੁਖਬੀਰ ਬਾਦਲ ਵਲੋਂ ਸ਼ਰੇਆਮ ਗੁੰਡਾਗਰਦੀ ਕੀਤੀ ਗਈ ਅਤੇ ਰਾਜਾ ਵੜਿੰਗ ਨੇ ਕਿਹਾ ਕਿ ਜੇ ਮੈਂ ਸੂਬੇ ਦਾ ਗ੍ਰਹਿ ਮੰਤਰੀ ਹੁੰਦਾ ਤਾਂ ਉਸ ਦਿਨ ਸੁਖਬੀਰ ਬਾਦਲ ਜਲਾਲਾਬਾਦ ਤੋਂ ਆਪਣੇ ਪਿੰਡ ਬਾਦਲ ਨਹੀਂ ਸਗੋਂ ਜੇਲ੍ਹ ਵਿਚ ਹੁੰਦਾ।  ਰਾਜਾ ਵੜਿੰਗ ਨੇ ਸੁਖਬੀਰ ਬਾਦਲ ਨੂੰ ਗੁੰਡਾ ਅਤੇ ਅਮਲੀ ਦੱਸਦੇ ਹੋਏ ਕਿਹਾ ਕਿ ਸੁਖਬੀਰ ਬਾਦਲ ਸਥਾਨਕ ਸ਼ਹਿਰ ਵਿਚ ਰੈਲੀ ਕਰਕੇ ਗੁੰਡਾਗਰਦੀ ਵਧਾ ਰਿਹਾ ਹੈ। ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਬਾਕੀ ਰਹਿੰਦੀਆਂ 17 ਸੀਟਾਂ ਵਿਚ ਵੀ ਜਿੱਤ ਪ੍ਰਾਪਤ ਕਰੇਗੀ।

ਇਹ ਵੀ ਪੜ੍ਹੋ:  ਕਿਸਾਨ ਦਿੱਲੀ ਬੈਠੇ ਹੱਕਾਂ ਲਈ, ਤੁਸੀ ਚੌਧਰਾਂ ਭਾਲਦੇ ਹੋ’ ਦੇ ਬੈਨਰ ਹੇਠ ਨੌਜਵਾਨ ਵਲੋਂ ਚੋਣਾਂ ਦਾ ਬਾਈਕਾਟ

ਇਸ ਮੌਕੇ ਰਾਜਾ ਵੜਿੰਗ ਨੇ ਐਲਾਨ ਕੀਤਾ ਕਿ ਉਹ ਅਗਲੀ ਵਾਰ ਫ਼ਿਰ ਹਰਸਿਮਰਤ ਬਾਦਲ ਖਿਲਾਫ ਐੱਮ.ਪੀ. ਚੋਣ ਲੜਣਗੇ ਅਤੇ ਜਿੱਤਣਗੇ। ਇਸ ਮੌਕੇ ਹੋਰਨਾਂ ਤੋ ਇਲਾਵਾ ਚੇਅਰਮੈਨ ਸੂਬਾ ਸਿੰਘ ਭੁੱਟੀਵਾਲਾ, ਰਾਜੇਸ਼ ਗਾਧੀ ਬਿੱਟੂ, ਵਾਈਸ ਚੈਅਰਮੈਨ ਦੀਪਕ ਗਰਗ, ਬਿੰਟਾ ਅਰੋੜਾ,ਬਿੱਟੂ ਡੇਅਰੀ ਵਾਲਾ, ਕੁਲਵੰਤ ਮਾਨ, ਨਰਿੰਦਰ ਭੋਲਾ, ਕਰਮ ਚੰਦ ਝਗੜੂ, ਚੀਕੂ ਮੌਗਾ, ਪੀ ਏ ਸੰਨੀ ਬਰਾੜ, ਰੌਕਸੀ ਬਰਾੜ ਆਦਿ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ:  ਨਵਜੋਤ ਸਿੱਧੂ ਨੇ ਸ਼ਾਇਰਾਨਾ ਅੰਦਾਜ਼ ’ਚ ਕਿਸਾਨ ਵਿਰੋਧੀਆਂ ’ਤੇ ਮੁੜ ਵਿੰਨਿ੍ਹਆ ਨਿਸ਼ਾਨਾ


author

Shyna

Content Editor

Related News