ਕਾਂਗਰਸ ਦੇ ਮੁੜ ਸੱਤਾ ’ਚ ਆਉਣ ’ਤੇ ਲਿਆਵਾਂਗੇ ਜਨਰਲ ਕਾਸਟ ਸਕਾਲਰਸ਼ਿਪ : CM ਚੰਨੀ

Tuesday, Feb 08, 2022 - 10:33 PM (IST)

ਕਾਂਗਰਸ ਦੇ ਮੁੜ ਸੱਤਾ ’ਚ ਆਉਣ ’ਤੇ ਲਿਆਵਾਂਗੇ ਜਨਰਲ ਕਾਸਟ ਸਕਾਲਰਸ਼ਿਪ : CM ਚੰਨੀ

ਜਲੰਧਰ (ਰਾਹੁਲ ਕਾਲਾ)-ਪੰਜਾਬ ਵਿਧਾਨ ਸਭਾ ਚੋਣਾਂ ਦੀ ਤਾਰੀਖ਼ ਜਿਉਂ ਜਿਉਂ ਨੇੜੇ ਆ ਰਹੀ ਹੈ, ਤਿਉਂ ਤਿਉਂ ਸਿਆਸੀ ਪਾਰਟੀਆਂ ਚੋਣ ਪ੍ਰਚਾਰ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਹਨ। ਸਿਆਸੀ ਪਾਰਟੀਆਂ ਨੇ ਚੋਣ ਮਾਹੌਲ ਪੂਰੀ ਤਰ੍ਹਾਂ ਭਖਾਇਆ ਹੋਇਆ ਹੈ। ਇਸ ਦਰਮਿਆਨ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੋਣ ਪ੍ਰਚਾਰ ਲਈ ਜਲੰਧਰ ਪਹੁੰਚੇ ਤੇ ਉਨ੍ਹਾਂ ਨੇ ਵੱਖ-ਵੱਖ ਥਾਵਾਂ ’ਤੇ ਕਾਂਗਰਸੀ ਉਮੀਦਵਾਰਾਂ ਲਈ ਚੋਣ ਪ੍ਰਚਾਰ ਕੀਤਾ। ਇਸੇ ਤਹਿਤ ਜਲੰਧਰ ਸੈਂਟਰਲ ਹਲਕੇ ਵਿਚ ਮੌਜੂੁਦਾ ਵਿਧਾਇਕ ਤੇ ਕਾਂਗਰਸੀ ਉਮੀਦਵਾਰ ਰਜਿੰਦਰ ਬੇਰੀ ਦੇ ਹੱਕ ਵਿਚ ਚੋਣ ਪ੍ਰਚਾਰ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੈਂ ਦੋ ਪੁਆਇੰਟਾਂ ਸਿੱਖਿਆ ਅਤੇ ਸਿਹਤ ’ਤੇ ਜ਼ੋਰ ਦੇਣਾ ਹੈ। ਉਨ੍ਹਾਂ ਕਿਹਾ ਕਿ ਹਰ ਵਰਗ ’ਚ ਮਿਡਲ ਕਲਾਸ ਤੇ ਗ਼ਰੀਬੀ ਹੈ।

ਇਹ ਵੀ ਪੜ੍ਹੋ : CM ਚੰਨੀ ਦੇ ਭਾਣਜੇ ਭੁਪਿੰਦਰ ਹਨੀ ਨੂੰ ਤਿੰਨ ਦਿਨ ਲਈ ED ਦੇ ਰਿਮਾਂਡ ’ਤੇ ਭੇਜਿਆ (ਵੀਡੀਓ)

ਮੁੱਖ ਮੰਤਰੀ ਚੰਨੀ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਦੇ ਮੁੜ ਸੱਤਾ ਵਿਚ ਆਉਣ ’ਤੇ ਅਸੀਂ ਜਨਰਲ ਕਾਸਟ ਸਕਾਲਰਸ਼ਿਪ ਲੈ ਕੇ ਆਵਾਂਗੇ। ਇਸ ਨਾਲ ਜਨਰਲ ਵਰਗ ਦੇ ਵਿਦਿਆਰਥੀਆਂ ਨੂੰ ਲਾਭ ਮਿਲੇਗਾ। ਇਸ ਦੌਰਾਨ ਉਨ੍ਹਾਂ ਆਪਣੇ 111 ਦਿਨਾ ਕਾਰਜਕਾਲ ਦੌਰਾਨ ਕੀਤੇ ਕੰਮਾਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਬਣਨ ’ਤੇ ਰਜਿੰਦਰ ਬੇਰੀ ਨੂੰ ਕੈਬਨਿਟ ’ਚ ਸ਼ਾਮਲ ਕੀਤਾ ਜਾਵੇਗਾ। 

ਇਹ ਵੀ ਪੜ੍ਹੋ : ਕਾਂਗਰਸ ਨੇ ਪੰਜਾਬ ਨੂੰ ਲੁੱਟਿਆ, ਕੇਜਰੀਵਾਲ ਨੇ ਕੋਰੋਨਾ ਕਾਲ ’ਚ ਪੰਜਾਬੀਆਂ ਦਾ ਨਹੀਂ ਪੁੱਛਿਆ ਹਾਲ : ਸੁਖਬੀਰ ਬਾਦਲ


author

Manoj

Content Editor

Related News