ਜੀ. ਐੱਸ. ਪੀ. ਵਿਦਡ੍ਰਾਲ ਕਰਨ ਨਾਲ ਕਈ ਬਰਾਮਦਕਾਰਾਂ ਨੂੰ ਹੋਵੇਗਾ ਫਾਇਦਾ

06/09/2019 3:46:44 PM

ਜਲੰਧਰ (ਨਰੇਸ਼)— ਅਮਰੀਕਾ ਅਤੇ ਭਾਰਤ ਨੂੰ ਦਿੱਤੇ ਗਏ ਜਨਰਲ ਸਿਸਟਮ ਆਫ ਪ੍ਰੈਫਰੈਂਸ ਦੇ ਦਰਜੇ ਨੂੰ ਖਤਮ ਕਰਨ ਤੋਂ ਬਾਅਦ ਭਾਰਤੀ ਬਰਾਮਦਕਾਰਾਂ ਨੂੰ ਹੋਣ ਵਾਲੇ ਸੰਭਾਵੀ ਨੁਕਸਾਨ ਤੋਂ ਬਚਾਉਣ ਲਈ ਵਪਾਰ ਅਤੇ ਉਦਯੋਗ ਮੰਤਰਾਲਾ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਮੰਤਰਾਲਾ ਇੰਜੀਨੀਅਰਿੰਗ ਐਕਸਪੋਰਟ ਪ੍ਰੋਮੋਸ਼ਨਲ ਕੌਂਸਲ ਦੇ ਜ਼ਰੀਏ ਐਕਸਪੋਰਟਰਾਂ ਨੂੰ ਉਨ੍ਹਾਂ ਉਤਪਾਦਾਂ ਬਾਰੇ (ਈ. ਈ. ਪੀ. ਸੀ) ਬਾਰੇ ਜਾਗਰੂਕ ਕਰ ਰਿਹਾ ਹੈ, ਜੋ ਉਤਪਾਦ ਭਾਰਤ ਆਸਾਨੀ ਨਾਲ ਅਮਰੀਕਾ ਭੇਜਿਆ ਜਾ ਸਕਦਾ ਹੈ ਕਿਉਂਕਿ ਅਮਰੀਕਾ 'ਚੋਂ ਉਤਪਾਦ ਚੀਨ ਦੇ ਮੁਕਾਬਲੇ ਸਸਤੇ ਪੈਣਗੇ। ਈ. ਈ. ਪੀ. ਸੀ. ਨੇ ਅਜਿਹੇ ਉਤਪਾਦਾਂ ਦੀ ਸੂਚੀ ਤਿਆਰ ਕੀਤੀ ਹੈ, ਜਿਨ੍ਹਾਂ 'ਤੇ ਜੀ. ਐੱਸ. ਪੀ. ਦੇ ਹਟਣ ਦਾ ਕੋਈ ਪ੍ਰਭਾਵ ਨਹੀਂ ਪਵੇਗਾ ਸਗੋਂ ਇਹ ਉਤਪਾਦ ਅਮਰੀਕਾ 'ਚ ਚੀਨ ਦੇ ਮੁਕਾਬਲੇ ਸਸਤੇ ਪੈਣਗੇ। 

ਯੂਰਪ ਅਤੇ ਮਿਡਲ ਈਸਟ 'ਚ ਖੋਜੇ ਜਾਣਗੇ ਮੌਕੇ 
ਵਪਾਰ ਅਤੇ ਉਦਯੋਗ ਮੰਤਰਾਲਾ ਨੇ ਇਸ ਵਿੱਤ ਸਾਲ ਲਈ ਵਿਦੇਸ਼ਾਂ 'ਚ ਲੱਗਣ ਵਾਲੀ ਐਗਜ਼ੀਬਿਸ਼ਨ ਲਈ ਮਿਡਲ ਈਸਟ ਅਤੇ ਯੂਰਪ 'ਤੇ ਫੋਕਸ ਕੀਤਾ ਹੈ। ਮੰਤਰਾਲਾ ਨੇ ਈ.ਈ.ਪੀ.ਸੀ. ਦੀ ਮਦਦ ਨਾਲ ਵਿਦੇਸ਼ਾਂ 'ਚ ਲੱਗਣ ਵਾਲੀ 27 ਅਜਿਹੀਆਂ ਐਗਜ਼ੀਬਿਸ਼ਨ ਦੀ ਸੂਚੀ ਤਿਆਰ ਕੀਤੀ ਹੈ, ਜਿਸ 'ਚ ਜਾ ਕੇ ਭਾਰਤੀ ਐਕਸਪੋਰਟਜ਼ ਆਪਣੇ ਇੰਜੀਨੀਅਰ ਉਤਪਾਦ ਪ੍ਰਦਰਸ਼ਿਤ ਕਰ ਸਕਦੇ ਹਨ ਜਾਂ ਆਪਣੇ ਉਤਪਾਦਾਂ ਲਈ ਗਾਹਕ ਲੱਭ ਸਕਦੇ ਹਨ। ਇਨ੍ਹਾਂ 27 ਐਗਜ਼ੀਬਿਸ਼ਨ 'ਚੋਂ ਸਿਰਫ ਇਕ ਐਗਜ਼ੀਬਿਸ਼ਨ ਲਈ ਬਰਾਮਦਕਾਰਾਂ ਨੂੰ ਖੁਦ ਖਰਚ ਕਰਨਾ ਹੋਵੇਗਾ ਜਦਕਿ ਹੋਰਾਂ 'ਚ ਸਰਕਾਰ ਹਵਾਈ ਯਾਤਰਾ ਤੋਂ ਇਲਾਵਾ ਰਹਿਣ ਅਤੇ ਖਾਣ ਲਈ ਸਬਸਿਡੀ ਦੇ ਰਹੀ ਹੈ। 

ਕਜ਼ਾਕਿਸਤਾਨ ਅਤੇ ਵਿਅਤਮਾਨ ਦੀ ਪ੍ਰਦਰਸ਼ਨੀ ਬਾਰੇ ਕੀਤਾ ਜਾਗਰੂਕ 
ਸ਼ੁੱਕਰਵਾਰ ਨੂੰ ਈ. ਈ. ਪੀ. ਸੀ. ਨੇ ਜਲੰਧਰ ਅਤੇ ਲੁਧਿਆਣਾ ਦੇ ਬਰਾਮਦਕਾਰਾਂ ਨੂੰ 4 ਤੋਂ 6 ਸਤੰਬਰ ਤੱਕ ਕਜ਼ਾਕਿਸਤਾਨ ਦੇ ਅਲਮਾਟੀ 'ਚ ਰਹਿਣ ਵਾਲੀ ਕਾਜ਼ਬਿਲਡ-2019 ਅਤੇ ਐਕਵਾਥਰਮ-2019 ਪ੍ਰਦਰਸ਼ਨੀ ਦੇ ਇਲਾਵਾ ਵਿਅਤਮਾਨ ਦੇ ਹੋ ਚੀ ਮਿਨ ਸ਼ਹਿਰ 'ਚ 10 ਤੋਂ 12 ਅਕਤੂਬਰ ਤੱਕ ਹੋਣ ਵਾਲੀ ਮੈਟਲੈਕਸ ਪ੍ਰਦਰਸ਼ਨੀ ਦੇ ਪ੍ਰਤੀ ਵੀ ਬਰਾਮਦਕਾਰਾਂ ਨੂੰ ਜਾਗਰੂਕ ਕੀਤਾ ਅਤੇ ਉਨ੍ਹਾਂ ਨੂੰ ਪ੍ਰਦਰਸ਼ਨੀ ਤੋਂ ਹੋਣ ਵਾਲੇ ਫਾਇਦੇ, ਉਨ੍ਹਾਂ 'ਤੇ ਹੋਣ ਵਾਲੇ ਖਰਚ ਅਤੇ ਸਰਕਾਰੀ ਸਹੂਲਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। 
ਹਾਲਾਂਕਿ ਅਮਰੀਕਾ ਵੱਲੋਂ ਜੀ. ਐੱਸ. ਪੀ. ਵਿਦਡ੍ਰਾਲ ਕਰਨ ਦਾ ਭਾਰਤੀ ਬਰਾਮਦਕਾਰਾਂ ਨੂੰ ਨੁਕਸਾਨ ਹੋਵੇਗਾ ਪਰ ਇਸ ਨੁਕਸਾਨ 'ਚ ਵੀ ਸਾਡੇ ਲਈ ਮੌਕਾ ਲੁਕਿਆ ਹੋਇਆ ਹੈ। ਜ਼ਰੂਰਤ ਉਸ ਮੌਕੇ ਨੂੰ ਦੇਖਦੇ ਹੋਏ ਸਮੇਂ 'ਤੇ ਇਸ 'ਤੇ ਐਕਸ਼ਨ ਲੈ ਕੇ ਆਪਣਾ ਕਾਰੋਬਾਰ ਅਤੇ ਅਮਰੀਕਾ ਨੂੰ ਬਰਾਮਦ ਵਧਾਉਣ ਦੀ ਹੈ। ਮੰਤਰਾਲਾ ਅਜਿਹੇ ਉਤਪਾਦਾਂ ਦੀ ਸੂਚੀ ਬਰਾਮਦਕਾਰਾਂ ਨੂੰ ਭੇਜ ਰਿਹਾ ਹੈ, ਜੋ ਜੀ. ਐੱਸ. ਪੀ. ਹਟਣ ਤੋਂ ਬਾਅਦ ਵੀ ਅਮਰੀਕਾ 'ਚ ਭੇਜੇ ਜਾ ਸਕਦੇ ਹਨ। ਇਹ ਸੂਚੀ ਪ੍ਰੋਡੈਕਟ ਦੇ ਐੱਚ. ਐੱਸ. ਐੱਨ. ਕੋਡ ਅਤੇ ਭਾਰਤ ਤੋਂ ਬਰਾਮਦ ਕੀਤੇ ਜਾ ਰਹੇ ਉਤਪਾਦ ਦੀ ਪੂਰੀ ਜਾਣਕਾਰੀ ਦੇ ਨਾਲ-ਨਾਲ ਅਮਰੀਕਾ 'ਚ ਉਸ ਉਤਪਾਦ ਦੀ ਕਿੰਨੀ ਮੰਗ ਹੈ, ਇਹ ਵੀ ਦੱਸਿਆ ਜਾ ਰਿਹਾ ਹੈ।-ਰਿਜ਼ਨਲ ਡਾਇਰੈਕਟਰ ਨਾਰਥ ਵਿਜ਼ਨ ਈ. ਈ. ਪੀ. ਸੀ.


shivani attri

Content Editor

Related News