ਅੰਮ੍ਰਿਤਸਰ 'ਚ 2 ਮੁੰਡਿਆਂ ਦਾ ਵਿਆਹ ਮੁੜ ਚਰਚਾ 'ਚ, ਜੈਂਡਰ ਬਦਲ ਰਵੀ ਤੋਂ ਬਣਿਆ ਸੀ 'ਰੀਆ ਜੱਟੀ'

Tuesday, Jan 31, 2023 - 03:29 PM (IST)

ਅੰਮ੍ਰਿਤਸਰ 'ਚ 2 ਮੁੰਡਿਆਂ ਦਾ ਵਿਆਹ ਮੁੜ ਚਰਚਾ 'ਚ, ਜੈਂਡਰ ਬਦਲ ਰਵੀ ਤੋਂ ਬਣਿਆ ਸੀ 'ਰੀਆ ਜੱਟੀ'

ਅੰਮ੍ਰਿਤਸਰ (ਬਿਊਰੋ): ਕਹਿੰਦੇ ਨੇ ਪਿਆਰ ਦੀ ਖ਼ਾਤਿਰ ਲੋਕ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੋ ਜਾਂਦੇ ਹਨ ਪਰ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ 'ਚ ਪਿਆਰ ਖ਼ਾਤਿਰ ਮੁੰਡਾ ਆਪਣਾ ਜੈਂਡਰ ਚੇਂਜ ਕਰਵਾ ਕੇ ਕੁੜੀ ਬਣੀ ਹੈ। ਇਹ ਮਾਮਲਾ ਅਜੀਬ ਲਗਦਾ ਹੈ ਪਰ ਇਹ ਬਿਲਕੁੱਲ ਸੱਚ ਹੈ। ਇਹ ਮਾਮਲਾ ਅੰਮ੍ਰਿਤਸਰ ਦਾ ਹੈ, ਜਿੱਥੇ ਕਿ ਦੋ ਮੁੰਡਿਆਂ ਨੂੰ ਅਰਜੁਨ ਅਤੇ ਰਵੀ ਨੂੰ ਆਪਸ 'ਚ ਪਿਆਰ ਹੋ ਜਾਂਦਾ ਹੈ। ਜਿਸ ਤੋਂ ਬਾਅਦ ਇਕ ਮੁੰਡਾ ਰਵੀ ਆਪਣਾ ਜੈਂਡਰ ਬਦਲਵਾ ਕੇ ਕੁੜੀ ਰੀਆ ਜੱਟੀ ਬਣ ਜਾਂਦਾ ਹੈ। ਸਮਾਜ ਨੇ ਉਨ੍ਹਾਂ ਦੋਵਾਂ ਨੂੰ ਅਪਣਾਉਣ ਤੋਂ ਇਨਕਾਰ ਕਰ ਦਿੱਤਾ ਹੈ। 

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਈ-ਰਿਕਸ਼ਾ ਚਾਲਕ ਦੀ ਗੁੰਡਾਗਰਦੀ, ਕਈ ਵਾਹਨਾਂ ਨੂੰ ਟੱਕਰ ਮਾਰ ਹੋਇਆ ਫ਼ਰਾਰ

11 ਮਹੀਨੇ ਤੱਕ ਲੜਾਈ ਦੇ ਬਾਅਦ ਦੋਵਾਂ ਪਤੀ-ਪਤਨੀ 'ਚ ਸੁਲ੍ਹਾ ਹੁੰਦੀ ਹੈ। ਹੁਣ ਰੀਆ ਜੱਟੀ ਤੇ ਪਤੀ ਅਰਜੁਨ ਨੇ ਇਕ ਬੱਚੀ ਨੂੰ ਗੋਦ ਲਿਆ ਹੈ। ਜਿਸ ਦਾ ਨਾਮ ਉਨ੍ਹਾਂ ਨੇ ਅਨੰਨਿਆ ਰੱਖਿਆ ਹੈ। ਅਰਜੁਨ ਦੇ ਕੁਝ ਰਿਸ਼ਤੇਦਾਰ ਅਜੇ ਵੀ ਦੋਵਾਂ ਨੂੰ ਪਰੇਸ਼ਾਨ ਕਰਦੇ ਹਨ, ਜਿਸ ਦੀ ਦੋਵਾਂ ਵੱਲੋਂ ਪੁਲਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਜਲੰਧਰ 'ਚ ਨੌਕਰੀ ਕਰਨ ਵਾਲੇ ਰਵੀ ਨੂੰ ਤਿੰਨ ਸਾਲ ਪਹਿਲਾਂ ਅਰਜੁਨ ਨਾਮਕ ਨੌਜਵਾਨ ਸੰਪਰਕ ਆਇਆ ਸੀ। ਇਸ ਦੌਰਾਨ ਦੋਵਾਂ 'ਚ ਪਿਆਰ ਹੋ ਗਿਆ ਅਤੇ ਦੋਵਾਂ 'ਚ ਸਬੰਧ ਵੀ ਬਣੇ ਸੀ। ਇਹ ਸਭ ਤੋਂ ਬਾਅਦ ਰਵੀ ਨੇ ਆਪਣਾ ਲਿੰਗ ਬਦਲਵਾ ਲਿਆ ਅਤੇ ਅਰਜੁਨ ਲਈ ਰੀਆ ਜੱਟੀ ਬਣ ਗਿਆ ਤਾਂ ਜੋ ਉਨ੍ਹਾਂ ਨੂੰ ਸਮਾਜ 'ਚ ਰਹਿਣ ਦੀ ਕੋਈ ਦਿੱਕਤ ਨਾ ਆਵੇ ਪਰ ਅਰਜੁਨ ਨੇ ਰੀਆ ਜੱਟੀ ਨੂੰ ਅਪਣਾਉਣ ਤੋਂ ਇਨਕਾਰ ਕੀਤਾ ਸੀ, ਜਿਸ ਕਰਕੇ ਰੀਆ ਜੱਟੀ ਵੱਲੋਂ ਧੋਖਾਧੜੀ ਦੀਆਂ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਸਨ।

ਇਹ ਵੀ ਪੜ੍ਹੋ- ਭੂਆ-ਫੁੱਫੜ ਦੀ ਦਰਿੰਦਗੀ, ਮਾਸੂਮ ਭਤੀਜੇ ਦੇ ਕੁੱਟ-ਕੱਟ ਪਾਈਆਂ ਲਾਸਾਂ, ਔਖੇ ਵੇਲੇ ਚੌਂਕੀਦਾਰ ਨੇ 'ਫੜੀ ਬਾਂਹ'

ਹੁਣ 11 ਮਹੀਨੇ ਬਾਅਦ ਰੀਆ ਜੱਟੀ ਅਤੇ ਅਰਜੁਨ ਦੀ ਲੜਾਈ ਖ਼ਤਮ ਹੋ ਚੁੱਕੀ ਹੈ। ਅਰਜੁਨ ਨੇ ਰੀਆ ਜੱਟੀ ਨੂੰ ਅਪਣਾ ਲਿਆ ਅਤੇ ਉਨ੍ਹਾਂ ਵੱਲੋਂ ਇਕ ਛੋਟੀ ਬੱਚੀ ਨੂੰ ਵੀ ਗੋਦ ਲੈ ਲਿਆ ਗਿਆ ਹੈ, ਜਿਸ ਦਾ ਨਾਮ ਅਨੰਨਿਆ ਰੱਖਿਆ ਹੈ। ਰੀਆ ਜੱਟੀ ਨੇ ਦੱਸਿਆ ਕਿ ਉਨ੍ਹਾਂ ਦੀ ਭੂਆ ਅਤੇ ਹੋਰ ਰਿਸ਼ਤੇਦਾਰ ਅਕਸਰ ਹੀ ਉਸ ਨੂੰ ਤਾਨੇ ਮਿਹਣੇ ਮਾਰ ਕੇ ਪਰੇਸ਼ਾਨ ਕਰਦੇ ਹਨ ਅਤੇ ਉਸ ਨਾਲ ਮਾਰਕੁੱਟ ਵੀ ਕਰਦੇ ਹਨ। ਇਸ ਸਬੰਧ 'ਚ ਉਸ ਨੇ ਪੁਲਸ ਨੂੰ ਸ਼ਿਕਾਇਤ ਵੀ ਦਿੱਤੀ  ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News